...

3 views

ਇਹ ਧਰਤ ਸੀ ਗੁਰੂਆਂ ਪੀਰਾਂ ਦੀ,
ਇਹ ਧਰਤ ਸੀ ਗੁਰੂਆਂ ਪੀਰਾਂ ਦੀ,
ਅੱਜ ਹਉਮੇ ਦੇ ਧੂੰਏਂ ਮਾਰਦੀ ..
ਜੋ ਕਹੀਆਂ ਗੱਲਾਂ ਸਿਆਣੀਆਂ,
ਤੂੰ ਆਪਣੇ ਹਿਸਾਬੇ ਲਾਵ ਤੀ..
ਉਹ ਵੰਡ ਛਕੋ ਸੀ ਕਹਿ ਗਿਆ,
ਤੇ ਦਿੱਤਾ ਤੇਰਾ- ਤੇਰਾ ਦਾਨ ਵੀ,
ਤੂੰ ਤਾਂ ਪਾਣੀ ਪਿੱਛੇ ਲੜ ਪਿਆ,
ਇਹ ਕੈਸੀ ਗੁਰੂ ਦੀ ਸ਼ਾਨ ਬਈ...

ਤੂੰ ਸਾੜੀ ਕੁਰਸੀ, ਆਸਰੀ,
ਤੂੰ ਚੱਕੀ ਬੰਦੂਕ ਵੇ ਨਾਸ ਦੀ,
ਅਤੰਕ ਪਾਇਆ ਪ੍ਰਦੇਸਾਂ ਤੀਕ,
ਹਾਲੇ ਫਰਕ ਮੁਗਲਾਂ ਤੋਂ ਭਾਲਦੀ...

ਥੋੜ੍ਹਾ ਚੱਕ ਵੇ ਪਰਦਾ ਕਾਲ ਦਾ,
ਦੱਸ ਚੂਲ੍ਹਾ ਬਲਦਾ ਕਿਹੜੇ ਯਾਰ ਦਾ..
ਕੁਝ ਚਾਨਣ ਪਾ ਗੁਰ ਦੇ ਬੱਚਿਆਂ ਤੀਕ,
ਇਹ ਹੁਕਮ ਕਿਹੜੀ ਸਰਕਾਰ ਦਾ...

ਵੇ ਦਸ਼ਮ ਗੁਰੂ ਸੀ ਆਖਿਆ,
ਤਾਂ ਮੰਨਿਆ ਜੱਗ, ਗਿਆਰਵਾਂ..
ਉਹ ਤੂੰ ਕਿੰਝ ਉੱਚਾ ਵੇ ਹੋ ਗਿਆ,
ਜਿਹੜਾ ਘੜ੍ਹ ਗਿਆ, ਤੇਰਾਂ- ਬਾਹਰਵਾਂ...
© Harf Shaad


#WritecoQuote #writeco #religion #poetry # politics #waheguru #punjabi #guru #sikhism