...

0 views

ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ
ਸੰਤ ਸਹਾਈ ਵਿੱਚ ਕਲਯੁੱਗ ਦੇ, ਚਲਦੇ ਫਿਰਦੇ ਤੀਰਥ ਜਾਨੋ।
ਨਾਮ ਜਪਾ ਕੇ ਤਾਰਨ ਵਾਲੇ, ਰੱਬ ਸੰਤਾਂ ਵਿੱਚ ਭੇਦ ਨਾ ਮਾਨੋ।

ਸਾਧ ਸੰਗ ਹੈ ਜਿਸ ਨੇ ਪਾਇਓ, ਕਾਮ ਕਰੋਧ ਪੰਚੇ ਹੀ ਮਾਰੇ।
ਜੋ ਜੋ ਸਰਨ ਪਰੇ ਸਾਧੂ ਕੀ, ਆਪ ਤਰੇ ਕੁਲ ਅਗਲੀ ਤਾਰੇ।

ਸਾਧ ਸੰਗ ਕੁਛ ਬੁਰਾ ਨਾ ਹੋਵੇ, ਲੱਖ ਦੁਸ਼ਮਨ ਚਾਹੇ ਮਨ ਕਰਨਾ।
ਸਾਧ ਸੰਗ ਸੁੱਖ ਮਿਲੇ ਅਚਿੰਤਾ, ਕਾਲ ਨਾ ਪੋਹੇ ਕਦੇ ਨਾ ਮਰਨਾ।

ਸਾਧਰੂਪ ਆਪ ਹੀ ਧਾਰਿਓ, ਭੇਦ ਨਾ ਜਾਨੋ ਤਿਲ ਕਾ ਭਾਈ।
ਉਪਦੇਸ ਸੁਣਾ ਕੇ ਜੀਵ ਸਭ ਜੋੜੇ, ਜਨਮ ਮਰਨ ਵਿੱਚ ਸਾਧ ਨਾ ਆਈ।
ਰਾੜਾ ਸਾਹਿਬ ਵਿੱਚ ਜੋਤ ਜਗਾ ਕੇ, ਕੀਰਤਨ ਕੀਤੋ ਮਹਾ ਨਿਰਵਾਣ ।
ਦਰਸਨ ਕਰੇ ਦੂਖ ਸਭ ਨਾਸੇ, ਫਿਰ ਫਿਰ ਹੋਇ ਨਾ ਆਵਣ ਜਾਣ।

ਆਲੋਵਾਲ ਨਗਰ ਸੁੱਭ ਪ੍ਰਗਟਿਓ, ਈਸ਼ਰ ਸਿੰਘ ਜੀ ਸੰਤ ਅਨੂਪ। ਰਾੜਾ ਸਾਹਿਬ ਬੈਕੁੰਠ ਸਮਾਨੇ, ਬੈਠੇ ਆਏ ਸੰਤ ਸਰੂਪ।

ਕੀਰਤਨ ਕਰ ਸਭ ਲੋਕ ਉਧਾਰੇ, ਕਾਮ ਕ੍ਰੋਧ ਕਿ ਬਿਖ ਉਤਾਰੀ।
ਜਿਨ ਜਿਨ ਸੁਣ ਕੇ ਅਮਲ ਹੈ ਕੀਤਾ, ਜਨਮ ਜਨਮ ਕੀ ਮੈਲ ਉਤਾਰੀ।

ਸੁੰਦਰ ਸਰੂਪ ਨਾਮ ਦੀ ਬਰਕਤ , ਦਰਸ਼ਨ ਕਰੇ ਪਾਪ ਗਨ ਨਾਸੇ।
ਐਸੇ ਸੰਤ ਵਿਰਲੇ ਜਗ ਆਉਂਦੇ, ਸੰਗ ਜਿਨਾ ਦੇ ਦੂਖ ਬਿਨਾਸੇ।

ਨਾਟਕ ਚੇਟਕ ਨੇੜ ਨਾ ਰਾਖੇਂ, ਸਦਾ ਰਹੇ ਸਾਹਿਬ ਕੀ ਮਰਜੀ।
ਨਾਮ ਅਭਿਆਸ ਨਿਰੋਲ ਉਪਦੇਸੇਂ, ਸੇਵਕ ਕੀ ਜਾਨੇ ਸਭ ਅਰਜੀ।

ਹੋਏ ਪ੍ਰਸੰਨ ਨਾਮ ਦਾਨ ਦੇਵੇਂ, ਸਰਨ ਆਏ ਕੀ ਰਾਖੇਂ ਲਾਜ। ਪੂਰਨ ਸੰਤ ਸਦਾ ਨਮਸਕਾਰੋ, ਪੇਖਤ ਸਾਧੂ ਪੂਰਨ ਕਾਜ।

ਜਨਮ ਮਰਨ ਦੋਵੇਂ ਹੀ ਬਿਨਸੇ, ਐਸਾ ਕੀਨੋ ਪਰਉਪਕਾਰ।
ਪਾਰਬ੍ਰਹਮ ਸੰਗ ਪ੍ਰੀਤ ਲਗਾਈ, ਸਾਧੂ ਕੀ ਸਿੱਖਿਆ ਮਨ ਧਾਰ।