...

1 views

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿਮਾ ਪ੍ਰਕਾਸ਼
ਸਭ ਤੇ ਊਪਰ ਸਤਿਗੁਰ ਨਾਨਕ ਦਰਸਨ ਤੇ ਜਿਨ ਦੂਖ ਗਏ।
ਜਿਨ ਜਿਨ ਕੀਨੀ ਆਸ ਸਾਹਿਬ ਕੀ ਪਾਪ ਤਾਪ ਸਭ ਦੂਰ ਭਏ।
ਸਤਿਗੁਰ ਕੀਨੀ ਦਿਆ ਦਾਸ ਪਰ ਵੈਰੀ ਸਗਲੇ ਛੋਡ ਗਏ ।
ਐਸਾ ਗੁਰ ਪਾਇਆ ਕਲਯੁਗ ਮਹਿ ਸੰਤ ਸਜਨ ਪ੍ਰਮੋਦ ਭਏ।
ਧੰਨ ਧੰਨ ਗੁਰੂ ਅੰਗਦ ਸਾਹਿਬ ਸੇਵਾ ਕਰ ਗੁਰ ਅੰਗ ਲਗੇ।
ਸਰਨ ਗਏ ਗੁਰ ਅਮਰ ਪਿਆਰੇ ਗੁਰੂ ਧਾਰ ਤਿਨ ਭਾਗ ਜਗੇ।
ਗੋਇੰਦਵਾਲ ਵਸਾਇਓ ਤੀਰਥ , ਬਾਉਲੀ ਕੋ ਨਿਰਮਾਣ ਕਰੇ।
ਅਨੰਦ ਸਾਹਿਬ ਸੁੰਦਰ ਰਚਿ ਬਾਣੀ, ਮਨ ਪ੍ਰੇਮ ਜਗੇ ਜੋ ਜਾਪ ਕਰੇ।
ਰਾਮਦਾਸ ਗੁਰੂ ਵਡ ਸੇਵ ਕਰੀ ਵਰ ਪਾਏ ਰਚੇ ਹਰਿ ਮੰਦਿਰ ਹੈਂ
ਗੁਰੂ ਅਰਜਨ ਜੀ ਪੂਰਨ ਕੀਨੋ ਸ੍ਰੀ ਗ੍ਰੰਥ ਸਜੇ ਸੁੱਭ ਅੰਦਰ ਹੈਂ।
ਬਹੁ ਜੁੱਧ ਲਰੇ ਗੁਰ ਹਰਿਗੋਬਿੰਦ ਜੀ ਜਿਨ ਦੇਖਤ ਵੈਰੀ ਕਾਂਪ ਗਏ ।
ਹਰ ਰਾਇ ਗੁਰੂ ਹਰਿ ਆਪ ਭਏ ਜਿਨ ਦਰਸ਼ਨ ਤੇ ਗਨ ਪਾਪ ਖਏ।
ਸ੍ਰੀ ਹਰਿਕ੍ਰਿਸ਼ਨ ਬਹੁ ਸੁੰਦਰ ਸੋਹੈਂ ਗਿਆਨ ਦੀਓ ਅਗਿਆਨੀ ਕੋ ।
ਗੁਰ ਤੇਗ ਬਹਾਦਰ ਵੀਰ ਵਡੋ ਹਿੰਦੂ ਹਿਤ ਸੀਸ ਕੁਰਬਾਨੀ ਕੋ।
ਧੰਨ ਕਹੋ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਵਾਰ ਹਮ ਰਾਖ ਲੀਏ।
ਖਾਲਸੇ ਕੋ ਵਡ ਤੇਜ ਦੀਓ ਜਿਨ ਜਬਰ ਜੁਲਮ ਸਬ ਠਾਕ ਦੀਏ।
ਦੋਹਰਾ - ਗੁਰੂ ਕੀਓ ਸ੍ਰੀ ਗ੍ਰੰਥ ਸਾਹਿਬ ਕੋ ਆਗਿਆ ਜਾਨ ਅਕਾਲ ਕੀ ਏਹੋ।
ਸ਼ਬਦ ਗੁਰੂ ਮਹਿ ਜੋਤਿ ਰਖਾਈ ਔਰ ਨਾ ਸਮਸਰ ਸਤਿਗੁਰ ਜੇਹੋ।
ਜੋ ਜੋ ਸਰਨ ਪਰੇ ਸਾਹਿਬ ਕੀ ਸੋ ਸੋ ਜਨਮ ਮਰਨ ਤੇ ਬਾਚਾ।
ਗੁਰੂ ਗ੍ਰੰਥ ਏਕੋ ਕਲਯੁਗ ਮਹਿ ਔਰ ਨਾ ਦੇਖਿਓ ਸਤਿਗੁਰ ਸਾਚਾ।
ਦਸਾਂ ਗੁਰੂਆਂ ਕੀ ਜੋਤ ਅਗੰਮੀ ਸਾਧ ਸੰਤ ਜਿਨ ਸਗਲੇ ਤਾਰੇ।
ਅਕਾਲ ਪੁਰਖ ਕੀ ਬਾਣੀ ਪੂਰਨ ਪੜੇ ਸੁਨੇ ਜਿਸ ਸਗਲ ਉਧਾਰੇ।



