ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿਮਾ ਪ੍ਰਕਾਸ਼
ਸਭ ਤੇ ਊਪਰ ਸਤਿਗੁਰ ਨਾਨਕ ਦਰਸਨ ਤੇ ਜਿਨ ਦੂਖ ਗਏ।
ਜਿਨ ਜਿਨ ਕੀਨੀ ਆਸ ਸਾਹਿਬ ਕੀ ਪਾਪ ਤਾਪ ਸਭ ਦੂਰ ਭਏ।
ਸਤਿਗੁਰ ਕੀਨੀ ਦਿਆ ਦਾਸ ਪਰ ਵੈਰੀ ਸਗਲੇ ਛੋਡ ਗਏ ।
ਐਸਾ ਗੁਰ ਪਾਇਆ ਕਲਯੁਗ ਮਹਿ ਸੰਤ ਸਜਨ ਪ੍ਰਮੋਦ ਭਏ।
ਧੰਨ ਧੰਨ ਗੁਰੂ ਅੰਗਦ ਸਾਹਿਬ ਸੇਵਾ ਕਰ ਗੁਰ ਅੰਗ ਲਗੇ।
ਸਰਨ ਗਏ ਜਿਨ ਅਮਰ ਪਿਆਰੇ ਗੁਰੂ ਧਾਰ ਜਿਨ ਭਾਗ ਜਗੇ।
ਗੁਰੂ ਅਮਰਦਾਸ ਗੋਇੰਦਵਾਲ ਵਸਾਇਓ ਬਾਉਲੀ ਕੋ ਨਿਰਮਾਣ ਕਰੇ।
ਅਨੰਦ ਸਾਹਿਬ ਸੁੰਦਰ ਰਚਿਓ ਮਨ ਪ੍ਰੇਮ ਜਗੇ ਜਿਸ ਜਾਪ ਕਰੇ।
ਰਾਮਦਾਸ ਗੁਰੂ ਵਡ ਸੇਵ ਕਰੀ ਵਰ ਪਾਏ ਰਚੇ ਹਰਮੰਦਿਰ ਹੈਂ
ਗੁਰੂ ਅਰਜਨ ਜੀ ਪੂਰਨ ਕੀਨੋ ਸ੍ਰੀ ਗ੍ਰੰਥ ਸਜੇ ਸੁੱਭ ਮੰਦਿਰ ਹੈਂ।
ਬਹੁ ਜੁੱਧ ਕਰੇ ਹਰਿਗੋਬਿੰਦ ਜੀ ਜਿਨ ਦੇਖਤ ਵੈਰੀ ਕਾਂਪ ਗਏ ।
ਹਰ ਰਾਇ ਗੁਰੂ ਹਰਿ ਆਪ ਭਏ ਜਿਨ ਦਰਸ਼ਨ ਤੇ ਗਨ ਪਾਪ ਖਏ।
ਸ੍ਰੀ ਹਰਿਕ੍ਰਿਸ਼ਨ ਬਹੁ ਸੁੰਦਰ ਸੋਹੈਂ ਗਿਆਨ ਦੀਓ ਅਗਿਆਨੀ ਕੋ ।
ਗੁਰ ਤੇਗ ਬਹਾਦਰ ਵੀਰ ਵਡੋ ਹਿੰਦੂ ਹਿਤ ਸੀਸ ਕੁਰਬਾਨੀ ਕੋ।
ਧੰਨ ਕਹੋ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਵਾਰ ਹਮ ਰਾਖ ਲੀਏ।
ਖਾਲਸੇ ਕੋ ਵਡ ਤੇਜ ਦੀਓ ਜਿਨ ਜਬਰ ਜੁਲਮ ਸਬ ਠਾਕ ਦੀਏ।
ਗੁਰੂ ਕੀਓ ਸ੍ਰੀ ਗ੍ਰੰਥ ਸਾਹਿਬ ਕੋ ਆਗਿਆ ਜਾਨ ਅਕਾਲ ਕੀ ਏਹੋ।
ਸ਼ਬਦ ਗੁਰੂ ਮਹਿ ਜੋਤਿ ਰਖਾਈ ਔਰ ਨਾ ਸਮਸਰ ਸਤਿਗੁਰ ਜੇਹੋ।
ਜੋ ਜੋ ਸਰਨ ਪਰੇ ਸਾਹਿਬ ਕੀ ਸੋ ਸੋ ਜਨਮ ਮਰਨ ਤੇ ਬਾਚਾ।
ਗੁਰੂ ਗ੍ਰੰਥ ਏਕੋ ਕਲਯੁਗ ਮਹਿ ਔਰ ਨਾ ਦੇਖਿਓ ਸਤਿਗੁਰ ਸਾਚਾ।
ਦਸਾਂ ਗੁਰੂਆਂ ਕੀ ਜੋਤ ਅਗੰਮੀ ਸਾਧ ਸੰਤ ਜਿਨ ਸਗਲੇ ਤਾਰੇ।
ਅਕਾਲ ਪੁਰਖ ਕੀ ਬਾਣੀ ਪੂਰਨ ਪੜੇ ਸੁਨੇ ਜਿਸ ਸਗਲ ਉਧਾਰੇ।
ਗੁਰੂ ਨਾਨਕ ਕਲਯੁਗ ਮਹਿ ਸਭ ਊਪਰ ਦਰਸਨ ਕਰਤ ਪਾਪ ਗਨ ਨਾਸੇ।
ਅੰਗਦ ਭਏ ਅੰਗ ਪਰਸ ਕਰ ਸਰਨ ਗਹੇ ਜਿਨ ਰੋਗ ਬਿਨਾਸੇ।
ਅਮਰਦਾਸ ਗੁਰੂ ਵਡ ਬੈਸ ਭਈ ਪਰ ਸੇਵਾ ਤੇ ਗੁਰਤਾ ਪਾਈ।
ਨੀਵ ਧਰੀ ਹਰਮੰਦਿਰ ਕੀ ਰਾਮਦਾਸ ਗੁਰੂ ਵਡ ਧੀਰਜਧਾਰੀ।
ਸ੍ਰੀ ਅਰਜਨ ਸੁਖ ਦੇ ਭਗਤਨ ਕੋ ਸੁਧਾ ਸਰੋਵਰ ਵਾਲੇ ਹੈਂ।
ਵਡ ਜੋਧਾ ਬਹੁ ਭਾਰੀ ਗੁਰ ਸ੍ਰੀ ਹਰਿਗੋਬਿੰਦ ਸ਼ੋਭਤ ਨਾਲੇ ਹੈਂ।
ਜਿਨ ਦਰਸ਼ਨ ਤੇ ਸਭ ਰੋਗ ਮਿਟੇ ਹਰਿ ਰਾਇ ਗੁਰੂ ਕੋ ਬੰਦਨ ਹੈ।
ਗਿਆਨ ਦੀਆ ਮੰਦਬੁੱਧੀ ਕੋ ਸ੍ਰੀ ਹਰਿਕ੍ਰਿਸ਼ਨ ਜੀ ਪਾਪ ਨਿਕੰਦਨ ਹੈਂ।
ਗੁਰੂ ਤੇਗ ਬਹਾਦਰ ਨਮੋ ਨਮੋ ਗੁਰੁ ਪੂਰਨ ਸਤਗੁਰਿ ਨੌਵੇਂ ਹੈਂ।
ਹਿੰਦੂ ਕੇ ਹਿਤ ਸੀਸ ਦੀਓ ਸੁਤ ਗੋਬਿੰਦ ਸਾਹਿਬ ਸੋਹੈਂ ਹੈਂ।
ਧੰਨ ਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਕਲਯੁਗ ਮਹਿ ਗੁਰ ਔਰ ਨਾ ਪੂਰਨ।
ਸਰਨ ਗਹੇ ਜਿਨ ਭਾਗ ਜਗੇ ਤਾਪ ਪਾਪ ਸਭ ਕਲਮਲ ਚੂਰਨ।
ਗੂਰੂ ਸਾਹਿਬ ਮਹਿਮਾ ਬਰਨਨ
ਗੁਰੂ ਨਾਨਕ ਅੰਗਦ ਭੇਦ ਨਾ ਜਾਨੋ, ਅਮਰ ਗੁਰੂ ਰਾਮਦਾਸੈ ਮਾਨੋ। ਏਕ ਜੋਤ ਅਰਜਨ ਸੁਖਦਾਤਾ, ਹਰਿਗੋਬਿੰਦ ਸਾਹਿਬ ਸਭ ਗਿਆਤਾ। ਸ੍ਰੀ ਹਰਿ ਰਾਇ ਰੋਗਨ ਕੇ ਹਰਤਾ, ਤਾਕੀ ਜੋਤ ਹਰਿਕ੍ਰਿਸ਼ਨ ਅਮਰਤਾ। ਸਭ ਜਗ ਰਖ਼ਸ਼ਕ ਤੇਗਬਹਾਦੁਰ, ਤਾਕੀ ਕਥਾ ਕਰੋ ਸੰਗ ਆਦਰ। ਗੁਰੂ ਨਾਨਕ ਦਸਵਾ ਤਨ ਧਾਰਾ, ਸ੍ਰੀ ਗੁਰੂ ਗੋਬਿੰਦ ਸਿੰਘ ਅਪਾਰਾ। ਪੰਥ ਖ਼ਾਲਸਾ ਕੀਓ ਕਰਾਰਾ, ਜੋਤ ਧਰੀ ਤਾ ਮਹਿ ਗੁਰ ਪਿਆਰਾ। ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰ ਭਯੋ, ਤਾਂ ਮਹਿ ਜੋਤ ਨਿਰੰਜਨ ਹਯੋ । ਜੈ ਜੈ ਕਾਰ ਸਭ ਲੋਕਨ ਮਾਹੀ, ਤਾਕੀ ਸ਼ਰਨ ਜਗਤ ਸਭ ਆਹੀ। ਗੁਰਬਾਣੀ ਸਭ ਜਗ ਮਹਿ ਚਾਨਣ, ਸੰਗਤ ਸਾਧ ਸਭ ਹੀ ਰਸ ਮਾਨਣ। ਵਾਹਿਗੁਰੂ ਗਾਵੇ ਲਾਇ ਸ਼ਰਧਾ, ਸਦ ਜੀਵੇ, ਨਾਹੀ ਜਮ ਮਰਤਾ। ਸਤਿਗੁਰ ਕੋ ਤ੍ਰਿਨ ਭੇਦ ਨਾ ਪਾਇਉ, ਕਰ ਕਿਰਪਾ ਆਪੇ ਲਿਖਵਾਯੋ। ਅਕਾਲਪੁਰਖ ਸਭ ਖੇਲ ਰਚਾਇਆ, ਗੁਰ ਨਾਨਕ ਅੰਗਦ ਬਨ ਆਇਆ।
ਦਸ ਗੁਰੂ ਸਾਹਿਬਾਨ ਮਹਿਮਾ
ਗੁਰੂ ਨਾਨਕ ਅੰਗਦ ਅਮਰ , ਗੁਰੂ ਰਾਮਦਾਸ , ਨਮੋ ਕਰ ਜੋਰੀ। ਸ਼ਰਨ ਪਰੇ ਗਨ ਪਾਪ ਹਟੇ, ਬ੍ਰਹਮ ਗਿਆਨ ਉਦੈ, ਨਾ ਜਨਮ ਬਹੋਰੀ।
ਅਰਜਨ ਗੁਰੁ ਸੁਖ ਦੇ ਪਰਜਨ , ਗੁਰੂ ਹਰਗੋਬਿੰਦ ਹਤਿਓ ਕਾਮ ਕਰੋਧਾ।
ਸ੍ਰੀ ਹਰਿ ਰਾਏ ਸਹਾਏ ਸਦਾ , ਸਬ ਸੇਵਕ ਕੇ , ਦੁਖ ਦੂਰ ਕਰੇ ਮਨ ਹੋਏ ਪ੍ਰਮੋਦਾ।
ਸ੍ਰੀ ਹਰਿ ਕ੍ਰਿਸ਼ਨ ਜਗਤ ਕੇ ਤਾਰਨ, ਮਾਰਨ ਸਗਲ ਕਲੇਸ਼ਨ ਕੋ, ਜੁ ਧਿਆਨ ਧਰੇ।
ਤੇਗ ਬਹਾਦਰ ਸੀ ਕਿਰਿਆ ਜਗ ਕੋ ਨ ਕਰੇ, ਹਿਤ ਹਿੰਦੂਨ ਕੇ, ਕੋ ਜਾਏ ਲਰੇ?
