...

4 views

ਪ੍ਰਭਾਤ
-
ਧਰਤੀ ਅੰਬਰ ਦਾ ਅਦਭੁੱਤ ਮੇਲ,
ਸਰਘੀ ਵੇਲੇ ਜਦ ਲਹੇ ਤ੍ਰੇਲ,
ਬੱਦਲ ਵੀ ਇਨ੍ਹਾਂ ਦਾ ਹਾਣੀ,
ਖਿੱਚ ਲਈ ਉਸ ਚਾਦਰ ਸੀ ਜੋ ਤਾਣੀ,
ਚੰਨ ਤੇ ਤਾਰੇ ਜੋ ਰਾਤੀਂ ਹੋਏ ਫ਼ਿਦਾ,
ਉਹ ਵੀ ਤਾਂ ਕਹਿ ਤੁਰ ਗਏ ਅਲਵਿਦਾ,
ਸੂਰਜ ਦੇ ਕੰਨੀਂ ਬਾਤ ਸੀ ਪਾਈ,
ਇਹ ਹੈ ਵੇਲਾ ਤੇਰੀ ਮੂੰਹ ਕਢਾਈ,
ਪੰਛੀ ਆ ਕੇ ਛੇੜਨ ਰਾਗ,
ਹੁਣ ਤਾਂ ਧਰਤੇ ਨੀਂਦੋਂ ਜਾਗ,
ਕੀ ਕੀਤੀ ਹਵਾਵਾਂ ਕੋਈ ਕਰਾਮਾਤ,
ਇਹ ਜੋ ਚੜ੍ਹੀ ਸੋਹਣੀ ਪ੍ਰਭਾਤ।
© ਦਲਜੀਤ ਹੀਰਾ ਰੰਧਾਵਾ