ਗੁਰੂ ਨਾਨਕ ਕਲਯੁਗ ਮਹਿ ਸਭ ਊਪਰ ਦਰਸਨ ਕਰਤ ਪਾਪ ਗਨ ਨਾਸੇ।
ਅੰਗਦ ਭਏ ਅੰਗ ਪਰਸ ਕਰ ਸਰਨ ਗਹੇ ਜਿਨ ਰੋਗ ਬਿਨਾਸੇ।
ਅਮਰਦਾਸ ਗੁਰੂ ਵਡ ਬੈਸ ਭਈ ਪਰ ਸੇਵਾ ਤੇ ਗੁਰਤਾ ਪਾਈ।
ਨੀਵ ਧਰੀ ਹਰਮੰਦਿਰ ਕੀ ਰਾਮਦਾਸ ਗੁਰੂ ਵਡ ਧੀਰਜਧਾਰੀ।
ਸ੍ਰੀ ਅਰਜਨ ਸੁਖ ਦੇ ਭਗਤਨ ਕੋ ਸੁਧਾ ਸਰੋਵਰ ਵਾਲੇ ਹੈਂ।
ਵਡ ਜੋਧਾ ਬਹੁ ਭਾਰੀ ਗੁਰ ਸ੍ਰੀ ਹਰਿਗੋਬਿੰਦ ਸ਼ੋਭਤ ਨਾਲੇ ਹੈਂ।
ਜਿਨ ਦਰਸ਼ਨ ਤੇ ਸਭ ਰੋਗ ਮਿਟੇ ਹਰਿ ਰਾਇ ਗੁਰੂ ਕੋ ਬੰਦਨ ਹੈ।
ਗਿਆਨ ਦੀਆ ਮੰਦਬੁੱਧੀ ਕੋ ਸ੍ਰੀ ਹਰਿਕ੍ਰਿਸ਼ਨ ਜੀ ਪਾਪ ਨਿਕੰਦਨ ਹੈਂ।
ਗੁਰੂ ਤੇਗ ਬਹਾਦਰ ਨਮੋ ਨਮੋ ਗੁਰੁ ਪੂਰਨ ਸਤਗੁਰਿ ਨੌਵੇਂ ਹੈਂ।
ਹਿੰਦੂ ਕੇ ਹਿਤ ਸੀਸ ਦੀਓ ਸੁਤ ਗੋਬਿੰਦ ਸਾਹਿਬ ਸੋਹੈਂ ਹੈਂ।
ਧੰਨ ਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਕਲਯੁਗ ਮਹਿ ਗੁਰ ਔਰ ਨਾ ਪੂਰਨ।
ਸਰਨ ਗਹੇ ਜਿਨ ਭਾਗ ਜਗੇ ਤਾਪ ਪਾਪ ਸਭ ਕਲਮਲ ਚੂਰਨ।

