...

2 views

ਵਾਹਿਗੁਰੂ ਮਹਿਮਾ, ਸੰਪਰਦਾ ਰਾੜਾ ਸਾਹਿਬ ਸੰਖੇਪ ਬਰਨਨ
ਗੁਰੂ ਨਾਨਕ ਅੰਗਦ ਅਮਰ ਗੁਰੂ ਰਾਮਦਾਸ
ਨਮੋ ਕਰ ਜੋਰੀ।
ਸ਼ਰਨ ਪਰੇ ਗਨ ਪਾਪ ਹਟੇ ਬ੍ਰਹਮ ਗਿਆਨ ਉਦੈ
ਨਾ ਜਨਮ ਬਹੋਰੀ।

ਅਰਜਨ ਗੁਰ ਸੁਖ ਦੇ ਪਰਜਨ ਗੁਰੂ ਹਰਗੋਬਿੰਦ ਹਤਿਓ ਕਾਮ ਕਰੋਧਾ।
ਸ੍ਰੀ ਹਰਿ ਰਾਏ ਸਹਾਏ ਸਦਾ ਸਭ ਸੇਵਕ ਕੇ ਦੁਖ ਦੂਰ ਕਰੇ ਮਨ ਹੋਏ ਪ੍ਰਮੋਦਾ।

ਸ੍ਰੀ ਹਰਿ ਕ੍ਰਿਸ਼ਨ ਜਗਤ ਕੇ ਤਾਰਨ ਮਾਰਨ ਸਗਲ ਕਲੇਸ਼ਨ ਕੋ ਜੁ ਧਿਆਨ ਧਰੇ।
ਤੇਗ ਬਹਾਦਰ ਸੀ ਕਿਰਿਆ ਜਗ ਕੋ ਨ ਕਰੇ
ਹਿਤ ਹਿੰਦੂਨ ਕੇ ਕੋ ਜਾਏ ਲਰੇ ?

ਰਚ ਖ਼ਾਲਸਾ ਡਰ ਭ੍ਰਮ ਦੂਰ ਕੀਓ ਅੰਮ੍ਰਿਤ ਪੀਓ
ਸਦ ਸਦ ਜੀਓ ਗੁਰੁ ਦਸਵੇਂ ਜੋਧਾ।
ਗੁਰੂ ਗ੍ਰੰਥ ਭਯੋ ਜਹਾਜ ਵਡੋ ਸਭ ਪਾਰ ਪਰੇ
ਜੋ ਜਾਇ ਚੜੇ ਹਤਿਯੋ ਤਿਨ ਲੋਭਾ।

