...

1 views

ਉਮਰ
ਮਾੜੇ ਹਲਾਤ ਉਮਰ ਤੋਂ ਵੱਧ ਸਬਕ ਸਿਖਾ ਜਾਂਦੇ ਐ ਤੇ ਉਮਰ ਤੋਂ ਪਹਿਲਾਂ ਜ਼ਿੰਦਗੀ ਦੇ ਉਹ ਤਜ਼ੁਰਬੇ ਦੇ ਜਾਂਦੇ ਐ,
ਜਿਸਨੂੰ ਇਨਸਾਨ ਸਾਰੀ ਉਮਰੇ ਯਾਦ ਰੱਖਦਾ ਏ...
ਪਰ ਉਮਰ ਤੋਂ ਵੱਧ ਸਬਕ ਸਿਖਾਉਣ ਵਾਲੇ ਮਾੜੇ ਹਲਾਤ ਆਪਣੀ ਉਮਰ ਤੋਂ ਕਈ ਸਾਲ ਵੱਡਾ ਬਣਾ ਦਿੰਦੇ ਐ ਉਸ ਛੋਟੇ ਜਿਹੇ ਬੱਚੇ ਨੂੰ ਜਿਸਨੂੰ ਹਲਾਤ ਦਾ ਮਤਲਬ ਤੱਕ ਨਹੀਂ ਪਤਾ ਹੁੰਦਾ...
ਜਿਹੜਾ ਬੱਚਾ ਸਕੂਲ ਦੇ ਬੈਗ ਦੇ ਨਾਲ ਨਾਲ ਆਪਣੀ ਜ਼ਿੰਦਗੀ ਦੇ ਦਰਦਾਂ ਦਾ ਭਾਰ ਵੀ ਢੋਣ ਲੱਗ ਜਾਂਦਾ ਏ ਤੇ ਉਸਨੂੰ ਬਹੁਤ ਬਾਅਦ ਚ ਇਸ ਗੱਲ ਬਾਰੇ ਪਤਾ ਲੱਗਦਾ ਏ ਕਿ ਉਸਨੂੰ ਕਿਸ ਗੱਲ ਦਾ ਦੁੱਖ ਹੈ,,
ਉਹ ਬੱਚਾ ਅਚਾਨਕ ਹੀ ਆਪਣੀ ਉਮਰ ਤੋਂ ਕਈ ਸਾਲ ਵੱਡਾ ਬਣ ਜਾਂਦਾ ਏ...
ਉਹ ਕਿਸੇ ਨਾਲ ਖੇਡਣ ਤੋਂ ਪਹਿਲਾਂ ਇਹ ਸੋਚਦਾ ਏ ਕਿ ਪਤਾ ਨੀ ਇਹਨੇ ਮੇਰੇ ਨਾਲ ਖੇਡਣਾ ਕੇ ਨਹੀਂ,,
ਉਹ ਆਪਣੇ ਘਰਦਿਆਂ ਤੋਂ ਕੁੱਝ ਮੰਗਣ ਤੋਂ ਪਹਿਲਾਂ ਇਹ ਸੋਚਦਾ ਏ ਕਿ ਪਤਾ ਨੀ ਘਰ ਚ ਪੈਸੇ ਹੋਣਗੇ ਕੇ ਨਹੀਂ,,
ਉਹ ਕਿਸੇ ਨਾਲ ਕੋਈ ਗੱਲ ਕਰਨ ਤੋਂ ਪਹਿਲਾਂ ਇਹ ਸੋਚਦਾ ਏ ਕੀਤੇ ਕਿਸੇ ਨੂੰ ਬੁਰਾ ਨਾ ਲੱਗ ਜਾਵੇ,,
ਉਹ ਬੱਚਾ ਮਾੜੇ ਹਲਾਤਾਂ ਕਰਕੇ ਆਪਣੀ ਉਮਰ ਤੋਂ ਕਈ ਸਾਲ ਵੱਡਾ ਹੋ ਜਾਂਦਾ ਏ ਤੇ ਸਾਰਾ ਬਚਪਨਾ ਭੁੱਲ ਜਾਂਦਾ ਏ...
© jazbaati.kalam