ਗੂਰੂ ਸਾਹਿਬ ਮਹਿਮਾ ਬਰਨਨ

ਗੁਰੂ ਨਾਨਕ ਅੰਗਦ ਭੇਦ ਨਾ ਜਾਨੋ, ਅਮਰ ਗੁਰੂ ਰਾਮਦਾਸੈ ਮਾਨੋ। ਏਕ ਜੋਤ ਅਰਜਨ ਸੁਖਦਾਤਾ, ਹਰਿਗੋਬਿੰਦ ਸਾਹਿਬ ਸਭ ਗਿਆਤਾ। ਸ੍ਰੀ ਹਰਿ ਰਾਇ ਰੋਗਨ ਕੇ ਹਰਤਾ, ਤਾਕੀ ਜੋਤ ਹਰਿਕ੍ਰਿਸ਼ਨ ਅਮਰਤਾ। ਸਭ ਜਗ ਰਖ਼ਸ਼ਕ ਤੇਗਬਹਾਦੁਰ, ਤਾਕੀ ਕਥਾ ਕਰੋ ਸੰਗ ਆਦਰ। ਗੁਰੂ ਨਾਨਕ ਦਸਵਾ ਤਨ ਧਾਰਾ, ਸ੍ਰੀ ਗੁਰੂ ਗੋਬਿੰਦ ਸਿੰਘ ਅਪਾਰਾ। ਪੰਥ ਖ਼ਾਲਸਾ ਕੀਓ ਕਰਾਰਾ, ਜੋਤ ਧਰੀ ਤਾ ਮਹਿ ਗੁਰ ਪਿਆਰਾ। ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰ ਭਯੋ, ਤਾਂ ਮਹਿ ਜੋਤ ਨਿਰੰਜਨ ਹਯੋ । ਜੈ ਜੈ ਕਾਰ ਸਭ ਲੋਕਨ ਮਾਹੀ, ਤਾਕੀ ਸ਼ਰਨ ਜਗਤ ਸਭ ਆਹੀ। ਗੁਰਬਾਣੀ ਸਭ ਜਗ ਮਹਿ ਚਾਨਣ, ਸੰਗਤ ਸਾਧ ਸਭ ਹੀ ਰਸ ਮਾਨਣ। ਵਾਹਿਗੁਰੂ ਗਾਵੇ ਲਾਇ ਸ਼ਰਧਾ, ਸਦ ਜੀਵੇ, ਨਾਹੀ ਜਮ ਮਰਤਾ। ਸਤਿਗੁਰ ਕੋ ਤ੍ਰਿਨ ਭੇਦ ਨਾ ਪਾਇਉ, ਕਰ ਕਿਰਪਾ ਆਪੇ ਲਿਖਵਾਯੋ। ਅਕਾਲਪੁਰਖ ਸਭ ਖੇਲ ਰਚਾਇਆ, ਗੁਰ ਨਾਨਕ ਅੰਗਦ ਬਨ ਆਇਆ।

ਦਸ ਗੁਰੂ ਸਾਹਿਬਾਨ ਮਹਿਮਾ

ਗੁਰੂ ਨਾਨਕ ਅੰਗਦ ਅਮਰ , ਗੁਰੂ ਰਾਮਦਾਸ , ਨਮੋ ਕਰ ਜੋਰੀ। ਸ਼ਰਨ ਪਰੇ ਗਨ ਪਾਪ ਹਟੇ, ਬ੍ਰਹਮ ਗਿਆਨ ਉਦੈ, ਨਾ ਜਨਮ ਬਹੋਰੀ।
ਅਰਜਨ ਗੁਰੁ ਸੁਖ ਦੇ ਪਰਜਨ , ਗੁਰੂ ਹਰਗੋਬਿੰਦ ਹਤਿਓ ਕਾਮ ਕਰੋਧਾ।
ਸ੍ਰੀ ਹਰਿ ਰਾਏ ਸਹਾਏ ਸਦਾ , ਸਬ ਸੇਵਕ ਕੇ , ਦੁਖ ਦੂਰ ਕਰੇ ਮਨ ਹੋਏ ਪ੍ਰਮੋਦਾ।

ਸ੍ਰੀ ਹਰਿ ਕ੍ਰਿਸ਼ਨ ਜਗਤ ਕੇ ਤਾਰਨ, ਮਾਰਨ ਸਗਲ ਕਲੇਸ਼ਨ ਕੋ, ਜੁ ਧਿਆਨ ਧਰੇ।
ਤੇਗ ਬਹਾਦਰ ਸੀ ਕਿਰਿਆ ਜਗ ਕੋ ਨ ਕਰੇ, ਹਿਤ ਹਿੰਦੂਨ ਕੇ, ਕੋ ਜਾਏ ਲਰੇ?
ਰਚ ਖ਼ਾਲਸਾ ਡਰ ਸਭ ਦੂਰ ਕੀਓ, ਅੰਮ੍ਰਿਤ ਪੀਓ, ਸਦ ਸਦ ਜੀਓ, ਗੁਰੁ ਦਸਵੇਂ ਜੋਧਾ।
ਗੁਰੂ ਗ੍ਰੰਥ ਭਯੋ ਜਹਾਨ ਵਡੋ, ਸਭ ਪਾਰ ਪਰੇ ਜੋ ਜਾਇ ਚੜੇ, ਹਤਿਯੋ ਤਿਨ ਲੋਭਾ।

ਵਾਹਿਗੁਰੂ ਦਰਸਨ

ਸਾਹਿਬ ਵਸੇ ਪਾਤ ਪਤ ਡਾਲੀ ,ਜਿਤ ਦੇਖਿਓ ਤਿਤ ਸੋਈ ਰੇ।
ਆਤਮ ਸੋਇ ਸਰੂਪ ਜਾਣਿਓ, ਤਿਸ ਬਿਨ ਅਉਰ ਨਾ ਕੋਈ ਰੇ।

ਸਾਚਾ ,ਕੋ, ਮਿਥਿਆ ਕਰ ਜਾਨੇ ,ਬ੍ਰਹਮ ਦ੍ਰਿਸ਼ਟ ਕੋ ਆਇਆ ਰੇ।
ਭਯੋ ਅਕਾਲ ਪਾਰਬ੍ਰਹਮ ਭੇਟਿਓ ,ਬਹੁਰ ਕਾਲ ਨਾ ਖਾਯਾ ਰੇ।

ਕ੍ਰਮ ਇੰਦ੍ਰੀ ਗਿਆਨ ਇੰਦ੍ਰੀ ,ਵਸ ਪ੍ਰਾਣ ਯੁਕਤ ਗੁਣ ਕੀਨੇ ਰੇ।
ਥੂਲ ਸੂਖਮ ਕਾਰਨ ਕੋ ਜਾਣਿਓ ਸਤਿਗੁਰ ਸੋਝੀ ਦੀਨੇ ਰੇ।

ਗੁਰਬਾਣੀ ਪੜ ਨਿਰਣਾ ਕੀਨੋ, ਪਾਰਬ੍ਰਹਮ ਵਡ ਏਕੋ ਰੇ।
ਤਿਸ ਤੇ ਵਿਛੜੀ ਪ੍ਰਾਰਬਧ ਵਸ, ਸੰਤਨ ਦੀਓ ਬਿਬੇਕੋ ਰੇ।

ਅੰਤਹਕਰਨ ਭਿੰਨ ਕਰ ਜਾਨਯੋ, ਤੀਨ ਗੁਣਾ ਤੇ ਚੂਕੇ ਰੇ।
ਕਾਲ ਜਾਲ ਕੇ ਬੰਧਨ ਤੋੜੇ, ਧਰਮਰਾਜ ਡਰ ਮੂਕੇ ਰੇ।

ਸਾਧਸੰਗ ਜਮ ਕੋ ਡਰ ਹਨਯੋ ਪਾਰਬ੍ਰਹਮ ਰੰਗ ਰਾਤੇ ਰੇ ।
ਜੀਵਨ ਮੁਕਤ ਪਾਇਉ ਪਦ ਊਤਮ ਨਾ ਆਤੇ ਨਾ ਜਾਤੇ ਰੇ।

ਸਾਧਸੰਗ ਸੇਵਹੁ ਇਕ ਵਾਹਿਗੁਰੂ, ਕਾਲ ਫਾਸ ਤੇ ਬਾਚੋ ਰੇ।
ਪੂਰਨ ਗੁਰੂ ਗ੍ਰੰਥ ਜੀ ਸਾਹਿਬ, ਤੀਨ ਗੁਣਾ ਸਭ ਕਾਚੋ ਰੇ।

ਬਾਣੀ ਰੂਪ ਪਾਰਬ੍ਰਹਮ ਕਾ, ਗਾਏ ਸੁਣੇ ਸਭ ਤਰਯਾ ਰੇ।
ਸਾਧ ਸੰਗ ਮਿਲ ਜਪਿਓ ਕਰਤਾ ਕਾਲ ਦੂਤ ਸਭ ਡਰਿਆ ਰੇ।