ਰਚ ਖ਼ਾਲਸਾ ਡਰ ਸਭ ਦੂਰ ਕੀਓ, ਅੰਮ੍ਰਿਤ ਪੀਓ, ਸਦ ਸਦ ਜੀਓ, ਗੁਰੁ ਦਸਵੇਂ ਜੋਧਾ।
ਗੁਰੂ ਗ੍ਰੰਥ ਭਯੋ ਜਹਾਨ ਵਡੋ, ਸਭ ਪਾਰ ਪਰੇ ਜੋ ਜਾਇ ਚੜੇ, ਹਤਿਯੋ ਤਿਨ ਲੋਭਾ।
ਵਾਹਿਗੁਰੂ ਦਰਸਨ
ਸਾਹਿਬ ਵਸੇ ਪਾਤ ਪਤ ਡਾਲੀ ,ਜਿਤ ਦੇਖਿਓ ਤਿਤ ਸੋਈ ਰੇ।
ਆਤਮ ਸੋਇ ਸਰੂਪ ਜਾਣਿਓ, ਤਿਸ ਬਿਨ ਅਉਰ ਨਾ ਕੋਈ ਰੇ।
ਸਾਚਾ ,ਕੋ, ਮਿਥਿਆ ਕਰ ਜਾਨੇ ,ਬ੍ਰਹਮ ਦ੍ਰਿਸ਼ਟ ਕੋ ਆਇਆ ਰੇ।
ਭਯੋ ਅਕਾਲ ਪਾਰਬ੍ਰਹਮ ਭੇਟਿਓ ,ਬਹੁਰ ਕਾਲ ਨਾ ਖਾਯਾ ਰੇ।
ਕ੍ਰਮ ਇੰਦ੍ਰੀ ਗਿਆਨ ਇੰਦ੍ਰੀ ,ਵਸ ਪ੍ਰਾਣ ਯੁਕਤ ਗੁਣ ਕੀਨੇ ਰੇ।
ਥੂਲ ਸੂਖਮ ਕਾਰਨ ਕੋ ਜਾਣਿਓ ਸਤਿਗੁਰ ਸੋਝੀ ਦੀਨੇ ਰੇ।
ਗੁਰਬਾਣੀ ਪੜ ਨਿਰਣਾ ਕੀਨੋ, ਪਾਰਬ੍ਰਹਮ ਵਡ ਏਕੋ ਰੇ।
ਤਿਸ ਤੇ ਵਿਛੜੀ ਪ੍ਰਾਰਬਧ ਵਸ, ਸੰਤਨ ਦੀਓ ਬਿਬੇਕੋ ਰੇ।
ਅੰਤਹਕਰਨ ਭਿੰਨ ਕਰ ਜਾਨਯੋ, ਤੀਨ ਗੁਣਾ ਤੇ ਚੂਕੇ ਰੇ।
ਕਾਲ ਜਾਲ ਕੇ ਬੰਧਨ ਤੋੜੇ, ਧਰਮਰਾਜ ਡਰ ਮੂਕੇ ਰੇ।
ਸਾਧਸੰਗ ਜਮ ਕੋ ਡਰ ਹਨਯੋ ਪਾਰਬ੍ਰਹਮ ਰੰਗ ਰਾਤੇ ਰੇ ।
ਜੀਵਨ ਮੁਕਤ ਪਾਇਉ ਪਦ ਊਤਮ ਨਾ ਆਤੇ ਨਾ ਜਾਤੇ ਰੇ।
ਸਾਧਸੰਗ ਸੇਵਹੁ ਇਕ ਵਾਹਿਗੁਰੂ, ਕਾਲ ਫਾਸ ਤੇ ਬਾਚੋ ਰੇ।
ਪੂਰਨ ਗੁਰੂ ਗ੍ਰੰਥ ਜੀ ਸਾਹਿਬ, ਤੀਨ ਗੁਣਾ ਸਭ ਕਾਚੋ ਰੇ।
ਬਾਣੀ ਰੂਪ ਪਾਰਬ੍ਰਹਮ ਕਾ, ਗਾਏ ਸੁਣੇ ਸਭ ਤਰਯਾ ਰੇ।
ਸਾਧ ਸੰਗ ਮਿਲ ਜਪਿਓ ਕਰਤਾ ਕਾਲ ਦੂਤ ਸਭ ਡਰਿਆ ਰੇ।
ਪਾਰਬ੍ਰਹਮ ਸਭ ਤੋਂ ਵੱਡਾ ਹੈ
ਪਾਰਬ੍ਰਹਮ ਕਾ ਰੂਪ ਨਾ ਰੇਖ, ਸਭ ਤੇ ਦੂਰ ਸਭਨ ਤੇ ਨੇਰਾ।
ਜੋਗੀ ਜਤੀ ਤਪੀ ਸਭ ਖੋਜਤ, ਭੇਦ ਨਾ ਪਾਵੇਂ ਵਾਹਿਗੁਰੂ ਕੇਰਾ।
ਕੋਈ ਮਾਨੇ ਤੀਨ ਗੁਣਾ ਕੋ, ਕੋਈ ਜਾਨੇ ਮਾਇਆ ਕੋ ਆਦਿ।
ਕੋਈ ਈਸ਼ਵਰ ਕੋ ਪ੍ਰਭ ਮਾਨੇ, ਕੋਈ ਕਹੇ ਸ਼ਿਵ ਸਦਾ ਅਨਾਦ।
ਵਿਸ਼ਨੂੰ ਕੋ ਕਰਤਾ ਕੋਊ ਆਖੇ, ਤੀਨ ਗੁਣਾ ਕਾ ਅੰਤ ਨਾ ਪਾਇਓ।
ਚੰਦ ਸੂਰ ਧਰਤੀ ਅਰ ਤਾਰੇ, ਪਾਂਚ ਤੱਤ ਸਭ ਰਚਨ ਰਚਾਇਓ।
ਪਾਂਚ ਤੱਤ ਅਰ ਤੀਨ ਗੁਣਾ ਕਾ , ਜਾਨੋ ਪਸਰਿਓ ਸਗਲ ਪਸਾਰਾ। ਮਨ ਚਿਤ ਬੁੱਧ ਕਰਮ ਸੁਕਰਮਾ ਸੂਖਮ ਕਾਰਨ ਬਹੁਤ ਵਿਸਥਾਰਾ।
ਅਹੰਕਾਰ ਮਿਲ ਦੂਜਾ ਉਪਜਿਯੋ, ਪਾਰਬ੍ਰਹਮ ਕਾ ਵਿਸਰਯੋ ਧਿਆਨ। ਕਰਮ ਇੰਦਰੇ ਗਿਆਨ ਇੰਦਰੇ ਇਨ ਮਿਲ ਉਲਝਿਓ ਮਾਨ ਅਪਮਾਨ।
ਸਗਲ ਸੰਸਾਰ ਮਰੇ ਫਿਰ ਜਨਮੇ, ਪਾਰਬ੍ਰਹਮ ਕਾ ਭੇਦ ਨਾ ਪਾਇਓ। ਤੀਨ ਗੁਣਾ ਮਹਿ ਉਲਝੇ ਸਭਹੀ, ਆਦਿ ਵਾਹਿਗੁਰੂ ਚਿੱਤ ਨਾ ਆਇਓ।
ਸਾਧ ਸਰੂਪ ਤੀਨ ਤੇ ਊਪਰ, ਪਾਰਬ੍ਰਹਮ ਮਹਿ ਸਦ ਹੀ ਧਿਆਨਾ।
ਉਜਪੇ ਬਿਨਸੇ ਸਗਲ ਹੀ ਕੁਦਰਤ, ਸਭ ਕਾ ਆਦਿ ਵਾਹਿਗੁਰੂ ਜਾਨਾ।
ਸਾਧ ਜਪੈਂ ਵਾਹਿਗੁਰੂ ਅਨਦਿਨੁ, ਔਰਨ ਕੋ ਇਹੋ ਨਾਮ ਜਪਾਈ।
ਨਾਮ ਜਪਤ ਸਗਲੋ ਦੁਖ ਖੋਯੋ, ਜਨਮ ਮਰਨ ਕੀ ਰੀਤ ਮਿਟਾਈ।
ਸਭ ਤੇ ਊਪਰ ਪਾਰਬ੍ਰਹਮ ਏਕੋ, ਬਾਕੀ ਸਗਲ ਹੈ ਆਵਣ ਜਾਨੋ।
ਏਕ ਜਪੋ ਏਕ ਚਿਤ ਲਾਵੋ, ਪਾਰਬ੍ਰਹਮ ਬਿਨ ਔਰ ਨਾ ਮਾਨੋ ।
ਐਸਾ ਸਾਧ ਜੇਕੋ ਮਿਲੇ, ਵਡੇ ਭਾਗ ਤੁਮ ਜਾਨ।
ਪਾਰਬ੍ਰਹਮ ਏਕੋ ਚਿਤ ਆਵੇ, ਅਉਰ ਕੀ ਪ੍ਰੀਤ ਸਗਲ ਹੀ ਹਾਨ।
ਸਾਧੂ ਕੀ ਸੰਗਤ ਰਹੇ , ਜਪਤ ਨਾਮ ਸੁਖ ਹੋਇ।
ਕਾਲ ਜਾਲ ਫਾਸੀ ਕਟੀ, ਤੀਨ ਤਾਪ ਦੁਖ ਖੋਏ।
ਵਾਹਿਗੁਰੂ ਮੰਤ੍ਰ ਜੇਕੋ ਜਪੇ, ਕਰਤਾ ਹੋਇ ਸਹਾਏ।
ਜਨਮ ਮਰਨ ਗੇੜਾ ਨਹੀਂ, ਸਾਧ ਰੂਪ ਹੋਇ ਜਾਏ।
ਨਗਰ ਬਡਾਲੀ ਏਕ ਜੋ, ਖਰੜ ਪਾਸ ਭਲੋ ਜਾਨ।
ਸਿੱਖ ਸੰਗਤ ਬਹੁਤੀ ਵਸੇ, ਨਗਰ ਵਡੋ ਪਹਿਚਾਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਿਮਾ
ਜਨਮ ਮਰਨ ਕਾ ਗੇੜਾ ਔਖਾ, ਸਿਰ ਤੇ ਟਲੇ ਨਾ ਕਾਲ।
ਬਿਨ ਪੂਰੇ ਗੁਰਦੇਵ ਪਿਆਰੇ , ਕੂੜ ਨਾ ਟੂਟੇ ਪਾਲ ।
ਔਰੇ ਯਤਨ ਕਰੇ ਬਹੁ ਭਾਤੀ, ਪੂਰੇ ਗੁਰ ਕੀ ਸਰਨ ਨਾ ਭਾਲੀ। ਗੁਰ ਬਿਨ ਬੁਧ ਵਿਵੇਕ ਨਾ ਪਾਇਓ, ਜੰਮੇ ਮਰੇ ਨਿਤ ਪਵੇ ਜੰਜਾਲੀ।
ਅੰਧੇ ਗੁਰ ਤੇ ਮੁਕਤ ਨਾ ਕੋਈ, ਆਪ ਡੁਬੇ ਚੇਲੇ ਸਭ ਖੁਆਰ।
ਹੋਰ ਕਰਮ ਕਰੇ ਮਿਲ ਕਾਚੇ, ਲੋਭ ਮੋਹ ਕੀ ਸਹਤੇ ਮਾਰ।
ਪੂਰਬ ਕਰਮ ਸਾਧ ਜਨ ਭੇਟੇ, ਪੂਰੇ ਗੁਰ ਕੀ ਸੋਝੀ ਪਰੀ।
ਗੁਰ ਪੂਰੇ ਪੂਰਨ ਉਪਦੇਸਾ, ਕਰਮ ਕਾਂਡ ਸਗਲੇ ਪਰਹਰੀ।
ਵਾਹਿਗੁਰੂ ਮੰਤ੍ਰ ਦੀਓ ਵਡਮੁੱਲਾ, ਪਾਰਬ੍ਰਹਮ ਸਭ ਨਦਰੀ ਆਇਆ।
ਪੂਰਨ ਗੁਰ ਕਾਟੇ ਭ੍ਰਮ ਸਗਲੇ, ਤੀਨ ਗੁਣਾ ਤਿਆਗੇ ਸਣ ਮਾਇਆ।
ਕਲਯੁਗ ਮਹਿ ਪੂਰਨ ਗੁਰ ਏਕੋ, ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਪ੍ਰਗਟ।
ਏਕ ਸਬਦ ਕਮਾਵੇ ਗੁਰਬਾਣੀ, ਤਿਸ ਜਨਮ ਮਰਨ ਕਾਟੇ ਸਭ ਸੰਕਟ।
ਹਊਮੈ ਆਦਿ ਰੋਗ ਅਤੇ ਦਾਰੂ
ਮਨ ਕਾ ਰੋਗ ਲੋਭ ਹੈ, ਵੈਦ ਨਾ ਦਾਰੂ ਹੋਇ।
ਮੋਹ ਰੋਗ ਵਿਆਪਯੋ ਅਧਿਕ, ਮਨ ਨਾ ਅਸਥਿਰ ਹੋਇ।
ਹਉਮੈ ਰੋਗ ਕੋਹੜ ਸਮ ਜਾਨੋ, ਦਿਨਸ ਰੈਨ ਕੁਰਲਾਏ।
ਸੰਗ ਸਾਥ ਸਭ ਹੀ ਡਰ ਭਾਗੇ, ਦਾਰੂ ਕੋਇ ਨਾ ਲਾਏ।
ਲੋਕ ਲਾਜ ਸਗਲ ਹੀ ਵਿਸਰੀ , ਕਾਮ ਵਿਸ਼ੇ ਤਨ ਖਾਇਓ।
ਏਕ ਨਿਮਖ ਸੁਆਦ ਕੇ ਚਲਤੇ, ਧਰਮ ਕਰਮ ਵਿਸਰਾਇਓ।
ਕਰਤ ਕ੍ਰੋਧ ਵਿਵੇਕ ਖੋ ਜਾਵੇ, ਸਭ ਕੋ ਵੈਰੀ ਕੀਨ।
ਜਾਪ ਤਾਪ ਵਿਸਰੇ ਮਨ ਕਲਪੇ, ਸੁੱਭ ਮਤ ਹੋ ਗਈ ਹੀਨ।
ਇਤਨੇ ਰੋਗ ਮਨ ਤਨ ਕੋ ਲਾਗੇ , ਵੈਦ ਨਾ ਦਾਰੂ ਪਾਸ।
ਸਤਿਗੁਰ ਮਿਲੇ ਤਾਂ ਦਾਰੂ ਦੇਵੇ, ਹੋਰ ਨਾ ਰੱਖੋ ਆਸ।
ਅਉਰਨ ਕੇ ਸੁੱਖ ਦੇਖ ਘਬਰਾਏ, ਮਨ ਕਾ ਤਪਦਿਕ ਰੋਗ ।
ਦਵੈਸ਼ ਤਿਆਗ ਮੀਤ ਸਭ ਕਰੇ, ਮਨ ਤੇ ਬਿਨਸੈ ਸੋਗ।
ਅਪਨੋ ਆਪ ਵਡੋ ਕਰ ਜਾਨੇ, ਜੀਰਣ ਰੋਗ ਸਦਾ ਦੁੱਖ ਪਾਵੇ।
ਸਤਿਗੁਰ ਮਿਲੇ ਤਾਂ ਆਪਾ ਖੋਵੇ, ਸਤਿਗੁਰ ਵਡੋ ਲਖਾਵੇ।
ਨਾਮ ਦਾਰੂ ਸਤਿਗੁਰ ਹੈ ਵੈਦ, ਜਿਸ ਦੇਵੇ ਸੋ ਜੀਵੈ।
ਰੋਗ ਸੋਗ ਸਗਲੇ ਮਿਟ ਜਾਵੇਂ, ਨਾਮ ਅੰਮ੍ਰਿਤ ਸਦ ਪੀਵੇ।
ਹਉਮੈ ਛੋਡ ਨਾਮ ਲਿਵ ਲਾਵੇ, ਭਾਣੇ ਮਹਿ ਸਦ ਰਾਜੀ।
ਵਾਹਿਗੁਰੂ ਸਦ ਹੀ ਚਿੱਤ ਸੇਵੇ, ਇਉਂ ਜੀਤੇ ਇਹ ਬਾਜੀ।
ਸੰਤ ਬਾਬਾ ਈਸ਼ਰ ਸਿੰਘ ਜੀ ਮਹਿਮਾ
ਸੰਤ ਸਹਾਈ ਵਿੱਚ ਕਲਯੁੱਗ ਦੇ, ਚਲਦੇ ਫਿਰਦੇ ਤੀਰਥ ਜਾਨੋ।
ਨਾਮ ਜਪਾ ਕੇ ਤਾਰਨ ਵਾਲੇ, ਰੱਬ ਸੰਤਾਂ ਵਿੱਚ ਭੇਦ ਨਾ ਮਾਨੋ।
ਸਾਧ ਸੰਗ ਹੈ ਜਿਸ ਨੇ ਪਾਇਓ, ਕਾਮ ਕਰੋਧ ਪੰਚੇ ਹੀ ਮਾਰੇ।
ਜੋ ਜੋ ਸਰਨ ਪਰੇ ਸਾਧੂ ਕੀ, ਆਪ ਤਰੇ ਕੁਲ ਅਗਲੀ ਤਾਰੇ।
ਸਾਧ ਸੰਗ ਕੁਛ ਬੁਰਾ ਨਾ ਹੋਵੇ, ਲੱਖ ਦੁਸ਼ਮਨ ਚਾਹੇ ਮਨ ਕਰਨਾ।
ਸਾਧ ਸੰਗ ਸੁੱਖ ਮਿਲੇ ਅਚਿੰਤਾ, ਕਾਲ ਨਾ ਪੋਹੇ ਕਦੇ ਨਾ ਮਰਨਾ।
ਸਾਧਰੂਪ ਆਪ ਹੀ ਧਾਰਿਓ, ਭੇਦ ਨਾ ਜਾਨੋ ਤਿਲ ਕਾ ਭਾਈ।
ਉਪਦੇਸ ਸੁਣਾ ਕੇ ਜੀਵ ਸਭ ਜੋੜੇ, ਜਨਮ ਮਰਨ ਵਿੱਚ ਸਾਧ ਨਾ ਆਈ।
ਰਾੜਾ ਸਾਹਿਬ ਵਿੱਚ ਜੋਤ ਜਗਾ ਕੇ, ਕੀਰਤਨ ਕੀਤੋ ਮਹਾ ਨਿਰਵਾਣ ।
ਦਰਸਨ ਕਰੇ ਦੂਖ ਸਭ ਨਾਸੇ, ਫਿਰ ਫਿਰ ਹੋਇ ਨਾ ਆਵਣ ਜਾਣ।
ਆਲੋਵਾਲ ਨਗਰ ਸੁੱਭ ਪ੍ਰਗਟਿਓ, ਈਸ਼ਰ ਸਿੰਘ ਜੀ ਸੰਤ ਅਨੂਪ। ਰਾੜਾ ਸਾਹਿਬ ਬੈਕੁੰਠ ਸਮਾਨੇ, ਬੈਠੇ ਆਏ ਸੰਤ ਸਰੂਪ।
ਕੀਰਤਨ ਕਰ ਸਭ ਲੋਕ ਉਧਾਰੇ, ਕਾਮ ਕ੍ਰੋਧ ਕਿ ਬਿਖ ਉਤਾਰੀ।
ਜਿਨ ਜਿਨ ਸੁਣ ਕੇ ਅਮਲ ਹੈ ਕੀਤਾ, ਜਨਮ ਜਨਮ ਕੀ ਮੈਲ ਉਤਾਰੀ।
