...

11 views

ਫ਼ਿਰ ਵੀ ਕਿਓ ਰੱਬ ਅਖਵਾਉਂਦਾ ਬੰਦਾ
ਔਰਤ ਆਪਣੀ ਉਮਰ ਛੁਪਾਉਂਦੀ, ਐਬ ਛੁਪਾਉਂਦਾ ਬੰਦਾ,
ਧੀ ਮਾਪਿਆਂ ਤੋਂ ਦੁੱਖ ਛੁਪਾਉਂਦੀ, ਪੁੱਤ ਛੁਪਾਉਂਦਾ ਪੰਗਾ,
ਝੂਠਾ ਬੰਦਾ ਮੂੰਹ ਛੁਪਾਏ, ਗੰਜ ਛੁਪਾਉਂਦਾ ਗੰਜਾ,
ਅੱਜ ਤੱਕ ਕੋਈ ਦਸ ਨਾ ਸਕਿਆ, ਕੌਣ ਚੰਗਾ ਕੌਣ ਮੰਦਾ,
ਪਹਿਲੇ ਕਿਹੜਾ ਆਇਆ ਜੱਗ ਤੇ, ਜਾਂ ਮੁਰਗੀ ਜਾਂ ਅੰਡਾ,
ਮੋਹ ਮਾਇਆ ਤੋਂ ਬਚ ਨਾ ਸਕਿਆ, ਫ਼ਿਰ ਵੀ ਰੱਬ ਅਖਵਾਉਂਦਾ ਬੰਦਾ।
© Your_guri