ਪਾਰਬ੍ਰਹਮ ਸਭ ਤੋਂ ਵੱਡਾ ਹੈ

ਪਾਰਬ੍ਰਹਮ ਕਾ ਰੂਪ ਨਾ ਰੇਖ, ਸਭ ਤੇ ਦੂਰ ਸਭਨ ਤੇ ਨੇਰਾ।
ਜੋਗੀ ਜਤੀ ਤਪੀ ਸਭ ਖੋਜਤ, ਭੇਦ ਨਾ ਪਾਵੇਂ ਵਾਹਿਗੁਰੂ ਕੇਰਾ।

ਕੋਈ ਮਾਨੇ ਤੀਨ ਗੁਣਾ ਕੋ, ਕੋਈ ਜਾਨੇ ਮਾਇਆ ਕੋ ਆਦਿ।
ਕੋਈ ਈਸ਼ਵਰ ਕੋ ਪ੍ਰਭ ਮਾਨੇ, ਕੋਈ ਕਹੇ ਸ਼ਿਵ ਸਦਾ ਅਨਾਦ।

ਵਿਸ਼ਨੂੰ ਕੋ ਕਰਤਾ ਕੋਊ ਆਖੇ, ਤੀਨ ਗੁਣਾ ਕਾ ਅੰਤ ਨਾ ਪਾਇਓ।
ਚੰਦ ਸੂਰ ਧਰਤੀ ਅਰ ਤਾਰੇ, ਪਾਂਚ ਤੱਤ ਸਭ ਰਚਨ ਰਚਾਇਓ।

ਪਾਂਚ ਤੱਤ ਅਰ ਤੀਨ ਗੁਣਾ ਕਾ , ਜਾਨੋ ਪਸਰਿਓ ਸਗਲ ਪਸਾਰਾ। ਮਨ ਚਿਤ ਬੁੱਧ ਕਰਮ ਸੁਕਰਮਾ ਸੂਖਮ ਕਾਰਨ ਬਹੁਤ ਵਿਸਥਾਰਾ।

ਅਹੰਕਾਰ ਮਿਲ ਦੂਜਾ ਉਪਜਿਯੋ, ਪਾਰਬ੍ਰਹਮ ਕਾ ਵਿਸਰਯੋ ਧਿਆਨ। ਕਰਮ ਇੰਦਰੇ ਗਿਆਨ ਇੰਦਰੇ ਇਨ ਮਿਲ ਉਲਝਿਓ ਮਾਨ ਅਪਮਾਨ।

ਸਗਲ ਸੰਸਾਰ ਮਰੇ ਫਿਰ ਜਨਮੇ, ਪਾਰਬ੍ਰਹਮ ਕਾ ਭੇਦ ਨਾ ਪਾਇਓ। ਤੀਨ ਗੁਣਾ ਮਹਿ ਉਲਝੇ ਸਭਹੀ, ਆਦਿ ਵਾਹਿਗੁਰੂ ਚਿੱਤ ਨਾ ਆਇਓ।

ਸਾਧ ਸਰੂਪ ਤੀਨ ਤੇ ਊਪਰ, ਪਾਰਬ੍ਰਹਮ ਮਹਿ ਸਦ ਹੀ ਧਿਆਨਾ।
ਉਜਪੇ ਬਿਨਸੇ ਸਗਲ ਹੀ ਕੁਦਰਤ, ਸਭ ਕਾ ਆਦਿ ਵਾਹਿਗੁਰੂ ਜਾਨਾ।

ਸਾਧ ਜਪੈਂ ਵਾਹਿਗੁਰੂ ਅਨਦਿਨੁ, ਔਰਨ ਕੋ ਇਹੋ ਨਾਮ ਜਪਾਈ।
ਨਾਮ ਜਪਤ ਸਗਲੋ ਦੁਖ ਖੋਯੋ, ਜਨਮ ਮਰਨ ਕੀ ਰੀਤ ਮਿਟਾਈ।

ਸਭ ਤੇ ਊਪਰ ਪਾਰਬ੍ਰਹਮ ਏਕੋ, ਬਾਕੀ...