...

4 views

ਸੂਰਬੀਰਾਂ ਦਾ ਪਿਆਰ
ਸੋਨੇ ਵਰਗਾ ਸੀ ਪੰਜਾਬ ਮੇਰਾ,
ਜਿਹੜਾ ਲੁੱਟ ਲਿਆ ਪੱਛਮੀ ਰਿਆਸਤਾਂ ਨੇ ।
ਨਾ ਬਖ਼ਸ਼ਿਆ ਕੋਸ਼ਸ਼ਾਂ ਲੱਖ ਕੀਤੀਆਂ,
ਜਾਨਾਂ ਦਿੱਤੀਆਂ ਪੰਜਾਬ ਦੇ ਆਸ਼ਕਾਂ ਨੇ।

ਸ਼ਹੀਦ ਹੋਏ ਪੰਜਾਬ ਦੀ ਸ਼ਾਨ ਲਈ,
ਜਾਨੋਂ ਵੱਧ ਕੇ ਇਸਨੂੰ ਪਿਆਰ ਕੀਤਾ।
ਪੰਜਾਬ-ਭਗਤੀ ਦੇ ਜ਼ੁਰਮ ਵਿੱਚ,
ਗੋਰਿਆਂ ਸੂਰਬੀਰਾਂ ਨੂੰ ਮਾਰ ਦਿੱਤਾ।


ਰੋਂਦਾ ਛੱਡ ਗਏ ਗੋਰੇ ਪੰਜਾਬੀ ਮਾਂਵਾਂ ਨੂੰ,
ਭੋਰਾ ਵੀ ਨਾ ਉਨ੍ਹਾਂ ਨੂੰ ਸਤਕਾਰ ਦਿੱਤਾ।
ਸਦਕੇ ਜਾਵਾਂ ਪੰਜਾਬ ਦੇ ਗਭਰੂਆਂ ਤੋਂ,
ਜਿਨ੍ਹਾਂ ਕੌਮ ਲਈ ਜਾਨ ਨੂੰ ਵਾਰ ਦਿੱਤਾ।

ਡਰੇ ਜ਼ਰਾ ਨਾ ਅੰਗਰੇਜ਼ੀ ਹਾਕਮਾਂ ਤੋਂ,
ਨਾ ਰਾਜ ਉਨ੍ਹਾਂ ਦਾ ਸਵੀਕਾਰ ਕੀਤਾ।
ਖੂਨ ਪੰਜਾਬ ਦਾ ਸੀ ਉਨ੍ਹਾਂ ਦੇ ਰਗਾਂ ਅੰਦਰ,
ਤੇ ਪੰਜਾਬ ਨੂੰ ਹੀ ਪਹਿਲਾ ਸਤਿਕਾਰ ਦਿੱਤਾ ।

ਪੰਜ ਦਰਿਆਵਾਂ ਦੀ ਇੱਸ ਧਰਤੀ ਨੂੰ,
ਗੋਰਿਆਂ ਨੇ ਟੋਟੇ ਕਰ ਦਿੱਤਾ ।
ਪੰਜਾਬ ਦੀ ਵੰਡ ਨੇ ਪੰਜਾਬੀਆਂ ਦੇ ,
ਦਿਲਾਂ ਨੂੰ ਦੁੱਖਾਂ ਨਾਲ ਭਰ ਦਿੱਤਾ।

ਕੱਢ ਕੇ ਗੋਰਿਆਂ ਨੂੰ ਇੱਸ ਧਰਤੀ ਤੋਂ,
ਪੰਜਾਬੀਆਂ ਸਤਗੁਰਾਂ ਦਾ ਸ਼ੁਕਰ ਕੀਤਾ ।
ਵਾਰੇ ਜਾਵਾਂ ਪੰਜਾਬ ਦੇ ਸ਼ੇਰਾਂ ਤੋਂ,
ਜਿਨ੍ਹਾਂ ਕੌਮ ਦੀ ਸ਼ਾਨ ਦਾ ਫ਼ਿਕਰ ਕੀਤਾ

ਸੀਸ ਝੁਕਾਵਾਂ ਮੈਂ ਇਹਨਾਂ ਸੂਰਬੀਰਾਂ ਅੱਗੋਂ,
ਜਿਨ੍ਹਾਂ ਸਦਕਾ ਦੇਸ ਆਜ਼ਾਦ ਹੈ।
ਸਦਕੇ ਜਾਵਾਂ ਕੌਮ ਦੇ ਪਿਆਰਿਆਂ ਤੋਂ,
ਜਿਨ੍ਹਾਂ ਸਦਕਾ ਕੌਮ ਆਬਾਦ ਹੈ।
ਚਮਕਦਾ ਰਹੇ ਨਾਂ ਇਹਨਾਂ ਸਿਤਾਰਿਆਂ ਦਾ,
ਜਿਨ੍ਹਾਂ ਦੀ ਕਣ - ਕਣ ਦੇ ਵਿੱਚ ਯਾਦ ਹੈ।