...

5 views

ਜਿਸਮ ਨੂੰ ਪਾ ਕੇ ਰੱਸੀ
ਜਿਸਮ ਨੂੰ ਪਾ ਕੇ ਰੱਸੀ,
ਆਪੇ ਹੀ ਨਚਾਈ ਜਾਂਦਾ ਬਾਬਾ।
ਕਿਤੇ ਜੰਮਦੇ ਨੂੰ ਮਾਰ ਦੇਂਦਾ,
ਕਿਤੇ ਦੁੱਖ ਤੋਂ ਬਚਾਈ ਜਾਂਦਾ ਬਾਬਾ।

ਕਿਤੇ ਰਾਜਮਹਲ ਵਿੱਚ ਆਨੰਦ ਲਵੇ,
ਕਿਤੇ ਪਾਟੇ ਕਪੜੇ ਹੰਢਾਈ ਜਾਂਦਾ ਬਾਬਾ।
ਤੂੰ ਅਮਰ ਤੂੰ ਅਬਿਨਾਸੀ ਮੇਰੇ ਮੌਲਾ,
ਕਿਤੇ ਕ੍ਰਿਸ਼ਨ ਭਗਵਾਨ ਬਣ ਕੰਸ ਨੂੰ ਢਾਈ ਜਾਂਦਾ ਬਾਬਾ।

ਗਿਆਨੀ ਵੀ ਐ ਤੇ ਸੂਮ ਵੀ ਡਾਢਾ,
ਹਾਥ ਜੋ ਪਕੜਾ ਫਿਰ ਸਬ ਦੁਖ ਨਾਠਾ।
ਬਸ ਸਬਰਾਂ ਦੇ ਪੰਧ ਬਣਾਈ ਜਾਂਦਾ,
ਔਰ,
ਨਾਮ ਰਸ ਦੀ ਰਸਨਾ ਸੁਣਾਈ ਜਾਂਦਾ ਬਾਬਾ।

ਹਕੂਮਤ ਜਿਸਮ ਦੀ ਰੂਹ ਰੰਗ ਬਾਗੀ,
ਹਮਰੀ ਪ੍ਰੀਤ ਠਾਕੁਰ ਸੰਗ ਲਾਗੀ ।
ਤੁਮ ਤੇ ਬਸ ਇੱਕ ਤੇਰੀ ਲਿਵ ਮਾਂਗੀ,
ਮੈਂਡਾ ਚਿੱਤ ਕਿਉਂ ਬਲਵਲੇ ਖਾਈ ਜਾਂਦਾ ਬਾਬਾ।

ਤੈਂਡੇ ਨਾਮ ਦੇ ਫੇਰ ਵਿੱਚ ਫਸਣਾ ਐ ਮੈਂ,
ਬਸ ਮੌਲਾ-ਮੌਲਾ ਜੱਪਣਾ ਐ ਮੈਂ।
ਰੂਹ ਨੂੰ ਨਾਮ ਤੇਲ ਵਿੱਚ ਝੱਸਣਾ ਐ ਮੈਂ,
ਮੈਥੋਂ ਨਾਮ ਦੀ ਮਾਲਾ ਫਿਰਾਈ ਜਾਂਦਾ ਬਾਬਾ।
ਜਿਸਮ ਨੂੰ ਪਾ ਕੇ ਰੱਸੀ,
ਆਪੇ ਹੀ ਨਚਾਈ ਜਾਂਦਾ ਬਾਬਾ।

ਲਿਖਤੁਮ - ਸੁਖਦੀਪ ਸਿੰਘ 'ਸੁੱਖੀ' , ਰੁਪਿੰਦਰ ਕੌਰ 'ਰੂਪ'