...

3 views

ਦੱਸ ਮੇਰੇ ਵੀਰਾ, ਪਾਕਿਸਤਾਨੀਆਂ,
ਦੱਸ ਮੇਰੇ ਵੀਰਾ, ਪਾਕਿਸਤਾਨੀਆਂ,
ਅੱਡ ਹੋ ਆਪਾਂ ਕੀ ਕੀ ਖੱਟਿਆ।

ਸਿਦਕ, ਸਲੂਕ ਤੇ ਪਿਆਰ ਮੁਹੱਬਤ,
ਵਿਰਸਾ, ਸਾਂਝ, ਇਖਲਾਕ, ਮੁਰਵੱਤ,
ਗੋਰਿਆਂ ਪਿੱਛੇ ਲੱਗ ਕੇ ਛੱਡਿਆ,
ਇਕ ਭਰਾ ਨੇ ਦੂਜਾ ਵੱਡਿਆ।

ਇਕ ਦੂਜੇ ਦਾ ਲਹੂ ਸੀ ਚੱਟਿਆ,
ਆਪਣੇ ਆਪ ਨੂੰ ਆਪਾਂ ਪੱਟਿਆ,
ਦੱਸ ਮੇਰੇ ਵੀਰਾ ਪਾਕਿਸਤਾਨੀਆਂ,
ਅੱਡ ਹੋ ਆਪਾੱਂ ਕੀ ਕੀ ਖੱਟਿਆ?

ਰੋਟੀ ਵੰਡੀ, ਪਾਣੀ ਵੰਡਿਆ,
ਰਲ ਮਿਲ ਬੈਠ ਕੇ ਖਾਣਾ ਵੰਡਿਆ,
ਹੱਸਣਾ ਛੱਡਿਆ, ਰੋਣਾ ਵੰਡਿਆ,
ਇੱਕ ਦੂਜੇ ਦਾ ਹੋਣਾ ਵੰਡਿਆ।

ਅੱਲ੍ਹਾ ਤਾਲਾ ਤੱਕ ਵੀ ਵੰਡਿਆ,
ਸਾਂਝਾ ਪੀਰ ਗੁਰੂ ਨਾਨਕ ਵੰਡਿਆ,
ਛੱਲਾ, ਹੀਰ, ਕੱਵਾਲੀ, ਟੱਪੇ,
ਬੁੱਲ੍ਹੇ ਸ਼ਾਹ ਦਾ ਗਾਣਾ ਵੰਡਿਆ।

ਦੱਸ ਮੇਰੇ ਵੀਰਾ, ਪਾਕਿਸਤਾਨੀਆਂ,
ਅੱਡ ਹੋ ਆਪਾਂ ਕੀ ਕੀ ਖੱਟਿਆ।

ਖੱਟਿਆ ਕੀ, ਤੇ ਕੀ ਕੀ ਖੋਇਆ,
ਜਿਉਂਦੀਆਂ ਖੁਦ ਨੂੰ ਕੀਤਾ ਮੋਇਆ,
ਸਰਹੱਦ ਪਾ ਲਈ ਖਿੱਚ ਕੇ ਵੱਟਿਆਂ,
ਖੁਦ ਲਈ ਢੂਂਗਿਆਂ ਕਬਰਾਂ ਪੱਟੀਆਂ।

ਵੰਡ ਪੀਰ ਪੈਗੰਬਰ ਸੰਤ ਮਸੀਹੇ,
ਅਪਣੇ ਕੀੱਲੇ ਖੁਰਲਿਆਂ ਬੱਨੇ,
ਸਿਖਿਆ ਉਨਾਂ ਦੀ ਪਈ ਨ ਕੱਨੇ,
ਅਕਲੋਂ ਰਹੇ ਅੱਨੇ ਦੇ ਅੱਨੇ।

