...

8 views

।। ਅਣਖੀਲੇ ।।
।।** ਅਣਖੀਲੇ **।।

ਰੰਗ-ਰੰਗੀਲੇ, ਬੜੇ ਜੁਸ਼ੀਲੇ।

ਧਰਤ ਪੰਜਾਬ ਦੇ, ਪੰਜਾਬੀ ਸਜੀਲੇ।

ਸਿਆਣੇ ਗਾਉਂਦੇ

ਜੋ ਵਹਿ ਨੇ ਗਏ

ਸਮੇਂ ਨਹੀਂ ਆਉਂਦੇ।

ਕਿੱਥੇ ਅਣਖੀਲੇ, ਰੰਗ-ਰੰਗੀਲੇ ।

ਧਰਤ ਪੰਜਾਬ ਦੇ, ਪੰਜਾਬੀ ਸਜੀਲੇ ।

ਉਹ ਹੀ ਹੋਇਆ, ਨਸ਼ੇ ਚ’ ਭਿੰਉਆ

ਪੰਜਾਬ ਇਹ ਸਾਰਾ

ਨਸ਼ੇ ਦੀ ਅੱਗ’ਚ

ਰੁੜ ਗਿਆ ਸਾਰਾ

(ਕਿੱਥੇ ਅਣਖੀਲੇ-------ਸਜੀਲੇ)

ਮੰਡੀਰ ਨੂੰ ਭਾਉਂਦੇ, ਗੀਤ ਨੇ ਗਾਉਂਦੇ

ਮਨ ਮੋਹਣੇ ਗੀਤ

ਰੁੱਸ ਕੇ ਸਾਥੋਂ

ਕਿੱਥੇ ਗਏ ਮੀਤ?

(ਕਿੱਥੇ ਅਣਖੀਲੇ----ਪੰਜਾਬੀ ਸਜੀਲੇ)

ਪੱਗ ਦਾ ਮਾਨ, ਖੇਤਾਂ ਦੀ ਸ਼ਾਨ

ਕੀਟਨਾਸ਼ਕਾਂ ਮਾਰੇ

ਅੱਗ ਖ਼ੁਦ ਲਾ ਕੇ

ਔਖੇ ਸਾਹ ਵਿਚਾਰੇ।

(ਕਿੱਥੇ ਅਣਖੀਲੇ-------ਸਜੀਲੇ)

ਸੂਟ ਕਮਾਲ, ਪਰਾਂਦਿਆਂ ਦੇ ਜਾਲ

ਟਰੰਕ’ਚ ਪਏ

ਉਡੀਕਦੇ ਸਾਨੂੰ

ਖਿੰਡ-ਖਿੰਡ ਗਏ।

(ਕਿੱਥੇ ਅਣਖੀਲੇ----—ਸਜੀਲੇ )

ਧਰਮ ਅਸਾਡਾ, ਕੁਫ਼ਰ ਤੁਹਾਡਾ

ਸੱਚੀ ਅਣਖ ਭੁੱਲੇ

ਵੈਰ ਦੀ ਅੱਗ ਸੜ

ਹੁਣ ਖੂਨ ਹੀ ਡੁੱਲੇ।

(ਕਿੱਥੇ ਅਣਖੀਲੇ--------ਸਜੀਲੇ )

ਛਿੰਝ, ਖੇਡ, ਮੇਲੇ, ਕਿੱਥੇ ਗਏ ਵੇਲੇ

ਪੰਜਾਬ ਤੋਂ ਨੱਸੇ

ਸਟੈਂਡ ਦੀ ਖਾਤਿਰ

ਜਾ ਕਨੇਡਾ ਵੱਸੇ ।

ਕਿੱਥੇ ਅਣਖੀਲੇ, ਰੰਗ-ਰੰਗੀਲੇ

ਧਰਤ ਪੰਜਾਬ ਦੇ

ਪੰਜਾਬੀ ਸਜੀਲੇ ।

  । ਮੁਕਤਾ ਸ਼ਰਮਾ ਤ੍ਰਿਪਾਠੀ ।।

© MUKTASharmaTripathi