...

2 views

ਬਾਬੁਲ ਦੇ ਬਾਗ ਦੀ ਚਿੜੀਆਂ..
ਬਾਬੁਲ ਦੇ ਬਾਗ ਦੀ ਚਿੜੀਆਂ,
ਫ਼ਲਕਾਂ ਤੋਂ ਦੂਰ ਸਾਂ..
ਬਾਬੁਲ ਦੇ ਬਾਗ ਦੀ ਚਿੜੀਆਂ,

ਛੱਡ ਕੇ, ਉਹ ਘੋਰ ਜਵਾਨੀ,
ਲੜ ਫੜ ਕਿਸੇ ਨਾਲ ਸੀ ਤੁਰੀਆਂ..
ਕੰਨੀਂ ਪਏ ਨਿੰਦਾ ਅੱਖਰ,
ਜਿਗਰੇ ਦੇ ਨਾਲ਼ ਸੀ ਜਰੀਆਂ..
ਚਾਵਾਂ ਕੀ ਚਾਵਾਂ ਸੋਚਾਂ, X2
ਖ਼ਾਬਾਂ ਵਿਚ ਚੂਰ ਸਾਂ..
ਬਾਬੁਲ ਦੇ ਬਾਗ ਦੀ ਚਿੜੀਆਂ,
ਫ਼ਲਕਾਂ ਤੋਂ ਦੂਰ ਸਾਂ..
ਬਾਬੁਲ ਦੇ ਬਾਗ ਦੀ ਚਿੜੀਆਂ,

ਜਨਮਾਂ ਦਾ ਦੀਪ ਸੀ ਜੱਗਿਆ,
ਮੰਗਦਾ ਹਰ ਕਾਂਵਾਂ ਕਾਂਵਾਂ..
ਸੋਚਾਂ ਚੋਂ ਪੈਰ ਸੀ ਕੱਢਿਆ,
ਕਰ ਗਈ ਮੈਂ ਨਿੱਤ ਦੁਆਵਾਂ..
ਰੋਂਦਾ ਹੁਣ ,ਮਨ ਨਹੀਂ ਕਹਿੰਦਾ, X2
ਮਾਂਵਾਂ ਦਾ ਨੂਰ ਸਾਂ..
ਬਾਬੁਲ ਦੇ ਬਾਗ ਦੀ ਚਿੜੀਆਂ,
ਫ਼ਲਕਾਂ ਤੋਂ ਦੂਰ ਸਾਂ..
ਬਾਬੁਲ ਦੇ ਬਾਗ ਦੀ ਚਿੜੀਆਂ..

© Harf Shaad
#WritecoQuote #writeco #Shayari #girl #punjabi #sister #Women #daughter