ਸੁੰਦਰ ਸਰੂਪ ਨਾਮ ਦੀ ਬਰਕਤ , ਦਰਸ਼ਨ ਕਰੇ ਪਾਪ ਗਨ ਨਾਸੇ।
ਐਸੇ ਸੰਤ ਵਿਰਲੇ ਜਗ ਆਉਂਦੇ, ਸੰਗ ਜਿਨਾ ਦੇ ਦੂਖ ਬਿਨਾਸੇ।
ਨਾਟਕ ਚੇਟਕ ਨੇੜ ਨਾ ਰਾਖੇਂ, ਸਦਾ ਰਹੇ ਸਾਹਿਬ ਕੀ ਮਰਜੀ।
ਨਾਮ ਅਭਿਆਸ ਨਿਰੋਲ ਉਪਦੇਸੇਂ, ਸੇਵਕ ਕੀ ਜਾਨੇ ਸਭ ਅਰਜੀ।
ਹੋਏ ਪ੍ਰਸੰਨ ਨਾਮ ਦਾਨ ਦੇਵੇਂ, ਸਰਨ ਆਏ ਕੀ ਰਾਖੇਂ ਲਾਜ। ਪੂਰਨ ਸੰਤ ਸਦਾ ਨਮਸਕਾਰੋ, ਪੇਖਤ ਸਾਧੂ ਪੂਰਨ ਕਾਜ।
ਜਨਮ ਮਰਨ ਦੋਵੇਂ ਹੀ ਬਿਨਸੇ, ਐਸਾ ਕੀਨੋ ਪਰਉਪਕਾਰ।
ਪਾਰਬ੍ਰਹਮ ਸੰਗ ਪ੍ਰੀਤ ਲਗਾਈ, ਸਾਧੂ ਕੀ ਸਿੱਖਿਆ ਮਨ ਧਾਰ।
ਸਾਧੂ ਜੁਗਤਿ ਮਾਰਗ
ਤਨ ਮਾਸ ਕਾ ਲੋਥੜਾ, ਘੜੀ ਪਹਿਰ ਉਠ ਜਾਏ।
ਦੌੜੇ ਫਿਰੇ ਬਹੁ ਨਾਚਤਾ ਜਬ ਲੋ ਸੰਗ ਸੁਹਾਏ।
ਚੇਤਨ ਕੇ ਬਲ ਜਾਗਤਾ ਨਿਕਲੇ ਮਰੇ ਸੜ ਜਾਏ ।
ਤਨ ਜਲਤਾ ਇਹ ਨਾ ਜਲੇ ਇਹ ਅਸਥਿਰ ਰਹਾ ਸਮਾਇ।
ਤਾਂ ਤੇ ਜੀਵਨ ਹੋਇ ਜਬ ਨਿਖਮ ਨਾ ਪ੍ਰਭ ਬਿਸਰਾਏ।
ਸਾਧ ਸੰਗ ਬਾਣੀ ਪੜੇ ਕੀਰਤਨ ਮੇ ਚਿਤ ਲਾਏ।
ਚਾਰ ਜੁਗਤੀ ਸਾਧੂ ਕਹੇ ਜਿਸ ਤੇ ਅਨਦ ਰਹਾਏ।
ਉਪਰਾਮ ਰਹੇ ਫਿਰ ਜਗਤ ਤੇ ਚੀਤ ਨਾ ਬਿਤਿਓ ਆਏ।
ਵੈਰਾਗ ਭਯੋ ਤੀਨ ਦੇਹ ਤੇ ਕਛੂ ਨਾ ਮਨ ਚਿਤ ਭਾਏ।
ਕਿਆ ਸੂਖਮ ਅਸਥੂਲ ਕਿਆ ਪ੍ਰਪੰਚ ਝੂਠ ਲਖਾਇ।
ਬੋਧ ਭਯੋ ਸਭ ਦੇਹ ਕੋ ਗਿਆਨ ਇੰਦਰੇ ਪਕੜ ਟਿਕਾਏ।
ਕ੍ਰਮ ਇੰਦਰੇ ਜੁਤ ਪ੍ਰਾਣ ਕੇ ਅੰਤਹਕਰਨ ਭਿੰਨ ਲਖਾਏ।
ਇਕਾਂਤ ਭਯੋ ਅੰਤਰਮੁਖੀ, ਮਨ ਕੋ ਬਾਂਧ ਰਖਾਇ।
ਨਿਰਾਕਾਰ ਮਹਿ ਥਿਰ ਰਹੇ ਹੋਇ ਕਰਤਾ ਪੁਰਖੁ ਸਹਾਇ।
ਸਤਿਗੁਰ ਸੰਗ ਇਉਂ ਮਿਲ ਰਹੇ ਜਨਮ ਮਰਨ ਮਿਟ ਜਾਏ
ਸਾਧੂ ਕੀ ਸੰਗਤ ਰਹੇ ਬਹੁਰ ਨਾ ਜੂਨੀ ਆਏ।
ਜੀਵਨ ਸਿੰਘ ਅਖਰ ਲਿਖੇ ਜੋ ਸਾਧ ਸੰਤ ਫੁਰਮਾਏ।
ਈਸ਼ਵਰ ਅਮੋਲਕ ਲਾਲ ਮਹਿ ਗਿਆਨ ਵਡੋ ਅਧਿਕਾਏ।
ਨਿੱਤਨੇਮ ਬਾਣੀ ਮਹਿਮਾ
ਸਵੈਯਾ
ਭਾਗ ਜਗੈ ਜਿਨ ਸੇਵਾ ਤੇ, ਸੋ ਪਾਪ ਨਿਕੰਦਨ ਸਤਿਗੁਰੂ ਹੈ।
ਦੁਖ ਦੂਰ ਭਯੋ ਜਿਨ ਦਰਸਨ ਤੇ, ਸੈਭੰ ਨਿਰੰਜਨ ਵਾਹਿਗੁਰੂ ਹੈ।
ਭ੍ਰਮ ਕਟੇ, ਸਭ ਜੋਨ ਮਿਟੇ, ਗੁਰ ਦੀਨੋ ਨਾਮੁ ,ਸੋ ਸਸਤ੍ਰ ਹੈ।
ਜੌ ਸਰਨ ਆਏ, ਤਿਸ ਕੰਠ ਲਾਇ, ਦੀਓ ਪ੍ਰੇਮ ਪਟੋਲਾ, ਬਸਤ੍ਰ ਹੈ।
ਕਾਲ ਕੀ ਫਾਸ ਕੋ ਤ੍ਰਾਸ, ਕਹਾਂ ਅਬ, ਸੰਤ ਸਹਾਈ ਆਪ ਭਏ।
ਜਮਦੂਤਨ ਕੀ ਅਬ, ਕਾਣ ਚੁਕੀ, ਅਕਾਲਪੁਰਖੁ ਕੀ ਸਰਨ ਗਏ।
ਸੋਰਠਾ
ਸ੍ਰੀ ਗੁਰੂ ਗ੍ਰੰਥ ਅਕਾਲ ਹੈ, ਜੌ ਸਰਨ ਪਰੇ ਬਚ ਜਾਏ।
ਜਪੁ ਜੀ ਪਾਠ ਜੋ ਨਿਤ ਜਪੈ, ਬਹੁਰ ਜੋਨ ਨਾ ਆਏ।
ਦੋਹਰਾ
ਜਾਪ ਸਾਹਿਬ ਮੇ ਮਨ ਰੰਗਯੋ, ਜਮਦੂਤ ਨਾ ਨੇੜੇ ਆਏ।
ਕਾਲ ਫਾਸ ਅਬ ਕਟ ਗਈ, ਕਰਤਾਪੁਰਖੁ ਸਹਾਇ।
ਦੋਹਰਾ
ਸ੍ਵਯੇ ਬਾਣੀ ਸੁਬਹ ਕੀ, ਪੜੇ ਜੌ ਮਨ ਚਿਤ ਲਾਇ।
ਪਰਮ ਬੈਰਾਗ ਫਿਰ ਊਪਜੈ, ਨਿਰਬਿਕਾਰ ਹੋਇ ਜਾਇ।
ਦੋਹਰਾ - ਚੌਪਈ ਸਾਹਿਬ ਰੱਖਿਆ ਕਰੇ, ਵਾਲ਼ ਨਾ ਵੀਂਗਾ ਹੋਇ।
ਨਿਸਦਿਨ ਜਪੇ ਕੋ ਪ੍ਰੇਮ ਤੇ, ਹੋਏਂ ਦਸਵੇ ਗੁਰੂ ਸਹਾਇ।
ਦੋਹਰਾ - ਅਮਰ ਦਾਸ ਸਤਿਗੁਰ ਵਡੇ, ਲਿਖਿਓ ਅਨੰਦ ਮਹਾਨ।
ਅਨੰਦ ਸਾਹਿਬ ਬਾਣੀ ਪੜੇ, ਉਪਜੈ ਰਿਦੈ ਗਿਆਨ।
ਦੋਹਰਾ - ਪਾਂਚ ਬਾਣੀ ਨਿਤਨੇਮ ਕੀ, ਜੇ ਕੋ ਜਪੈ ਉਠ ਰੋਜ।
ਕਾਲ ਫਾਸ ਵਿਆਪੈ ਨਹੀਂ, ਪ੍ਰਗਟੇਂ ਭਲੇ ਸੰਯੋਗ।
ਦੋਹਰਾ - ਤੀਨ ਤਾਪ, ਭੁਖ ਦੁਖ ਸਗਲ, ਜਮ ਨਹੀਂ ਨੇੜੇ ਆਇ।
ਅੰਤ ਕਾਲ ਕਰਤਾ ਮਿਲੈ, ਸੈਭੰ ਮਾਹਿ ਸਮਾਇ।
ਕਥਾ ਰਾੜਾ ਸਾਹਿਬ, ਪ੍ਰਸੰਗ ਸੰਤ ਬਾਬਾ ਹਰਨੇਕ ਸਿੰਘ ਜੀ ਲੰਗਰ ਵਾਲੇ
