-ਇਬਾਰਤ ਲਿਖ-
-ਇਬਾਰਤ ਲਿਖ-
ਚੁੱਕ ਕਲਮ "ਜੋਸਨ" ਤੇ ਨਵੀਂ ਕੋਈ ਇਬਾਰਤ ਲਿਖ,
ਕੋਈ ਹਰਕਤ ਤੇ ਕੋਈ ਸ਼ਰਾਰਤ ਲਿਖ,
ਲਿਖ ਦਿਲਾਂ ਨੂੰ ਹਲੂਣਾ ਜਿਹਾ ਦਿੰਦਾ ਕੋਈ ਮਿਹਣਾ,
ਸੋਹਣੇ ਸ਼ਬਦਾਂ 'ਚ ਲਿਪਟੀ ਕੋਈ ਤਜ਼ਾਰਤ ਲਿਖ,
ਸੁਖੀ ਵਸੇ ਹਰ ਕੋਈ ਤੇ ਨਾ ਕੋਈ ਸੌਵੇਂ ਭੁੱਖਾ,
ਐਸਾ ਵਜ਼ੀਰ ਤੇ ਐਸੀ ਵਜ਼ਾਰਤ ਲਿਖ,
ਨਾ ਕਰੇ ਬੁਰਾ ਤੇ ਸਦਾ ਹੀ ਵੰਡੇ ਬਰਕਤ
ਹਰ ਹੱਥ ਨੂੰ ਐਸੀ ਮੁਹਾਰਤ ਲਿਖ,
ਪਰਿਵਾਰਾਂ 'ਚ ਮਿਟੇ ਵਕਫ਼ਾ ਤੇ ਵਿਹੜਿਆਂ 'ਚ ਪਰਤੇ ਰੌਣਕ,
ਇਕੱਠੇਪਣ ਦੀ ਤੂੰ ਐਸੀ ਕੋਈ ਬੁਝਾਰਤ ਲਿਖ,
ਉਮੀਦਾਂ ਦੀ ਜ਼ਮੀਨ 'ਤੇ ਮੰਜ਼ਿਲਾਂ ਦੀ ਬੀਜ ਖੇਤੀ
ਦੁਆਵਾਂ ਦੀ ਛੱਤ ਤੇ ਮੁਹੱਬਤ ਦੀ ਇਮਾਰਤ ਲਿਖ,
ਚੁੱਕ ਕਲਮ "ਜੋਸਨ" ਤੇ ਨਵੀਂ ਕੋਈ ਇਬਾਰਤ ਲਿਖ,
© Meharban Singh Josan
ਚੁੱਕ ਕਲਮ "ਜੋਸਨ" ਤੇ ਨਵੀਂ ਕੋਈ ਇਬਾਰਤ ਲਿਖ,
ਕੋਈ ਹਰਕਤ ਤੇ ਕੋਈ ਸ਼ਰਾਰਤ ਲਿਖ,
ਲਿਖ ਦਿਲਾਂ ਨੂੰ ਹਲੂਣਾ ਜਿਹਾ ਦਿੰਦਾ ਕੋਈ ਮਿਹਣਾ,
ਸੋਹਣੇ ਸ਼ਬਦਾਂ 'ਚ ਲਿਪਟੀ ਕੋਈ ਤਜ਼ਾਰਤ ਲਿਖ,
ਸੁਖੀ ਵਸੇ ਹਰ ਕੋਈ ਤੇ ਨਾ ਕੋਈ ਸੌਵੇਂ ਭੁੱਖਾ,
ਐਸਾ ਵਜ਼ੀਰ ਤੇ ਐਸੀ ਵਜ਼ਾਰਤ ਲਿਖ,
ਨਾ ਕਰੇ ਬੁਰਾ ਤੇ ਸਦਾ ਹੀ ਵੰਡੇ ਬਰਕਤ
ਹਰ ਹੱਥ ਨੂੰ ਐਸੀ ਮੁਹਾਰਤ ਲਿਖ,
ਪਰਿਵਾਰਾਂ 'ਚ ਮਿਟੇ ਵਕਫ਼ਾ ਤੇ ਵਿਹੜਿਆਂ 'ਚ ਪਰਤੇ ਰੌਣਕ,
ਇਕੱਠੇਪਣ ਦੀ ਤੂੰ ਐਸੀ ਕੋਈ ਬੁਝਾਰਤ ਲਿਖ,
ਉਮੀਦਾਂ ਦੀ ਜ਼ਮੀਨ 'ਤੇ ਮੰਜ਼ਿਲਾਂ ਦੀ ਬੀਜ ਖੇਤੀ
ਦੁਆਵਾਂ ਦੀ ਛੱਤ ਤੇ ਮੁਹੱਬਤ ਦੀ ਇਮਾਰਤ ਲਿਖ,
ਚੁੱਕ ਕਲਮ "ਜੋਸਨ" ਤੇ ਨਵੀਂ ਕੋਈ ਇਬਾਰਤ ਲਿਖ,
© Meharban Singh Josan