ਕਿਰਦਾਰ ਨਾਲ ਪਿਆਰ
ਮੇਰੇ ਕੋਲ ਦੋ ਰਸਤੇ ਨੇ, ਜਾਂ ਤਾਂ ਇਸ ਦੁਨੀਆਂ 'ਤੇ ਤੂੰ, ਜਾਂ ਫਿਰ ਰੱਬ,
ਜਾਂ ਇਸ ਦੁਨੀਆਂ ਤੋਂ ਪਾਰ ਓਥੇ ਤੂੰ, ਜਾਂ ਫਿਰ ਰੱਬ....
ਹੁਣ ਸਮਝ ਨਹੀਂ ਆ ਰਹੀ, ਤੇਰਾ ਸਾਥ ਐਥੋਂ ਲਈ ਮੰਗਾਂ ਜਾਂ ਓਥੋਂ ਲਈ.....!
ਤੂੰ ਵੀ ਦੱਸਦੇ ਤੇਰੇ ਦਿਲ ਦੀ ਕੋਈ, ਖੋਲ ਦੇ ਆਵਦੇ ਮਨ ਦੀ ਕੋਈ....
ਤੇਰੇ ਨਾਲ ਸਾਥ ਐਥੋਂ ਤੱਕ ਤਾਂ ਫਿਰ ਐਥੋਂ ਤੱਕ ਹੀ ਰਹਿ ਜਾਣਾ,
ਓਸ ਦੁਨੀਆਂ ਵਿੱਚ ਫੇਰ ਮੈਂਨੂੰ ਰੱਬ ਨੇ ਵੀ ਨਹੀਂ ਅਪਣਾਉਣਾ.....!
ਚਲ ਇਕ ਵਾਦਾ ਕਰ ਮੇਰੇ ਨਾਲ, ਐਥੇ ਨਹੀਂ ਤਾਂ ਓਥੇ ਸਹੀ,
ਮੈਂ ਇੰਤਜ਼ਾਰ ਕਰੂੰ ਤੇਰਾ ਉਸ ਦੁਨੀਆਂ ਵਿੱਚ, ਕੀ ਤੂੰ ਆਵੇਂਗਾ ਮੇਰੇ ਲਈ?
ਕਿਉਂਕਿ ਮੈਂ ਤਾਂ ਚਾਹੁੰਦੀ ਹਾਂ ਰਹਿੰਦੀ ਕਾਇਨਾਤ ਤੱਕ ਤੇਰਾ ਸਾਥ ਨਿਭਾਉਣਾ....!
© ਲਵਪ੍ਰੀਤ ਕੌਰ