ਰਾੜਾ ਸਾਹਿਬ ਸਭ ਜਗ ਜਾਨੇ। ਮਹਿਮਾ ਤਾਕੀ ਬੈਕੁੰਠ ਸਮਾਨੇ।ਸੰਤ ਮੰਡਲ ਸੰਤੋਂ ਕਾ ਵਾਸਾ। ਕੇਵਲ ਨਾਮ ਜਪੇਂ ਅਭਿਆਸਾ। ਗੁਰਬਾਣੀ ਕੇ ਪਾਠ ਅਨੰਤ। ਨਿਸ ਦਿਨ ਚਲਤ ਨਾ ਆਵੇ ਅੰਤ।
ਕੀਰਤਨ ਰੂਪ ਅੰਮ੍ਰਿਤ ਸਭ ਪੀਵੇਂ। ਪਰਹਰ ਕਾਲ ਸਦਾ ਸਦ ਜੀਵੈਂ ।
ਦੋਹਰਾ - ਆਠ ਪਹਰ ਚਉਸਠ ਘੜੀ, ਲੰਗਰ ਚਲੇ ਅਤੋਟ। ਸਾਧੂ ਸਦ ਕਰਤੇ ਭਜਨ, ਸਤਿਗੁਰ ਕੀ ਮਨ ਓਟ।
ਚੌਪਈ - ਜੇਕੋ ਜਪੇ ਵਾਹਿਗੁਰੂ ਨੀਤ। ਤਾਕੋ ਦੁੱਖ ਨਹੀ ਭਾਈ ਮੀਤ। ਆਠ ਪਹਰ ਸਦ ਜਪਤੋ ਰਹੇ। ਸਦ ਜੀਵਤ ਨਾਹੀ ਫਿਰ ਮਰੇ। ਈਸ਼ਰ ਸਿੰਘ ਜੀ ਸੰਤ ਅਨੂਪ। ਤਾਕੀ ਲਿਖੀ ਨਾ ਜਾਏ ਊਪ। ਸੁੰਦਰ ਰੂਪ ਨਿਰਾਲੀ ਚਾਲ। ਦਰਸਨ ਪਰਸ ਸਭ ਹੋਤ ਨਿਹਾਲ। ਸੰਗਤ ਕੋ ਉਪਦੇਸ ਕਰੰਤ। ਵਾਹਿਗੁਰੂ ਸਦ ਸਦਾ ਜਪੰਤ।ਕੀਰਤਨ ਸੰਗ ਦੀਵਾਨ ਸਜਾਏਂ। ਸੰਗਤ ਦੂਰ ਦੂਰ ਤੇ ਆਏ। ਏਕ ਰਸ ਕੀਰਤਨ ਹੋਇ ਅਨੰਦ। ਗੁਰੂ ਗ੍ਰੰਥ ਜੀ ਸੋਭੇਂ ਚੰਦ। ਜੋ ਜੋ ਸੁਨੇ ਕੀਰਤਨ ਆਏ। ਸੋ ਸੋ ਬੈਰਾਗੀ ਹੋਏ ਜਾਏ। ਕਾਮ ਕ੍ਰੋਧ ਫਿਰ ਭਾਗੇ ਦੂਰ। ਲੋਭ ਮੋਹ ਸਭ ਹੋਏ ਚੂਰ। ਪਾਸ ਰਹੇ ਕਰੇ ਬਹੁ ਸੇਵਾ। ਜਾ ਕਾ ਮਨ ਬਾਂਛਤ ਸੁੱਖ ਮੇਵਾ। ਲੰਗਰ ਕੀ ਸੇਵਾ ਮਹਿ ਲਾਗੇ। ਘਰ ਬਾਰਨ ਕੀ ਰੀਤ ਤਿਆਗੇ। ਹੋਏ ਦਿਆਲ ਸੰਤ ਜਬ ਪੂਰਨ। ਮਿਲ ਜਾਏ ਸੰਗਤ ਕੀ ਧੂਰਨ। ਕਾਲ ਫਾਸ ਸਗਲੀ ਕਟ ਜਾਏ। ਸਚਦਾਨੰਦ ਮਹਿ ਰਹੇ ਸਮਾਏ। ਬਿਹੰਗਮ ਕਰਤੇ ਬਹੁ ਸੇਵਾ। ਪ੍ਰੀਤ ਲਗੀ ਸੰਗ ਅਲਖ ਅਭੇਵਾ। ਵਾਹਿਗੁਰੂ ਦਿਨ ਰਾਤ ਧਿਆਵੈਂ। ਆਸਾ ਵਾਰ ਹਰ ਰੋਜ ਸੁਨਾਵੈਂ। ਤਿਨ ਮਹਿ ਏਕ ਨਾਮ ਹਰਨੇਕ। ਛਕ ਅੰਮ੍ਰਿਤ ਪਾ ਲਿਉ ਬਿਬੇਕ। ਆਲੋਵਾਲ ਨਗਰ ਸੁਭ ਜਾਨ। ਜਨਮ ਲੀਓ ਸੰਤਨ ਕੇ ਗ੍ਰਾਮ। ਵਡੇ ਸੰਤ ਜੀ ਕਾ ਸੋ ਗਾਮ। ਦਰਸ਼ਨ ਦੇਖ ਮਿਟੇ ਸਭ ਆਮ। ਵਾਹਿਗੁਰੂ ਸਿਉ ਪਰਚਾ ਲਾਏ। ਰਹੇ ਬਿਰਕਤ ਘਰੇ ਨਾ ਜਾਏ। ਨਿਤ ਦਿਨ ਸੇਵਾ ਕਰੇ ਮਹਾਨ। ਕੈਸੇ ਹੋਇ ਤਾਕੀ ਫਿਰ ਹਾਨ। ਬਸਤਰ ਆਦਿ ਕੀ ਇੱਛਾ ਤਿਆਗੀ। ਕੇਵਲ ਸੇਵਾ ਮਹਿ ਮਨ ਪਾਗੀ। ਸੰਤ ਉਪਦੇਸ਼ ਕਮਾਵਨ ਕਰੇ। ਔਰ ਬਾਤ ਕੋ ਚਿੱਤ ਨਾ ਧਰੇ। ਬਿਦਤ ਭਯੋ ਹਰਨੇਕ ਸਿੰਘ ਸੰਤ। ਸੇਵਾ ਕਰਤ ਰਾਤ ਦਿਨੰਤ। ਲੰਗਰ ਕੀ ਸੇਵਾ ਮਨ ਲਾਗਿਓ। ਸੋਏ ਨਾ ਖਾਇ ਏਕੈ ਰੰਗ ਜਾਗਿਓ। ਭਾਤ ਭਾਤ ਕੀ ਸੇਵਾ ਹੋਇ। ਬਿਦਤ ਭਯੋ ਚਾਰੋ ਹੀ ਲੋਏ। ਸੰਤ ਸੇਵ ਮਹਿ ਮ੍ਹਾ ਪ੍ਰੇਮ। ਨਾਮ ਦਾਨ ਪਾਇਓ ਸੰਗ ਖੇਮ। ਆਠ ਪਹਰ ਸੇਵਾ ਮਹਿ ਲਾਗਿਓ। ਦਿਵਸ ਰੈਨ ਸਦ ਸਦ ਹੀ ਜਾਗਿਓ। ਸੇਵ ਕਰਤ ਬਹੁ ਬਰਖ ਬਿਤਾਏ। ਪਾਰਬ੍ਰਹਮ ਸਿਉ ਪ੍ਰੀਤ ਲਗਾਏ। ਭਯੇ ਪ੍ਰਸੰਨ ਸੰਤ ਜੀ ਆਪ। ਕਟ ਦੀਨੇ ਦੁਖ ਅਰ ਸੰਤਾਪ। ਸਾਧ ਰੂਪ ਬਿਦਤ ਫਿਰ ਭਏ। ਫਤਹਿਗੜ ਸਾਹਿਬ ਵਾਸਾ ਕਏ। ਲੰਗਰ ਕੀ ਵਡ ਰੀਤ ਸੰਭਾਲੀ। ਤੋਟ ਨਾ ਆਵੇ ਨਿਤ ਨਿਤ ਚਾਲੀ। ਸਾਧ ਸੰਗਤ ਭੋਜਨ ਨਿਤ ਕਰੇ। ਵਾਹਿਗੁਰੂ ਕੋ ਸਿਮਰਨ ਕਰੇ। ਦੇਸ ਵਿਦੇਸ ਸੰਗਤ ਚਲ ਆਵੇ। ਵਾਹਿਗੁਰੂ ਅਭਿਆਸ ਸਿਖਾਵੇਂ। ਅਨੇਕ ਸਥਾਨ ਲੰਗਰ ਲੈ ਜਾਵੇਂ। ਸਾਧਸੰਗਤ ਕੋ ਤ੍ਰਿਪਤ ਕਰਾਵੇਂ। ਅਬ ਲੋ ਲੰਗਰ ਚਲੇ ਮਹਾਨ। ਬੀਸ ਟਕਾ ਕੋ ਕੀਨੋ ਦਾਨੁ। ਗੁਰੂ ਨਾਨਕ ਜੀ ਰੀਤ ਚਲਾਈ। ਸੰਤਨ ਆਗੇ ਖੂਬ ਨਿਭਾਈ। ਐਸੇ ਸੰਤ ਵਿਰਲੇ ਸੰਸਾਰ। ਦਰਸਨ ਪਰਸ ਨਾ ਆਵੇ ਹਾਰ। ਲਿਖ ਨਾ ਸਕੂੰ ਸੰਤ ਕੀ ਬਾਤ। ਲਿਖਤਾ ਰਹੂ ਦਿਨਸ ਅਰ ਰਾਤ। ਇਤਨੀ ਸੇਵਾ ਕਰੋ ਪ੍ਰਵਾਨ। ਸਾਧ ਸੰਗਤ ਜੀ ਆਪ ਮਹਾਨ। ਜੀਵਨ ਸਿੰਘ ਪਰ ਕਿਰਪਾ ਕੀਜੇ। ਅਪਣਾ ਜਾਨ ਭੂਲ ਬਖਸ਼ੀਜੇ।
ਦੋਹਰਾ - ਰਾੜਾ ਸਾਹਿਬ ਕੀ ਕਥਾ, ਸੁਣ ਲਓ ਮਨ ਚਿਤ ਲਾਇ। ਸੰਤਨ ਕੀ ਮਹਿਮਾਂ ਵਡੀ, ਸੁਨਤ ਪਾਪ ਮਿਟ ਜਾਏ ।
