...

6 views

19-20 ਦਾ ਗੇੜ
      ।। 19- 20 ਦਾ ਗੇੜ ।।         

19- 20 ਦੇ ਗੇੜ ਚੋਂ
ਨਾਂ ਬੱਚ ਸਕਿਆ ਕੋਈ ।
ਇਸ ਥੋੜੇ ਜਿਹੇ ਗੇੜ ਚ' ਹੀ
ਕੁਲ ਇਨਸਾਨੀਅਤ ਮੋਈ।


ਜੋੜਾ ਸਕੀਆਂ ਭੈਣਾਂ ਦਾ।
ਸਾਕ ਜਿਵੇਂ ਸੀ, ਨੈਣਾਂ ਦਾ।
ਇਕ ਬਣ ਗਈ ਰਾਣੀ ਸੀ।
ਦੂਜੀ ਗਰੀਬ ਸੁਆਣੀ ਸੀ।
ਸਾੜੇ ਚ’ ਦੂਜੀ ਬੜੀ, ਸੜੀ।
ਭਖਦੇ ਤਵੇ ਤੇ ਜਿਉਂ, ਰੜੀ।
ਕਲਜੁਗ ਦਾ ਕੁਝ ਪਹਿਰਾ ਸੀ।
ਸਾੜਾ ਬਹੁਤਾ ਹੀ ਗਹਿਰਾ ਸੀ।
ਬਾਬਲ ਨੇ ਸਮਝਾਇਆ ਸੀ।
ਪਰ ਪਾਣੀ ਵੰਡ ਤਿਹਾਇਆ ਸੀ।
ਸੰਤੋਖ-ਤਸੱਲੀ ਗੁਆਈ ਸੀ।
19- 20 ਨੇ ਰੁਆਈ ਸੀ


ਇੱਕ ਹੋਰ ਮੈਂ ਗੱਲ ਸੁਣਾਵਾਂ।
ਸਿਆਣਿਆਂ ਦਾ ਕਿਹਾ ਸੁਣਾਵਾਂ।
ਇੱਕ ਗਰੀਬ ਸੀ ਸਿੱਧਾ ਬੰਦਾ।
ਟੁੱਟੀ ਕੁੱਲੀ ਵਿਚ ਖੁਸ਼ ਰਹਿੰਦਾ।
ਸਬਰ ਤੇ ਸਿਦਕ ਰੋਜ ਮਾਣਦਾ।
ਚਿੰਤਾ ਦਾ ਨਾਂ, ਉਹ ਨਾ ਜਾਣਦਾ।

ਹੋਇਆ ਅਮੀਰ ਪਰੇਸ਼ਾਨ ਸੀ।
ਉਸਦੀ ਖੁਸ਼ੀ ਤੇ ਉਹ, ਹੈਰਾਨ ਸੀ।
ਸਾੜੇ ਚ’ ਜਦੋਂ ਉਹ ਵੀ ਸੜਿਆ।
19 ਰੁਪਏ ਚੁੱਕ ਉਸ ਘਰ ਵੜਿਆ।
ਹੁਣ ਗਰੀਬ ਦਿਨ-ਰਾਤ ਜਾਗਦਾ।
20 ਕਰਨ ਦੀ ਜੁਗਤ ਭਾਲਦਾ।
ਸੰਤੋਖ-ਤਸੱਲੀ ਗੁਆਇਆ ਸੀ।
19- 20 ਨੇ ਰੁਆਇਆ ਸੀ।

ਦੋਵੇਂ ਕਹਾਣੀਆਂ ਦੱਸਣ ਸਾਨੂੰ।
19- 20 ਚ’ ਸੜੀਏ ਕਾਹਨੂੰ।
ਅਮੀਰੀ-ਰੁਤਬੇ ਦਾ ਇਹ ਰੁਆਬ।
ਵੱਧ ਦਿਖਾਵੇ ਦਾ ਇਹ ਖ਼ਾਬ।
ਸਾਨੂੰ ਅੰਦਰੋਂ ਨਿਚੋੜ ਦੇਣਗੇ ।
ਸਿਦਕ ਸੰਤੋਖ ਤੋੜ ਦੇਣਗੇ।

ਸੋ ਬਣ ਬੰਦਾ ਰੱਖ ਜਿੰਦ ਨਰੋਈ।
ਖਾ ਲਾ ਰੋਟੀ ਸਬਰ ਭਿਉਂਈ।
ਸੱਚੀ ਖੁਸ਼ੀ ਕਹਿੰਦੀ ਖੁਸ਼ ਹੋਈ।
19- 20 ਦੇ ਗੇੜ ਚੋਂ,
ਨਾਂ ਬਚ ਸਕਿਆ ਕੋਈ ।
ਇਸ ਥੋੜੇ ਜਿਹੇ ਗੇੜ ਚ' ਹੀ
ਕੁਲ ਇਨਸਾਨੀਅਤ ਮੋਈ।

।। ਮੁਕਤਾ ਸ਼ਰਮਾ ਤ੍ਰਿਪਾਠੀ ।।
©MUKTASharmaTripathi