...

2 views

ਤੇਰੀ ਸਿਫਤ ਕਰਾਂ,
ਸੋਚ-ਸੋਚ ਕੇ ਸਿਫਤ ਕਰਾਂ,
ਕਿਤੇ ਕੁਦਰਤ ਨਾ ਰੁੱਸ ਜਾਵੇ..
ਪਰ ਜਦ ਵਸਦਾ ਤਾਰਾ ਲੌਂਗ 'ਚ,
ਕੌਣ ਅਸਮਾਨ 'ਚ ਝਾਤੀਆਂ ਮਾਰੇ..

ਇਹ ਦੱਸਣ ਰਾਤਾਂ ਕਾਲੀਆਂ,
ਲੈਣ ਕਾਸ਼ਣੀ ਸਾਂਝ ਨਜ਼ਾਰੇ..
ਕਦੇ ਨੀਂਦਰੀ ਅੱਖ ਵਿਖਾਈ ਸੱਜਣਾ,
ਨਾਲੇ ਜੁਲਫ਼ ਖੋਲੀ ਮੁਟਿਆਰੇ..

ਨੀਂ ਮਾਲੀ ਸਿੰਜਦੇ ਰਹਿ ਗਏ ਲਾਲੀਆਂ,
ਭਰ ਤੇ ਗੁਲਾਬਾਂ ਨਾਲ ਕਿਆਰੇ..
ਤੇਰਾ ਰੰਗ ਐਸਾ ਵੇ ਤੱਕ ਲਿਆ,
ਹੁਣ ਤਾਂ ਚਿੱਟੇ ਜਾਪਣ ਸਾਰੇ..

ਮੈਂ ਤੇ ਆਖਾਂ ਬੱਦਲ ਸ਼ੋਰਵਾਂ,
ਪੁੱਛਾਂ, ਸੂਰਜ ਨੂੰ ਚੜ੍ਹੇ ਤਾਪ ਵੇ ਕਾਦੇ..
ਕਿਉਂ ਏਨਾ ਸਾੜਾ ਮੇਰੇ ਯਾਰ ਤੋਂ,
ਕਿਉਂ ਮੱਚਦੇ ਨੂਰ ਤੋਂ ਸਾਰੇ..

ਮੈਨੂੰ ਪੀਣ ਲਈ ਲੋਕੀ ਆਖਣ,
ਕਹਿਣ ਚੜ੍ਹਾਲਾ ਨਵੇਂ ਖੁਮਾਰੇ..
ਉਹ ਮੈਂ ਨਵੇਂ ਕਿੰਝ ਕਰ ਲਵਾਂ,
ਤੇਰੀ ਦੀਦ ਦੇ ਨਸ਼ੇ ਕੌਣ ਉਤਾਰੇ...

© Harf Shaad

#WritecoQuote #writeco #Shayari #Love&love #pyaar #crush #punjabi #poetry #Mohabbat