ਆਗੇ ਲਿਖੂ ਪ੍ਰਸੰਗ ਮਹਿ, ਕਿਮ ਤਾਰੇ ਜੀਵ ਅਨੇਕ। ਵਿਰਲੇ ਐਸੇ ਜਗਤ ਮਹਿ , ਪੂਰਨ ਪੁਰਖ ਇਕ ਟੇਕ।
ਸੰਤ ਬਾਬਾ ਬਲਜਿੰਦਰ ਸਿੰਘ ਜੀ
ਐਸੇ ਸੰਤ ਵਿਰਲੇ ਸੰਸਾਰ, ਨਾਮ ਜਪਾ ਕੇ ਕਰਨ ਉਧਾਰ।
ਜੀਵਾ ਨੂੰ ਉਹ ਰਸਤਾ ਦਸਦੇ, ਪੂਰਨ ਪ੍ਰੀਤਿ ਸਦਾ ਮਨ ਧਾਰ।
ਰਾੜਾ ਸਾਹਿਬ ਜਗਤ ਮਸ਼ਹੂਰ, ਦਰਸ਼ਨ ਪਰਸ ਪਾਪ ਗਨ ਦੂਰ।
ਈਸ਼ਰ ਸਿੰਘ ਜੀ ਪਰਮ ਦਿਆਲ। ਪੂਰਨ ਪੁਰਖ ਸਾਧ ਕਿਰਪਾਲ।
ਕਰ ਉਪਦੇਸ਼ ਜੀਵ ਗਨ ਤਾਰੇ। ਨਾਮ ਉਪਦੇਸ ਕਮਾਵਨਹਾਰੇ।
ਤਿਨ ਸੰਗ ਸੰਤ ਕਿਸ਼ਨ ਸਿੰਘ ਜਾਨੋ। ਨਗਰ ਮਸੀਤਾਂ ਭਲੋ ਪਹਿਚਾਨੋ।
ਨਾਮ ਜਪਾਏ ਜੀਵ ਬਹੁ ਤਾਰੇ, ਤਾਰੇ ਗਿਨੂ,ਨਾ ਗਿਣਤੀ ਤਾਰੇ।
ਤਿਨ ਤੇ ਆਗੇ ਸੰਤ ਅਨੂਪ। ਤੇਜਾ ਸਿੰਘ ਜੀ ਪਰਮ ਸਰੂਪ।
ਮੋਨ ਰਹੇ ਵਾਹਿਗੁਰੂ ਜਪਿਓ। ਦਰਸਨ ਕਰੇ ਕਾਲ ਜਿਨ ਛਪਿਓ।
ਤਿਨ ਕੀ ਸੰਗਤ ਤਰੇ ਅਨੇਕ। ਪਾਪ ਕਟੇ ਜਿਨ ਸਿਮਰਿਓ ਏਕ।
ਰਾੜਾ ਸਾਹਿਬ ਗੱਦੀ ਪੇ ਰਹੇ। ਸਾਧਸੰਗ ਉਪਦੇਸ਼ਣ ਕਰੇ।
ਤਿਨ ਪਸ਼ਚਾਤ ਸੇਵਾ ਬਹੁ ਚਾਲੀ। ਸੰਤਨ ਕੀ ਸਭ ਰੀਤ ਸੰਭਾਲੀ।
ਚੋਥੇ ਸਥਾਨ ਸੰਤ ਥਿਰ ਰਹੇ। ਨਗਰ ਮਕਸੂਦੜਾ ਜਨਮ ਤਿਨ ਭਲੇ।
ਨਾਮ ਬਲਜਿੰਦਰ ਸਿੰਘ ਅਨੂਪ। ਸੁੰਦਰ ਸੋਹੇਂ ਜਿਓਂ ਰਵ ਭੂਪ।
ਕੀਰਤਨ ਕਰੇਂ ਵਡੋ ਵਿਦਵਾਨ, ਮਹਿਮਾ ਚਾਰੋਂ ਓਰ ਮਹਾਨ।
ਸ੍ਰੀ ਗੁਰੂ ਗ੍ਰੰਥ ਕਾ ਟੀਕਾ ਕਰਿਓ। ਸਾਧ ਸੰਗਤ ਅਨੰਦ ਬਹੁ ਲਹਿਓ।
ਅਨਿਕ ਪ੍ਰਕਾਰ ਕੀ ਸੇਵਾ ਕਰੀ। ਅਵਚਲ ਨੀਵ ਲੰਗਰ ਕੀ ਧਰੀ।
ਲੰਗਰ ਭਵਨ ਸੁੰਦਰ ਬਣਵਾਏ। ਦੇਖਤ ਮਨੋਂ ਸੁਰਗ ਚਲ ਆਏ।
ਨੀਕੇ ਕਰ ਭਵਨ ਬਹੁ ਕੀਨੇ। ਸਾਧ ਸੰਗਤ ਕੀ ਸੁਵਿਧਾ ਚੀਨੇ।
ਭਾਂਤ ਭਾਂਤ ਕੇ ਫੂਲ ਲਗਾਏ। ਹਰਿਆਵਲ ਚਹੁੰ ਓਰ ਸੁਹਾਏ।
ਪੰਛੀ ਮੋਰ ਆਦਿ ਆ ਨਾਚੇ। ਅਨੰਦ ਵਧੇ ਦੇਖਤ ਤਿਨ ਸਾਚੇ।
ਲੰਗਰ ਰੀਤ ਸੰਭਾਲਣ ਕਰੀ। ਸਾਧ ਸੰਗਤ ਅਚਵਿਹ ਸੁਭ ਘਰੀ।
ਦੇਸ ਵਿਦੇਸ ਮੇਂ ਕਰੇ ਪ੍ਰਚਾਰ। ਸਿੱਖੀ ਕੋ ਮਨ ਜਗਿਓ ਪਿਆਰ ।
ਕਲਯੁਗ ਮਹਿ ਕੀਰਤਨ ਜੌ ਗਾਵੈ। ਕਾਲ ਫਾਸ ਤਾਕੀ ਕਟ ਜਾਵੈ।
ਐਸੇ ਸੰਤ ਵਿਰਲੇ ਸੰਸਾਰ। ਮਹਿਮਾ ਤਾਕੀ ਅਪਰੰਪਾਰ ।
ਦੋਹਰਾ - ਚੌਥੀ ਪੀੜ੍ਹੀ ਸੰਤ ਪਦ, ਰਾੜਾ ਸਾਹਿਬ ਕੀ ਜਾਨ।
ਸੰਤ ਬਲਜਿੰਦਰ ਸਿੰਘ ਜੀ, ਸੋਭੇ ਜਿਉਂ ਸੁਰਭਾਨ।
(ਵਾਹਿਗੁਰੂ ਮਹਿਮਾ ਬਰਨਨ, ਭਾਈ ਦਯਾ ਸਿੰਘ ਜੀ ਸੰਪਰਦਾਇ ਸਂਖੇਪ ਬਰਨਨ )
ਜੇ ਕੋ ਜਪੈ ਸਤਿਨਾਮੁ ਅਜਪਾ। ਅਗਨ ਸਾਗਰ ਮਹਿ ਨਾ ਓਹ ਖਪਾ। ਵਾਹਿਗੁਰੂ ਸੋਂ ਸਦਹੀ ਚਿੱਤ ਲਾਇ। ਬਹੁਰ ਨਾ ਜਮ ਕੀ ਚੋਟਾ ਖਾਇ। ਵਾਹਿਗੁਰੂ ਹੈ ਰੂਪ ਅਕਾਲਾ। ਭ੍ਰਮ ਕਾਟੇ ਮਾਰੇ ਜਮਕਾਲਾ। ਅੰਮ੍ਰਿਤ ਵੇਲੇ ਜੇਕੋ ਜਪੈ। ਦੂਖ ਦਰਦ ਤਿਸ ਖਿਨ ਮਹਿ ਛਪੈ। ਸਾਧੂ ਜਨ ਬਹੁ ਧਿਆਨ ਲਗਾਵੈ। ਆਪ ਮੁਕਤ ਬਹੁ ਜੀਵ ਤਰਾਵੈ। ਗੁਰੂ ਨਾਨਕ ਜਪਿਓ ਬਹੁ ਕਾਲਾ। ਅਕਾਲਪੁਰਖੁ ਕੋ ਰੂਪ ਵਿਸ਼ਾਲਾ। ਬਹੁਰ ਜਪਿਓ ਗੁਰੂ ਅੰਗਦ ਪਿਆਰੇ। ਬਿਦਤ ਭਯੋ ਮੂਰਤ ਗੁਰੁ ਧਾਰੇ। ਅਮਰ ਗੁਰੂ ਸੇਵਾ ਕਰ ਪਾਯੋ। ਵਾਹਿਗੁਰੂ ਸਦ ਹੀ ਚਿੱਤ ਗਾਯੋ। ਆਗਿਆ ਚੀਨ ਭਯੋ ਰਾਮਦਾਸੈ। ਸ਼ਰਨ ਆਏ ਤਿਸ ਰੋਗ ਬਿਨਾਸੈ। ਅਕਾਲ ਜੋਤ ਸ੍ਰੀ ਅਰਜਨ ਜੋਧਾ। ਨਾਮ ਜਪੇ ਹਨਿਓ ਕਾਮ ਕ੍ਰੋਧਾ। ਸ੍ਰੀ ਹਰਗੋਬਿੰਦ ਜੋਧਾ ਵਡ ਭਾਰੀ। ਵਾਹਿਗੁਰੂ ਜੀ ਰੀਤ ਸੰਭਾਰੀ। ਜੋ ਜੋ ਚਰਨ ਸ਼ਰਨ ਪਰ ਰਹੇ। ਤੇ ਨਾ ਜਮ ਕੀ ਫਾਸੀ ਸਹੇ। ਸ੍ਰੀ ਹਰਰਾਇ
