...

7 views

ਜਹਿਰ ਪਿਆਲੇ (cup of poison) #MERAISHQ
ਕਿੰਨੀਆਂ ਯਾਦਾਂ ਨੇ ਮੇਰੇ ਕੋਲ
ਜਿਨ੍ਹਾਂ ਸਹਾਰੇ ਜੀ ਰਿਹਾ
ਕਿੰਝ ਦੱਸਾਂ ਤੇਨੂੰ ਬੋਲ ਕੇ
ਕੇ ਕਿਹੜੇ ਕਿਹੜੇ ਜਹਿਰ ਪਿਆਲੇ ਪੀ ਰਿਹਾ

ਅੱਜ ਵੱਗਦਾ ਰਾਵੀ ਅੱਖੀਆਂ ਚੋ
ਇਸ ਦਿਲ ਤੇ ਕੀ ਕੀ ਬੀਤ ਰਿਹਾ
ਕਿੰਝ ਦਸਾਂ ਤੇਨੂੰ ਬੋਲ ਕੇ
ਕੇ ਕਿਹੜੇ ਕਿਹੜੇ ਜਹਿਰ ਪਿਆਲੇ ਪੀ ਰਿਹਾ

ਤੂੰ ਖੁਸ਼ ਦਿੱਸੇ ਇਹੀ ਆਰਜ਼ੂ ਸੀ
ਇਸ ਖੁਸ਼ੀ ਲੲੀ ਹੋ ਤੈਥੋਂ ਦੂਰ ਰਿਹਾਂ
ਕਿੰਝ ਦਸਾਂ ਤੇਨੂੰ ਬੋਲ ਕੇ
ਕੇ ਕਿਹੜੇ ਕਿਹੜੇ ਜਹਿਰ ਪਿਆਲੇ ਪੀ ਰਿਹਾ

ਸੀ ਉਮਰ ਬਿਤਾਉਣੀ ਤੇਰੇ ਨਾਲ
ਹੁਣ ਨਾ ਚਾਹੁੰਦੇ ਹੋਏ ਵੀ ਜੀ ਰਿਹਾਂ
ਕਿੰਝ ਦਸਾਂ ਤੇਨੂੰ ਬੋਲ ਕੇ
ਕੇ ਕਿਹੜੇ ਕਿਹੜੇ ਜਹਿਰ ਪਿਆਲੇ ਪੀ ਰਿਹਾ

ਤੇਰਾ ਪਿੰਡ ਦਾ ਰਸਤਾ ਪੱਤਾ ਤਾਂ ਹੈ
ਪਰ ਉੱਥੇ ਹੁਣ ਮੇਰਾ ਕੀ ਰਿਹਾ
ਕਿੰਝ ਦਸਾਂ ਤੇਨੂੰ ਬੋਲ ਕੇ
ਕੇ ਕਿਹੜੇ ਕਿਹੜੇ ਜਹਿਰ ਪਿਆਲੇ ਪੀ ਰਿਹਾ