...

9 views

ਮੇਰੇ ਦੋਸਤ
ਮੇਰੇ ਦੋਸਤ ਨੇ ਬਹੁਤ
ਪਰ ਗਮ ਸਾਰੇ ਲੁਕਾਉਂਦੇ ਨੇ।
ਦੁੱਖੜੇ ਸਭ ਨੂੰ ਬਹੁਤ
ਪਰ ਸਭ ਹਸਦੇ ਰਹਿੰਦੇ ਨੇ।
ਮੇਰੇ ਦੋਸਤ ਨੇ ਬਹੁਤ
ਪਰ ਗਮ ਸਾਰੇ ਲੁਕਾਉਂਦੇ ਨੇ।

ਗੱਲ ਵੀ ਥੋੜੀ ਕਰਦੇ
ਪਰ ਸੁੱਖ ਹੀ ਦੱਸਦੇ ਨੇ।
ਚੁੱਪ ਵੀ ਰਹਿੰਦੇ
ਪਰ ਗਮ ਨਾ ਦੱਸਦੇ ਨੇ।
ਮੇਰੇ ਦੋਸਤ ਨੇ ਬਹੁਤ
ਪਰ ਗਮ ਸਾਰੇ ਲੁਕਾਉਂਦੇ ਨੇ।

ਮੇਰੇ ਦੋਸਤ ਨੇ ਨਦੀ ਵਰਗੇ
ਬਸ ਵਹਿੰਦੇ ਹੀ ਰਹਿੰਦੇ ਨੇ।
ਹਾਸਾ ਮੁੱਖ ਤੇ ਰੱਖਕੇ
ਹਾਲ ਚਾਲ ਪੁੱਛਦੇ ਰਹਿੰਦੇ ਨੇ।
ਮੇਰੇ ਦੋਸਤ ਨੇ ਬਹੁਤ
ਪਰ ਗਮ ਸਾਰੇ ਲੁਕਾਉਂਦੇ ਨੇ।

ਮੇਰੇ ਦੋਸਤ ਨੇ ਕਮਾਲ ਦੇ
ਜਿਹੜੇ ਦੁੱਖ ਚ ਹਾਜ਼ਰ ਰਹਿੰਦੇ ਨੇ।
ਪਰ ਹਮੇਸ਼ਾ ਦੂਜਿਆਂ ਨੂੰ
ਖੁਸ਼ ਕਰਨ ਚ ਲੱਗੇ ਰਹਿੰਦੇ ਨੇ।
ਮੇਰੇ ਦੋਸਤ ਨੇ ਬਹੁਤ
ਪਰ ਗਮ ਸਾਰੇ ਲੁਕਾਉਂਦੇ ਨੇ।
© Reet❤️