ਕੀਨੀ ਸ਼ੁਭ ਦਾਰੂ। ਨਾਮ ਜਪਾਏ ਕਟਿਓ ਦੁਖ ਭਾਰੂ। ਤਨ ਮਨ ਸਭ ਆਰੋਗਤ ਭਏ। ਵਾਹਿਗੁਰੂ ਜਪ ਸੰਕਟ ਸਭ ਖਏ। ਸ੍ਰੀ ਹਰਿ ਕ੍ਰਿਸ਼ਨ ਜਗਤ ਕੇ ਤਾਰਨ। ਸੰਕਟ ਸਗਲ ਕੀਓ ਜਿਸ ਟਾਰਨ। ਦਿੱਲੀ ਮਹਿ ਜਾਏ ਦੁਖ ਡਾਰਿਓ। ਹੈਜਾ ਰੋਗ ਸਗਲ ਹੀ ਮਾਰਿਓ। ਸ੍ਰੀ ਗੁਰੂ ਤੇਗ ਬਹਾਦਰ ਰੂਪ। ਹਉਮੈ ਰੋਗ ਹਨੇ, ਵਡ ਭੂਪ। ਸੀਸ ਦਿਓ ਵਾਹਿਗੁਰੂ ਚਿਤ ਧਰੇ। ਵੈਰੀ ਤਾਂਕੇ ਸਗਲ ਖਪ ਮਰੇ। ਬਹੁਤ ਬਰਖ ਜਪਿਓ ਨਿਰੰਕਾਰਾ। ਤਾਂਤੇ ਪ੍ਰਗਟਿਓ ਗੋਬਿੰਦ ਗੁਰ ਭਾਰਾ। ਐਸੀ ਕਰਨੀ ਜਗ ਮਹਿ ਕਰੀ। ਵਾਹਿਗੁਰੂ ਕੀ ਮਹਿਮਾ ਖਰੀ। ਖਾਲਸਾ ਰੂਪ ਨਾਮ ਜਪ ਕਰਿਓ। ਦੁਸ਼ਟ ਦੂਤ ਸਗਲੇ ਹੀ ਡਰਿਓ। ਵਾਹਿਗੁਰੂ ਜੀ ਕੀ ਫਤਿਹ ਜਨਾਈ। ਚਾਰ ਵਾਰ ਇਮ ਜਾਪ ਕਰਾਈ। ਜੋ ਜੋ ਸ਼ਰਨ ਪਰੇ ਗੂਰੂ ਆਏ। ਤਾਕੇ ਵੈਰੀ ਸਗਲ ਮੁਕਾਏ। ਬਹੁਰ ਜਾਏ ਹਜ਼ੂਰੀ ਵਸਯੋ। ਤੀਰ ਕਮਾਨ ਬਹੁ ਭਾਰੀ ਕਸਿਓ। ਗੁਰੁ ਗੱਦੀ ਕਰਯੋ ਸ੍ਰੀ ਗ੍ਰੰਥਾ। ਪਾਂਚ ਸਿੰਘ ਚਾਲੇ ਹਿਤ ਪੰਥਾ। ਬੰਦਾ ਸਿੰਘ ਇਕ ਕੀਓ ਬੈਰਾਗੀ। ਤਾਕੀ ਲਿਵ ਸਤਿਗੁਰ ਸੰਗ ਲਾਗੀ। ਵਜੀਰ ਖਾਨ ਕਾ ਬਨਿਓ ਕਾਲ। ਪੰਥ ਕੀ ਸੇਵਾ ਲਈ ਸੰਭਾਲ। ਪਾਂਚ ਪਿਆਰੇ , ਜਗ ਬਿਦਤਯੋ। ਪੰਥ ਖ਼ਾਲਸਾ ਤਿਨ ਸੰਗ ਕੀਓ। ਤਿਨ ਮਹਿ ਏਕ ਦਯਾ ਸਿੰਘ ਭਾਈ। ਤਾਕੀ ਮਹਿਮਾ ਗਣੀ ਨਾ ਜਾਈ। ਸੀਸ ਦੇਉ ਸਭ ਤੇ ਉਠ ਆਗੇ। ਵਾਹਿਗੁਰੂ ਕੀ ਸੇਵਾ ਲਾਗੇ। ਦੇਗ ਤੇਗ ਕੀ ਰੀਤ ਬਡਾਈ। ਸਾਧ ਸੰਗਤ ਮਿਲ ਵਾਹਿਗੁਰੂ ਗਾਈ। ਰਾੜਾ ਸਾਹਿਬ ਤਕ ਚਾਲੀ ਗਾਦੀ। ਰਾਮ ਨਾਮ ਕੀ ਖੇਪਾ ਲਾਦੀ। ਸੋਭਾ ਸਿੰਘ,ਸਾਹਿਬ ਸਿੰਘ ਸੰਤ। ਤਾਂ ਕਾ ਬੇਦ ਨਾ ਜਾਣਤ ਅੰਤ। ਭਾਗ ਸਿੰਘ , ਖ਼ੁਦਾ ਸਿੰਘ ਪੂਰਨ। ਸ਼ਰਨ ਆਏ ਪਾਪ ਸਭ ਚੂਰਨ। ਰਾਮ ਸਿੰਘ ਸੰਤ ਸਭ ਜਾਨਤ। ਨੌਰੰਗਾਬਾਦੀ ,ਕਰ ਮਾਨਤ। ਮਹਾਰਾਜ ਸਿੰਘ ਜੋਧਾ ਬਲੀ। ਚਲਤ ਸਦਾ ਸਿੰਘਨ ਸੰਗ ਭਲੀ। ਬੀਰ ਸਿੰਘ ਜੀ ਸੰਤ ਮਹਾਨ। ਸਿੱਖ ਜਾਨ ,ਵੈਰੀ ਦੀਓ ਮਾਨ। ਸਿੱਖ ਕੋ ਸਿੱਖ ਸੇ ਲਰਨ ਹਟਾਯੋ। ਵੈਰੀ ਹਿਤ ਲੰਗਰ ਚਲਵਾਇਓ। ਹੋਤੀ ਮਰਦਾਨ ਜੀ ਪਾਕਿਸਤਾਨ। ਪ੍ਰਗਟੇ ਸੰਤ ਪੂਰਨ ਸੁਲਤਾਨ । ਸੰਤ ਭਏ ਕਰਮ ਸਿੰਘ ਆਦਿ। ਈਸ਼ਰ ਸਿੰਘ ਜੀ ਪੂਰਨ ਸਾਧ। ਅਤਰ ਸਿੰਘ ਬਚਨ ਕੇ ਪੂਰੇ। ਭਗਵਾਨ ਸਿੰਘ ਤਿਸ ਚਰਨਨ ਧੂਰੇ। ਰਾੜੇ ਵਾਲੇ ਪੁਰਸ਼ ਅਭੇਦ । ਮਹਿਮਾ ਕਰਦੇ ਬੇਦ ਕਤੇਬ। ਵਾਹਿਗੁਰੂ ਕੋ ਮੰਤ੍ਰ ਜਪਾਵੈ। ਮਾਲਵੇ ਦੇਸ ਦੀਵਾਨ ਲਗਾਵੈ। ਸਤ ਚਿੱਤ ਆਨੰਦ ਸਰੂਪ। ਦਰਸ਼ਨ ਕਰਨ ਆਏ ਜਿਸ ਭੂਪ। ਵਿਚ ਕਤਾਰ ਲਗੇ ਹਿਤ ਦਰਸ਼ਨ । ਮਨ ਚਾਹਤ ਚਰਨਨ ਕੋ ਪਰਸਨ। ਘਰ ਬਾਰ ਕੀ ਕੋ ਬਾਤ ਨਾ ਕਰੇਂ। ਚਿਤ ਮਹਿ ਸਦਾ ਨਾਮ ਹੀ ਧਰੇਂ। ਸੰਗਤ ਸਾਧ ਆਏ ਮਿਲ ਪੇਖੇ । ਛਕੇ ਦੇਗ ਮਿਲ ਕਿਸ਼ਨ ਬਿਸ਼ੇਖੇ। ਸੰਤ ਕਿਸ਼ਨ ਸਿੰਘ ਸੇਵਾ ਕਰੀ। ਸੰਗਤ ਸਹਿਤ ਬੈਠ ਜਪ ਹਰੀ। ਤੇਜਾ ਸਿੰਘ ਜੀ ਜਪੀ ਵਡ ਭਯੋ। ਜਪਤ ਨਿਰੰਤਰ ਵਾਹਿਗੁਰੂ ਰਹਿਓ। ਬਰਸ ਪੰਚਾਸ ਮੋਨ ਹੋਇ ਰਹਿਓ। ਜਾਪ ਸਾਹਿਬ ਨਿਰੰਤਰ ਜਪਿਓ। ਤਾਕੀ ਮਹਿੰਮਾ ਸਭ ਜਗ ਭਈ। ਵਾਹਿਗੁਰੂ ਜਪ ਪਦਵੀ ਲਈ। ਅਬ ਲੋ ਦੇਗ ਚਲਤ ਤਹਿ ਰੋਜ। ਸੰਗਤ ਖਾਇ ਕਰਤ ਮਨ ਮੌਜ। ਵਾਹਿਗੁਰੂ ਕਾ ਜਾਪ ਨਿਤ ਹੋਇ। ਜੋਤ ਨਿਰੰਤਰ ਪ੍ਰਗਟ ਹੋਇ। ਕਥਾ ਬਡਨ ਤੇ ਮਨ ਡਰ ਰਹੇ। ਤਾਤੇ ਮੋਹਿ ਸੰਖੇਪਤ ਕਹੇ। ਵਾਹਿਗੁਰੂ ਕੀ ਮਹਿਮਾ ਕਹੀ। ਅਕਾਲਪੁਰਖ ਕੋ ਭੇਦ ਨਾ ਲਹੀ। ਮੈ ਮੂਰਖ ਕੀ ਬੁੱਧ ਕੁਛ ਨਾਹੀ। ਸਾਧ ਸੰਗਤ ਬਖਸ਼ੋ ਗੁਨ ਨਾਹੀ। ਸਤਿਗੁਰੂ ਕੀ ਕਿਰਪਾ ਭਈ। ਇਸ ਮੂਰਖ ਤੇ ਸੇਵਾ ਲਈ। ਸਾਧਸੰਗਤ ਅਰਦਾਸ ਕਰੀਜੈ। ਆਗੇ ਲਿਖੂ ਅਰਜ਼ ਸੁਣ ਲੀਜੈ। ਵਾਹਿਗੁਰੂ ਜੀਕੀ ਕਿਰਪਾ ਹੋਇ। ਪਰਗਟ ਹੋਏ ਗਿਆਨ ਸਮ ਲੋਏ।
