...

4 views

ਪੂਰੇ ਸਾਲ ਦਾ ਪਿਆਰ 1 ਮਹੀਨੇ ਚ
ਤੂੰ ਮੇਰੀ ਆਦਤ ਏ । ਇਕ ਸ਼ਰਾਬੀ ਤੋਂ ਸ਼ਰਾਬ ਛਡਾਓਨੀ ਹੋਵੇ ਤੇ ਕਈ ਅਰਸੇ ਲੰਘ ਜਾਣ ਗੇ, ਤੇ ਫਿਰ ਵੀ ਸਾਇਦ ਉਹ ਸ਼ਰਾਬ ਦਾ ਨਸ਼ਾ ਨਾ ਛੱਡੇ । ਕੁਝ ਇਸੇ ਤਰ੍ਹਾਂ ਦਾ ਮੇਰੇ ਨਾਲ ਏ । ਮੈਂ ਤੈਨੂੰ ਚਾਹੁੰਦਾ ਹਾਂ , ਆਪਣੇ ਤੋਂ ਵੀ ਵੱਧ ਪਰ
ਮੈਂ ਜਤਾ ਨਹੀਂ ਪਾਉਂਦਾ । ਇਹ ਮੇਰੀ ਨਾਕਾਮਯਾਬੀ ਜਾ ਕਹਿ ਲੋ ਮੈਨੂੰ ਦਸਣਾ ਨਹੀਂ ਆਉਂਦਾ । ਕੋਈ ਸ਼ੱਕ ਨਹੀਂ ਕਿ ਮੈਂ ਤੇਰੇ ਨਾਲ ਰੋਜ ਗੱਲ਼ਾਂ ਨਹੀਂ ਕਰਦਾ , ਰੋਜ ਰੋਜ ਤੇਰੇ ਨਾਲ ਲੜਦਾ ਨਹੀਂ , ਕਈ ਕਈ ਮਹੀਨੇ ਤੇਰੇ ਨਾਲ ਬੋਲਦਾ ਨਹੀਂ , ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਤੈਨੂੰ ਪਿਆਰ ਨਹੀਂ ਕਰਦਾ।
© SpDhariwal