...

1 views

ਮੇਰੀ ਅਧੂਰੀ ਦਾਸਤਾਂ
ਓਨੂ ਗੇੜੀ ਦਾ ਸ਼ੌਂਕ ਸੀ,
ਮੈਨੂੰ ਓਹਦਾ ਸ਼ੌਂਕ ਸੀ।
ਓ ਟੋਹਰ ਕੱਢਣ ਦਾ ਦਿਵਾਨਾ ਸੀ,
ਮੈਂ ਓਹਦੀ ਦਿਵਾਨੀ ਸੀ।
ਓਹਦਾ ਪੈਰ ਗੱਲੀ ਵਿੱਚ ਰਿਹੰਦਾ ਸੀ,
ਤੇ ਮੇਰੀ ਅੱਖ ਓਹਦੇ ਤੇ ਰਹਿੰਦੀ ਸੀ।
ਜਿਵੇ ਤੂੰ ਤਕਦੀ ਏ ਓਹਨੂੰ ,
ਓਹਵੀ ਤੈਨੂੰ ਤਕਦਾ ਏ ਸਹੇਲੀ ਬੜੀ ਵਾਰ ਕਹਿੰਦੀ ਸੀ।
ਕਿ ਖੁਆਬ ਤਾ ਓਹਦਾ ਦਿਲ ਵਿੱਚ ਸੱਜ-ਸੱਜ ਬਹਿੰਦਾ ਸੀ,
ਬਸ ਓਹਦੀ ਨਾ ਤੋ ਡਰ ਜਿਆ ਲੱਗਦਾ ਰਹਿੰਦਾ ਸੀ।।
© All Rights Reserved