...

4 views

ਕਾਫ਼ਰ
ਕਾਫ਼ਰ---
ਘਾੜਤਘਾੜੇ ਭੇਜਿਆ ਜਗ ਤੇ,
ਜਾਹ ਦੁਨੀਆਂ ਵੇਖ ਮੁਸਾਫ਼ਿਰ,
ਮੇਰੀ ਮੇਰੀ ਕਰਦਾ ਕਰਦਾ,
ਆਦਮ ਥੋੜ੍ਹਾ ਵੱਧ ਹੋਇਉਂ ਕਾਫ਼ਰ,
ਮਿੱਟੀ ਤੋਂ ਉਸ ਦੀਵਾ ਕਰਿਆ,
ਹਨ੍ਹੇਰਾ ਚੌਗਿਰਦਾ ਰੁਸ਼ਨਾਉਣ ਦੀ ਖ਼ਾਤਰ,
ਖੁਦੀ ਨੂੰ ਤੇਲ ਬਣਾ ਛੱਡ ਜੋ ਅੰਦਰ
ਖ਼ਾਕ ਕਰ ਛੱਡਣਾ ਖ਼ੁਦ ਹੀ ਸ਼ਾਤਿਰ,
ਰੌਸ਼ਨੀ ਓਸ ਕੀ ਮੱਧਮ ਪੈਣੀ,
ਖ਼ੁਦ ਰੌਸ਼ਨੀ ਰੂਪ ਯਾਰ ਜਿਸ ਕਾਦਰ,
ਰੂਹ ਮੇਰੀ ਨੂੰ ਹੀਰਾ ਲਿਖੇ ਜੇ ਕਾਤਿਬ,
ਖਾਰਿਜ ਕਰੇ ਜ਼ਿੰਦ ਲਈ ਜ਼ਿੰਦਗੀ ਵਾਲ਼ਾ ਕਾਂਵਰ।


© ਦਲਜੀਤ ਹੀਰਾ ਰੰਧਾਵਾ