ਦੱਸ ਮੇਰੇ ਵੀਰਾ, ਪਾਕਿਸਤਾਨੀਆਂ,
ਅੱਡ ਹੋ ਆਪਾਂ ਕੀ ਕੀ ਖੱਟਿਆ।

ਤੇਰਾ ਰੱਬ, ਮੇਰਾ ਕੀ ਲਗਦਾ,
ਮੈਂ ਕਿਉਂ ਰੱਖਾਂ ਉਸ ਲਈ ਸ਼ਰਦਾ,
ਖੁਲੂਸ ਸਿਖਾਉਂਦੇ ਪੀਰ ਵੀ ਤੁਰ ਗਏ,
ਅਂਬਿਆਂ ਤੋਂ ਸਬ ਬੂਰ ਹੀ ਭੁਰ ਗਏ।

ਕੌਣ ਸਾਨੂ ਹੁਣ ਪਾਰ ਲਂਗਾਊ,
ਬੇੜਿਆਂ ਚੋਂ ਵੱਟੇ ਕਢਵਾਊ,
ਪੀਰ ਪੈਗਂਬਰ ਤੇ ਰੁੱਸ ਗਏ ਸਾਰੇ,
ਕੌਣ ਮਨਾ, ਉਨਾੰ ਮੋੜ ਲਿਆਊ।

ਕੱਲਆਂ ਕੱਲਆਂ ਓਹ ਨਹੀਂ ਮੁੜਨੇ,
ਜਿੰਨਾ ਚਿਰ ਅਸੀਂ ਭਰਾ ਨਈ ਜੁੜਨੇ,
ਕੀ ਸੀ ਵੱਟਣਾ, ਤੇ ਕੀ ਅਸੀਂ ਵੱਟਿਆ,
ਅੱਡ ਹੋ ਆਪਾਂ, ਦੱਸ ਕੀ ਕੀ ਖੱਟਿਆ।

ਦੱਸ ਮੇਰੇ ਵੀਰਾ, ਪਾਕਿਸਤਾਨੀਆਂ,
ਅੱਡ ਹੋ ਆਪਾਂ ਕੀ ਕੀ ਖੱਟਿਆ।

ਬੁਝ ਗਈ ਜੋਤ ਜੇ ਰੋਂਦੀ ਰੋਂਦੀ,
ਫੇਰ ਸਾਡੀ ਕਦੇ ਸਵੇਰ ਨ ਹੁੰਦੀ,
ਸੰਤਾਂ ਦੀ ਏ ਪਾਵਨ ਧਰਤੀ,
ਬਹਿਸ਼ਤਾੰ ਤੋਂ ਅਸੀਂ ਦੋਜ਼ਖ ਕਰਤੀ।

ਦੋਨੇਂ ਪਾਸੇ ਵਸਣ ਸਿਕੰਦਰ,
ਅੰਤ ਜਾਣਾ ਸਭ ਮਿੱਟੀ ਅੰਦਰ,
ਹੁਣ ਦੱਸ ਆੱਪਾਂ ਹੋਰ ਕਿ ਵੰਡਣਾ,
ਵੈਰ ਕਦੋਂ ਏ ਆਪਾਂ ਛੱਡਣਾ ।

ਦੱਸ ਮੇਰੇ ਵੀਰਾ, ਪਾਕਿਸਤਾਨੀਆਂ,
ਅੱਡ ਹੋ ਆਪਾਂ ਕੀ ਕੀ ਖੱਟਿਆ।

ਸਮਾਂ ਆ ਗਿਆ ਇੱਕ ਹੋਣ ਦਾ,
ਮੰਦਰ ਮਸੀਤਾੰ ਸਾੰਝ ਪੌਣ ਦਾ,
ਜ਼ਖਮਾਂ ਲਾ ਕੇ ਪਿਆਰ ਦੀ ਮੱਲਮ,
ਇਕ ਦੂਜੇ ਨੂੰ ਕਰਿਏ ਪੱਟਿਆਂ,

ਅਜ਼ਾਨ ਹੈ ਤੇਰੇ ਵੱਲ ਵੀ ਚੰਗੀ,
ਨਮਾਜ਼ ਸਾਡੀ ਕੇੜੀ ਘੱਟ ਹੈ ਚੰਗੀ,
ਏਕੌ ਨੂਰ ਸੀ ਸਭ ਜੱਗ ਉਪਜਾ,
ਜਾਤ ਨਾ ਸੀ ਕੋਈ ਮਾੜੀ ਚੰਗੀ,

ਜਾਤ ਪਾਤ ਨੇ ਏ ਨੂਰ ਵੀ ਰੰਗੀ,
ਤੂੰ ਰੰਗ ਲਈ ਹਰੀ, ਮੈਂ ਭਗਵੀਂ ਰੰਗੀ,
ਕੱਠੇ ਲੜੇ, ਕੱਠਿਆਂ ਕੁਰਬਾਨਿਆਂ,
ਅਜ਼ਾਦੀ ਨਈਂ ਅਸਾਂ ਬਰਬਾਦੀ ਮਂਗੀ।

ਦੱਸ ਮੇਰੇ ਵੀਰਾ, ਪਾਕਿਸਤਾਨੀਆਂ,
ਅੱਡ ਹੋ ਆਪਾਂ ਕੀ ਕੀ ਖੱਟਿਆ।

ਇਸ ਤੋਂ ਤਾਂ ਅਸੀਂ ਗੁਲਾਮ ਸੀ ਚੱਂਗੇ,
ਕਠੇੱ ਤਾਂ ਸੀ ਘੁੱਲ ਮਿਲ ਬੈਂਦੇ,
ਮੁਹੱਬਤਾਂ ਦੇ ਮੁੜ ਗੁਲਾਮ ਹੋ ਜਾਇਏ,
ਸੂਲਾੰ ਤੋਂ ਮੁੜ ਫੁੱਲ ਬਣ ਜਾਇਏ।

ਛੱਡ ਕੇ ਏਹ ਸਬ ਜਾਤ ਪਾਤ ਨੂੰ,
ਬਸ ਰੱਬ ਦੇ ਬਂਦੇ ਕਹਵਾਇਏ,
ਆ ਗਲਵਕੜਿਆਂ ਪਾ ਕੇ ਵੀਰਾ,
ਜ਼ਾਲਿਮਾਂ ਤੋਂ ਇਨਸਾਂੰ ਬਣ ਜਾਇਏ।

ਦੱਸ ਮੇਰੇ ਵੀਰਾ, ਪਾਕਿਸਤਾਨੀਆਂ,
ਅੱਡ ਹੋ ਆਪਾਂ ਕੀ ਕੀ ਖੱਟਿਆ।

ਪੋਚ ਲਈਏ ਓਹ ਮੈਲਿਆਂ ਫੱਟਿਆਂ,
ਮੱਘਦੀ ਅੱਗ ਤੇ ਪਾਈਏ ਮਿੱਟਿਆਂ,
ਚਾਰੀਏ ਕੱਠੇ ਮੱਝਾਂ ਕੱਟਿਆਂ,
ਰੱਲ ਮਿਲ ਗਿੱਧਾ ਪਾਵਣ ਜੱਟਿਆਂ।

ਹੋਰ ਕਿੰਨਾੱਂ ਇਕ ਇਕ ਦੂਜਾ ਪੱਟਣਾ,
ਗਵਾਂਢ ਚਂੰਗਾ ਬੱਣ ਵੱਸਿਏ ਮੱਖਣਾ,
ਕੱਠਿਆਂ ਮੈਂਹਦਿਆਂ ਕੱਠਾ ਵੱਟਣਾ,
ਢੋਲ ਵੱਜਣ ਵੱਧ ਚੜ ਕੇ ਸੱਜਣਾ।

ਅੱਡ ਰਹ ਆਪਾਂ ਕੀ ਖੱਟ ਲਿਆਂਦਾ,
ਹੋਰ ਕੇੜਾ ਏ ਕੁਬੇਰ ਹੁਣ ਲੁੱਟਣਾ,
ਦੱਸ ਮੇਰੇ ਵੀਰਾ ਪਾਕਿਸਤਾਨੀਆਂ,
ਅੱਡ ਰਹ ਆਪਾਂ ਹੋਰ ਕੀ ਖੱਟਣਾ।

ਲੇਖਕ
ਗੁਰਪਾਲ ਸਿੰਘ ਸੰਘਾ