...

12 views

ਮੁਖੋਟਾ
ਝੂਠਾ ਜਿਹਾ ਹਰ ਚਿਹਰਾ ਅੱਜਕਲ੍ਹ
ਅਸਲੀ ਚਿਹਰੇ ਛੁਪਾਏ ਜਾ ਰਹੇ
ਕਈਆਂ ਨੇ ਮੁਖੋਟੇ ਆਪ ਪਹਿਨ ਲਏ
ਕਈਆਂ ਨੂੰ ਪਹਿਨਾਏ ਜਾ ਰਹੇ

ਇਕ ਮੁਖੋਟਾ ਮੈਨੂੰ ਵੀ ਕੋਈ
ਹੱਥ ਲੰਮਾ ਕਰਕੇ ਫੜਾ ਰਿਹਾ
ਤੇ ਮੁਖੋਟਾ ਮੈਨੂੰ ਫੜਾ ਕੇ
ਮੁਖੋਟਾਧਾਰੀ ਮੁਸਕਰਾ ਰਿਹਾ

ਮੁਖੋਟਾ ਫੜ ਤਾਂ ਲਿਆ ਹੈ
ਪਰ ਪਾਇਆ ਨਹੀਂ ਮੈਂ
ਹਿੰਮਤ ਨਹੀਂ ਹੈ ਮੋੜਨ ਦੀ
ਮੋੜਨਾ ਤਾਂ ਚਾਹਿਆ ਮੈਂ

ਕੀ ਕਰਾਂ ਇਸ ਮੁਖੋਟੇ ਦਾ
ਪਾ ਲਿਆਂ ਜਾਂ ਭੰਨ ਦਿਆਂ
ਤੇ ਮੁਖੋਟਾ ਵੰਡਣ ਵਾਲੇ ਹੱਥਾਂ ਨੂੰ
ਵੱਢ ਦਿਆਂ ਜਾਂ ਬੰਨ੍ਹ ਦਿਆਂ

ਪਰ ਇਸ ਸਮਾਜ ਵਿੱਚ ਰਹਿਣ ਲਈ
ਜ਼ਰੂਰੀ ਹੈ ਮੁਖੋਟਾ ਲਾਉਣਾ
ਜਿਸ ਬੰਦੇ ਕੋਲ ਮੁਖੋਟਾ ਨਹੀਂ
ਉਹ ਕਮਲਾ ਨਾਦਾਨ ਤੇ ਇਆਣਾ

ਹਰ ਕਿਸੇ ਦੀ ਨਜ਼ਰ ਵਿੱਚ
ਮੁਖੋਟਾ ਲਾਉਣਾ ਸਮਝਦਾਰੀ ਹੈ
ਮੁਖੋਟਾ ਲੱਥ ਜਾਣ ਦਾ ਡਰ
ਹਰ ਕਿਸੇ ਤੇ ਹਾਵੀ ਹੈ
© Harpreet kaur issar