ਵਾਹਿਗੁਰੂ ਮਹਿਮਾ ਬਰਨਨ, ਭਾਈ ਦਯਾ ਸਿੰਘ ਜੀ ਸੰਪਰਦਾਇ ਸਂਖੇਪ ਬਰਨਨ

ਜੇ ਕੋ ਜਪੈ ਸਤਿਨਾਮੁ ਅਜਪਾ। ਅਗਨ ਸਾਗਰ ਮਹਿ ਨਾ ਓਹ ਖਪਾ। ਵਾਹਿਗੁਰੂ ਸੋਂ ਸਦਹੀ ਚਿੱਤ ਲਾਇ। ਬਹੁਰ ਨਾ ਜਮ ਕੀ ਚੋਟਾ ਖਾਇ। ਵਾਹਿਗੁਰੂ ਹੈ ਰੂਪ ਅਕਾਲਾ। ਭ੍ਰਮ ਕਾਟੇ ਮਾਰੇ ਜਮਕਾਲਾ। ਅੰਮ੍ਰਿਤ ਵੇਲੇ ਜੇਕੋ ਜਪੈ। ਦੂਖ ਦਰਦ ਤਿਸ ਖਿਨ ਮਹਿ ਛਪੈ। ਸਾਧੂ ਜਨ ਬਹੁ ਧਿਆਨ ਲਗਾਵੈ। ਆਪ ਮੁਕਤ ਬਹੁ ਜੀਵ ਤਰਾਵੈ। ਗੁਰੂ ਨਾਨਕ ਜਪਿਓ ਬਹੁ ਕਾਲਾ। ਅਕਾਲਪੁਰਖੁ ਕੋ ਰੂਪ ਵਿਸ਼ਾਲਾ। ਬਹੁਰ ਜਪਿਓ ਗੁਰੂ ਅੰਗਦ ਪਿਆਰੇ। ਬਿਦਤ ਭਯੋ ਮੂਰਤ ਗੁਰੁ ਧਾਰੇ। ਅਮਰ ਗੁਰੂ ਸੇਵਾ ਕਰ ਪਾਯੋ। ਵਾਹਿਗੁਰੂ ਸਦ ਹੀ ਚਿੱਤ ਗਾਯੋ। ਆਗਿਆ ਚੀਨ ਭਯੋ ਰਾਮਦਾਸੈ। ਸ਼ਰਨ ਆਏ ਤਿਸ ਰੋਗ ਬਿਨਾਸੈ। ਅਕਾਲ ਜੋਤ ਸ੍ਰੀ ਅਰਜਨ ਜੋਧਾ। ਨਾਮ ਜਪੇ ਹਨਿਓ ਕਾਮ ਕ੍ਰੋਧਾ। ਸ੍ਰੀ ਹਰਗੋਬਿੰਦ ਜੋਧਾ ਵਡ ਭਾਰੀ। ਵਾਹਿਗੁਰੂ ਜਪ ਰੀਤ ਸੰਭਾਰੀ। ਜੋ ਜੋ ਚਰਨ ਸ਼ਰਨ ਪਰ ਰਹੇ। ਤੇ ਨਾ ਜਮ ਕੀ ਫਾਸੀ ਸਹੇ। ਸ੍ਰੀ ਹਰਰਾਇ
ਕੀਨੀ ਸ਼ੁਭ ਦਾਰੂ। ਨਾਮ ਜਪਾਏ ਕਟਿਓ ਦੁਖ ਭਾਰੂ। ਤਨ ਮਨ ਸਭ ਆਰੋਗਤ ਭਏ। ਵਾਹਿਗੁਰੂ ਜਪ ਸੰਕਟ ਸਭ ਖਏ। ਸ੍ਰੀ ਹਰਿ ਕ੍ਰਿਸ਼ਨ ਜਗਤ ਕੇ ਤਾਰਨ। ਸੰਕਟ ਸਗਲ ਕੀਓ ਜਿਸ ਟਾਰਨ। ਦਿੱਲੀ ਮਹਿ ਜਾਏ ਦੁਖ ਡਾਰਿਓ। ਹੈਜਾ ਰੋਗ ਸਗਲ ਹੀ ਮਾਰਿਓ। ਸ੍ਰੀ ਗੁਰੂ ਤੇਗ ਬਹਾਦਰ ਰੂਪ। ਹਉਮੈ ਰੋਗ ਹਨੇ, ਵਡ ਭੂਪ। ਸੀਸ ਦਿਓ ਚਿੱਤ ਵਾਹਿਗੁਰੂ ਧਰੇ। ਵੈਰੀ ਸਗਲ ਤਾਕੇ ਖਪ ਮਰੇ। ਬਹੁਤ ਬਰਖ ਜਪਿਓ ਨਿਰੰਕਾਰਾ। ਤਾਂਤੇ ਪ੍ਰਗਟਿਓ ਗੋਬਿੰਦ ਗੁਰ ਭਾਰਾ। ਐਸੀ ਕਰਨੀ ਜਗ ਮਹਿ ਕਰੀ। ਵਾਹਿਗੁਰੂ ਜਪਨ ਕੀ ਮਹਿਮਾ ਖਰੀ। ਖਾਲਸਾ ਰੂਪ ਨਾਮ ਜਪ ਕਰਿਓ। ਦੁਸ਼ਟ ਦੂਤ ਸਗਲੇ ਹੀ ਡਰਿਓ। ਵਾਹਿਗੁਰੂ ਜੀ ਕੀ ਫਤਿਹ ਜਨਾਈ। ਚਾਰ ਵਾਰ ਇਮ ਜਾਪ ਕਰਾਈ। ਜੋ ਜੋ ਸ਼ਰਨ ਪਰੇ ਗੂਰੂ ਆਏ। ਤਾਕੇ ਵੈਰੀ ਸਗਲ ਮੁਕਾਏ। ਬਹੁਰ ਜਾਏ ਹਜ਼ੂਰੀ ਵਸਯੋ। ਤੀਰ ਕਮਾਨ ਬਹੁ ਭਾਰੀ ਕਸਿਓ। ਗੁਰੁ ਗੱਦੀ ਕਰਯੋ ਸ੍ਰੀ ਗ੍ਰੰਥਾ। ਪਾਂਚ ਸਿੰਘ ਚਾਲੇ ਹਿਤ ਪੰਥਾ। ਬੰਦਾ ਸਿੰਘ ਇਕ ਕੀਓ ਬੈਰਾਗੀ। ਤਾਕੀ ਲਿਵ ਸਤਿਗੁਰ ਸੰਗ ਲਾਗੀ। ਵਜੀਰ ਖਾਨ ਕਾ ਬਨਿਓ ਕਾਲ। ਪੰਥ ਕੀ ਸੇਵਾ ਬਹੁਰ ਸੰਭਾਲ। ਪੰਜ ਪਿਆਰੇ , ਜਗ ਬਿਦਤਯੋ। ਪੰਥ ਖ਼ਾਲਸਾ ਤਿਨ ਸੰਗ ਕੀਓ। ਤਿਨ ਮਹਿ ਏਕ ਦਯਾ ਸਿੰਘ ਭਾਈ। ਤਾਕੀ ਮਹਿਮਾ ਗਣੀ ਨਾ ਜਾਈ। ਸੀਸ ਦੇਉ ਸਭ ਤੇ ਉਠ ਆਗੇ। ਵਾਹਿਗੁਰੂ ਕੀ ਸੇਵਾ ਲਾਗੇ। ਦੇਗ ਤੇਗ ਕੀ ਰੀਤ ਬਡਾਈ। ਸਾਧ ਸੰਗਤ ਮਿਲ ਵਾਹਿਗੁਰੂ ਗਾਈ। ਰਾੜਾ ਸਾਹਿਬ ਤਕ ਚਾਲੀ ਗਾਦੀ। ਰਾਮ ਨਾਮ ਕੀ ਖੇਪਾ ਲਾਦੀ। ਸੋਭਾ ਸਿੰਘ,ਸਾਹਿਬ ਸਿੰਘ ਸੰਤ। ਤਾਂ ਕਾ ਬੇਦ ਨਾ ਜਾਣਤ ਅੰਤ। ਭਾਗ ਸਿੰਘ , ਖ਼ੁਦਾ ਸਿੰਘ ਪੂਰਨ। ਸ਼ਰਨ ਆਏ ਪਾਪ ਸਭ ਚੂਰਨ। ਰਾਮ ਸਿੰਘ ਸੰਤ ਸਭ ਜਾਨਤ। ਨੌਰੰਗਾਬਾਦੀ ,ਕਰ ਮਾਨਤ। ਮਹਾਰਾਜ ਸਿੰਘ ਜੋਧਾ ਬਲੀ। ਚਲਤ ਸਦਾ ਸਿੰਘਨ ਸੰਗ ਭਲੀ। ਬੀਰ ਸਿੰਘ ਜੀ ਸੰਤ ਮਹਾਨ। ਸਿੱਖ ਜਾਨ ,ਵੈਰੀ ਦੀਓ ਮਾਨ। ਸਿੱਖ ਕੋ ਸਿੱਖ ਸੇ ਲਰਨ ਹਟਾਯੋ। ਵੈਰੀ ਹਿਤ ਲੰਗਰ ਚਲਵਾਇਓ। ਹੋਤੀ ਮਰਦਾਨ ਜੀ ਪਾਕਿਸਤਾਨ। ਪ੍ਰਗਟੇ ਸੰਤ ਪੂਰਨ ਸੁਲਤਾਨ । ਸੰਤ ਭਏ ਕਰਮ ਸਿੰਘ ਆਦਿ। ਲਾਲ ਸਿੰਘ ਜੀ ਪੂਰਨ ਸਾਧ। ਆਇਆ ਸਿੰਘ ਜੀ ਹੋਤੀ ਮਰਦਾਨ। ਦਰਸਨ ਕਰੇ ਮਿਲੇ ਨਾਮ ਦਾਨ। ਅਤਰ ਸਿੰਘ ਜੀ ਬਚਨ ਕੇ ਪੂਰੇ। ਭਗਵਾਨ ਸਿੰਘ ਤਿਸ ਚਰਨਨ ਧੂਰੇ। ਅਤਰਸਰ ਮਹਿ ਸੰਤ ਬਿਰਾਜੇ। ਸੀਖ ਦੇ ਗੁਰਮੁੱਖ ਬਹੁ ਸਾਜੇ। ਸੰਤ ਰਤਨ ਸਿੰਘ ਅਤਰਸਰ ਵਾਲੇ। ਨਾਮ ਜਪਾਏ ਸਭ ਕੀਏ ਸੁਖਾਲੇ। ਸੰਤ ਅਤਰ ਸਿੰਘ ਭਲੋ ਉਪਦੇਸ਼ਾ। ਈਸ਼ਰ ਸਿੰਘ ਜੀ ਪੁਰਖ ਬਿਸੇਖਾ। ਰਾੜੇ ਵਾਲੇ ਪੁਰਸ਼ ਅਭੇਦ । ਮਹਿਮਾ ਕਰਦੇ ਬੇਦ ਕਤੇਬ। ਵਾਹਿਗੁਰੂ ਕੋ ਮੰਤ੍ਰ ਜਪਾਵੈ। ਮਾਲਵੇ ਦੇਸ ਦੀਵਾਨ ਲਗਾਵੈ। ਸਤ ਚਿੱਤ ਆਨੰਦ ਸਰੂਪ। ਦਰਸ਼ਨ ਕਰਨ ਆਏ ਜਿਸ ਭੂਪ। ਵਿਚ ਕਤਾਰ ਲਗੇ ਹਿਤ ਦਰਸ਼ਨ । ਮਨ ਚਾਹਤ ਚਰਨਨ ਕੋ ਪਰਸਨ। ਘਰ ਬਾਰ ਕੀ ਕੋ ਬਾਤ ਨਾ ਕਰੇਂ। ਚਿਤ ਮਹਿ ਸਦਾ ਨਾਮ ਹੀ ਧਰੇਂ। ਸੰਗਤ ਸਾਧ ਆਏ ਮਿਲ ਪੇਖੇ । ਛਕੇ ਦੇਗ ਮਿਲ ਕਿਸ਼ਨ ਬਿਸ਼ੇਖੇ। ਸੰਤ ਕਿਸ਼ਨ ਸਿੰਘ ਸੇਵਾ ਕਰੀ। ਸੰਗਤ ਸਹਿਤ ਬੈਠ ਜਪ ਹਰੀ। ਤੇਜਾ ਸਿੰਘ ਜੀ ਜਪੀ ਵਡ ਭਯੋ। ਜਪਤ ਨਿਰੰਤਰ ਵਾਹਿਗੁਰੂ ਰਯੋ। ਬਰਸ ਪੰਚਾਸ ਮੋਨ ਹੋਇ ਰਹਿਓ। ਜਾਪ ਸਾਹਿਬ ਨਿਰੰਤਰ ਕਹਿਯੋ। ਤਾਕੀ ਮਹਿੰਮਾ ਸਭ ਜਗ ਭਈ। ਵਾਹਿਗੁਰੂ ਜਪ ਪਦਵੀ ਲਈ। ਅਬ ਲੋ ਦੇਗ ਚਲਤ ਤਹਿ ਰੋਜ। ਸੰਗਤ ਖਾਇ ਕਰਤ ਮਨ ਮੌਜ। ਵਾਹਿਗੁਰੂ ਕਾ ਜਾਪ ਨਿਤ ਹੋਇ। ਜੋਤ ਨਿਰੰਤਰ ਪ੍ਰਗਟ ਹੋਇ। ਸੰਤ ਬਲਜਿੰਦਰ ਸਿੰਘ ਸਰੂਪ। ਵਡੋ ਵਿਦਵਾਨ ਕਹੂ ਕਿਆ ਊਪ। ਕੀਰਤਨ ਕੀ ਤਿਨ ਰੀਤ ਸੰਭਾਲੀ। ਆਸਾ ਵਾਰ ਕਰੇ ਜਪ ਨਾਲੀ। ਵਾਹਿਗੁਰੂ ਕੋ ਜਾਪ ਕਰਾਵੇਂ।...