...

9 views

ਜਿੰਦਗੀ:-
ਜਿਹੜੇ ਰਹਿੰਦੇ ਨੇ ਹਰ ਵੇਲੇ ਹੱਸਦੇ
ਉਹ ਅੰਦਰੋਂ ਅੰਦਰੀ ਬਹੁਤ ਟੁੱਟੇ ਹੁੰਦੇ ਨੇ।
ਉਹ ਕਿਥੋਂ ਕਿਸੇ ਨੂੰ ਠੇਸ ਮਾਰਨੇ ਗੲੇ
ਉਹ ਤਾਂ ਖੁਦ ਹੀ ਅੰਦਰੋਂ ਮਰੇ ਹੁੰਦੇ ਨੇ।
ਜਿਹੜੇ ਰਹਿੰਦੇ ਨੇ ਹਰ ਵੇਲੇ ਹੱਸਦੇ
ਉਹ ਅੰਦਰੋਂ ਅੰਦਰੀ ਬਹੁਤ ਟੁੱਟੇ ਹੁੰਦੇ ਨੇ।

ਉਹ ਕਿੱਥੋਂ ਕਿਸੇ ਦੇ ਨਾਲ ਮਜ਼ਾਕ ਕਰਨਗੇ
ਉਹ ਤਾਂ ਖੁਦ ਹੀ ਮਜ਼ਾਕ ਬਣੇ ਹੁੰਦੇ ਨੇ।
ਉਹ ਕਿੱਥੇ ਕਿਸੇ ਨੂੰ ਹਸਾਉਣ ਗੲੇ
ਉਹ ਤਾਂ ਖੁਦ ਹੀ ਹਾਸੇ ਭੁੱਲੇ ਹੁੰਦੇ ਨੇ।
ਜਿਹੜੇ ਰਹਿੰਦੇ ਨੇ ਹਰ ਵੇਲੇ ਹੱਸਦੇ
ਉਹ ਅੰਦਰੋਂ ਅੰਦਰੀ ਬਹੁਤ ਟੁੱਟੇ ਹੁੰਦੇ ਨੇ।

ਉਹ ਕਿਥੇ ਕਿਸੇ ਦੇ ਨਾਲ ਬੋਲਣ ਗੲੇ
ਉਹ ਤਾਂ ਖੁਦ ਹੀ ਖਾਮੋਸ਼ ਬੈਠੇ ਹੁੰਦੇ ਨੇ।
ਉਹ ਕਿਥੇ ਕਿਸੇ ਨੂੰ ਮਾਰ ਲੈਣ ਗੲੇ
ਉਹ ਤਾਂ ਕਤਲ ਹੀ ਆਪਣੇ ਹੱਥੀਂ ਹੋਏ ਹੁੰਦੇ ਨੇ।
ਜਿਹੜੇ ਰਹਿੰਦੇ ਨੇ ਹਰ ਵੇਲੇ ਹੱਸਦੇ
ਉਹ ਅੰਦਰੋਂ ਅੰਦਰੀ ਬਹੁਤ ਟੁੱਟੇ ਹੁੰਦੇ ਨੇ।
© Reet❤️