ਦੋਹਰਾ
ਸਗਲ ਰੀਤ ਕੋ ਤਿਆਗ ਕੇ, ਸਤਿਗੁਰ ਕੀਨੋ ਮੀਤ। ਵਾਹਿਗੁਰੂ, ਸਭ ਤੇ ਵਡੋ, ਸਦਾ ਵਸੇ ਮਮ ਚੀਤ।
ਦੋਹਰੇ 3- ਰਾੜਾ ਸਾਹਿਬ ਕੀ ਕਥਾ ਆਗੇ ਕਹੋ ਵਿਸਥਾਰ। ਸਾਧਸੰਗਤ ਕਿਰਪਾ ਕਰੋ, ਲਿਖ਼ਤ ਰਹੂ ਸੰਗ ਪਿਆਰ।
ਈਸ਼ਰ ਜੀ ਕੀ ਦਯਾ ਸੇ, ਸੀਖੇ ਆਖਰ ਚਾਰ।
ਜੀਵਨ ਸਿੰਘ ਬਿਨਤੀ ਕਰੇ, ਰਾਖੋ ਕਿਰਪਾ ਧਾਰ।
ਰੂਹਾਨੀ ਸੰਦੇਸ਼ ਮਹਿ ,ਵਰਨਯੋ ਬਹੁ ਉਪਦੇਸ਼। ਕਾਵ ਰੂਪ ਕਰਨੋਂ ਚਹੂ ,ਦੀਜੇ ਬੁੱਧ ਵਿਸ਼ੇਖ।
ਸ੍ਰਿਸਟਿ ਰਚਨਾ
ਦੋਹਰਾ-
ਬਾਤ ਕਹੂੰ ਮੈ ਆਦਿ ਕੀ ਕੇਵਲ ਏਕੰਕਾਰ। ਸੁੰਨ ਸਮਾਧਿ ਵਯਾਪਯੋ ਆਦਿ ਪੁਰਖੁ ਨਿਰਾਕਾਰ।
ਚੌਪਈ-
ਪੰਜ ਤੱਤ ਨਾਹੀ ਵਿਸਤਾਰਾ, ਗਗਨ ਨਾ ਧਰਤਿ ਨਾਹੀ ਚੰਦ ਤਾਰਾ। ਨਾ ਜਲ ਅਗਨ ਨਾਹੀ ਜਗ ਸਾਰਾ, ਨਾ ਦਿਨ ਰੈਨ ਨਾਹੀ ਕੋ ਵਾਰਾ। ਪਵਨ ਗਗਨ ਕਿਛ ਬ੍ਰਿਛ ਨਾ ਭਯੋ, ਨਾ ਕੋ ਜੀਵ ਨਾਹੀ ਰਵ ਜਯੋ। ਅਕਾਲਪੁਰਖ ਇਮ ਚਿਤਵੋ ਕੀਓ, ਏਕ ਤੇ ਦਵੈ ਰੂਪ ਹਵੈ ਗਯੋ।
ਓਂਕਾਰ ਕੀ ਧੁਨ ਸਭ ਭਈ,ਸਤ ਚਿੱਤ ਆਨੰਦ ਪ੍ਰਗਟਈ।
ਦੋਹਰਾ -
ਪਰਥਮੇ ਅਪਣੀ ਚੇਤਨਾ, ਕੀਓ ਆਤਮਾ ਦੇਵ। ਤਾਹੀ ਭੀਤਰ ਪਰਚਿਓ ,ਸਾਧਸੰਗਤ ਕੀ ਭੇਵ।
ਐਸੇ ਹੀ ਨਿਤ ਸੰਗਤ ਭਈ, ਦਵੈ ਤੇ ਏਕ ਰੂਪ ਹੋਇ ਜਈ। ਆਤਮ ਮਹਿ ਪਰਮਾਤਮ ਰਹੈ, ਸਦ ਹੀ ਜੋਤ ਨਿਰੰਤਰ ਵਹੈ। ਤਾਂ ਮਹਿ ਰੰਚਕ ਭੇਦ ਨਾ ਜਾਨੋ, ਦੋਨੋ ਏਕੈ ਰੂਪ ਪਛਾਨੋ। ਅਕਾਲਪੁਰਖੁ ਤਿਨ ਸੋਂ ਇਮ ਭਨਯੋ, ਤੁਮ ਅਰ ਮਮ ਮਹਿ ਭੇਦ ਨਾ ਅਹਯੋ। ਤੁਮ ਸੰਤਾਨ ਹਮਾਰੀ ਭਈ, ਇਕ ਤੇ ਦੋਇ ਰੂਪ ਹੋਇ ਜਈ। ਸਦਾ ਰਹੁ ਮਮ ਪਾਸਾ ਸੰਗੇ, ਸਦਾ ਰਹੁ ਸੈਭੰ ਅਨੰਗੇ। ਦੀਰਘ ਸਮੋ ਇਮ ਹੀ ਬਿਤਤਿਓ , ਸਤਿਸੰਗਤ ਕੇ ਰੰਗ ਰਚ ਗਇਓ।
ਦੋਹਰਾ-
ਸਭ ਹੀ ਜੋਤ ਅਕਾਲ ਕੀ ਭੇਦ ਨਾ ਜਾਨੋ ਮੂਲ। ਕੋ ਗਾਵੈ, ਕੋ ਸੁਨਤ ਹੈ ,ਕਿਆ ਸੂਖਮ ਅਸਥੂਲ।
ਤਿਨ ਮਹਿ ਏਕ ਕਾਲ ਉਪਜਯੋ, ਅਕਾਲਪੁਰਖੁ ਸੋਂ ਬਿਨਤੀ ਕੀਓ। ਕਿਰਪਾ ਕਰ ਮੁਝ ਕੋ ਕੁਛ ਦੀਜੈ, ਅਪਨਾ ਜਾਨ ਬਖ਼ਸ਼ ਮੋਹਿ ਕੀਜੈ। ਬਹੁਰ ਬਹੁਰ ਅਰਦਾਸ ਸੁਨਾਵੇ। ਭਿੰਨ ਰਹਿਨ ਕੀ ਬਾਤ ਚਲਾਵੇ। ਛਲ ਬਲ ਕਰਤ ਨਿਤ ਹੀ ਰਹੇ। ਜੀਵ ਲੁਭਾਏ ਕੋ ਛਲਨੇ ਕੋ ਮਨੇ। ਅਪਨੋ ਲੋਕ ਵਸਾਵਨ ਚਾਹਤ। ਅਕਾਲਪੁਰਖ ਕੋ ਮਰਮ ਨਾ ਪਾਵਤ। ਅਕਾਲਪੁਰਖ ਵਰਜਾ ਬਹੁ ਭਾਤ। ਸਭ ਜੀਵਨ ਕੀ ਏਕੈ ਜਾਤ। ਦੋਹਰਾ
ਹਟਿਓ ਨਾ ਬਿਨਤੀ ਕਰਨ ਤੇ, ਕਰਤ ਭਯੋ ਬਹੁ ਭਾਂਤ। ਸ੍ਰਿਸਟਿ ਬਡਨ ਕੋ ਸਮੋ ਜਾਨ, ਦਿਓ ਬ੍ਰਹਮੰਡ ਹਿਤ ਦਾਨ।
ਦੋਹਰਾ-
ਪਾਂਚ ਤੱਤ ਅਰ ਤੀਨ ਗੁਨ, ਸਾਹਿਬ ਦਿਓ ਅਪਾਰ। ਮਾਇਆ ਜੁਤ ਬ੍ਰਹਮੰਡ ਕਈ , ਅਬ ਮਾਂਗਯੋ ਜੀਵ ਸ਼ੁਮਾਰ।
ਦੋਹਰਾ -
ਆਤਮ ਜੀਵ ਰੂਪ ਹੈ ਮੇਰੋ, ਨਾ ਦੇਵੋ ਤੁਮ ਕਾਲ, ਜਾਤੇ ਬਹੁਰ ਨਾ ਜਾਚਨਾ, ਮੇਰੋ ਗਲ ਕੋ ਹਾਰ।
ਚੌਪਈ-
ਲੀਓ ਬ੍ਰਹਮੰਡ ਜਾਇ ਤਹਿ ਰਹਿਓਂ। ਅਕਾਲ ਪੁਰਖ ਕੋ ਭੇਦ ਦਾ ਲਹਿਓ । ਇਤ ਉਤ ਫਿਰ ਕਰ ਘੂਮਤ ਰਹੇ । ਬ੍ਰਹਿਮੰਡਨ ਕੀ ਸੈਰਨ ਕਰੇ। ਪਾਂਚ ਤੱਤ,ਤੀਨ ਗੁਨ ਪਾਏ। ਚਾਹਤ ਅਬ ਜੀਵੋਂ ਕੋ ਪਾਏ। ਜੀਵ ਲਾਏ ਕਰ ਕਰੂ ਪਸਾਰਾ। ਨਿਤਪ੍ਰਤ ਇਮ ਚਿਤਵਤ ਵਤਧਾਰਾ।
ਦੋਹਰਾ-
ਪਾਂਚ ਤੱਤ ਮੂਰਤ ਕਰੋਂ,ਤੀਨ ਗੁਣਾ ਵਿਚ ਪਾਇ। ਪਾਪ ਪੁੰਨ ਕਾ ਖੇਲ ਰਚ, ਰਾਖੋਂ ਦਾਸ ਬਨਾਏ। ਮਾਇਆ ਤੇ ਰਚਨਾ ਰਚੋਂ, ਬਹੁ ਬਿਧ ਭਾਤ ਰਚਾਏ। ਰਾਜਾ ਬਨੋਂ ਇਸ ਲੋਕ ਕਾ , ਬੈਠੋਂ ਆਪ ਛੁਪਾਏ।
© ਗੁਰਬਾਣੀ ਮਹਿਮਾ