...

12 views

ਅੱਤ ਅਤੇ ਅੰਤ
ਅੱਤ

ਕਹਿੰਦੀ ਅੱਤ ਮੈਨੂੰ ਨਹੀਂ ਕੋਈ ਰੋਕ ਸਕਦਾ
ਭਾਵੇਂ ਕਿੰਨ੍ਹੀ ਵੀ ਸਿਰੇ ਮੈਂ ਚੱੜ ਜਾਵਾਂ,
ਮੈਨੂੰ ਠੱਲਣ ਲਈ ਜ਼ੋਰ ਪੂਰਾ ਲੱਗ ਜਾਊ
ਮੈਂ ਸਿਰ ਤੇ ਮੁਸੀਬਤ ਬਣ ਖੜ ਜਾਵਾਂ,
ਹਰਾਉਣਾ ਸੌਖਾ ਮੈਨੂੰ ਭਰਮ ਦਿਲ ਦਾ ਜੀ
ਹਾਰ ਦਾ ਸਿਹਰਾ ਦੂਸਰੇ ਤੇ ਮੜ ਜਾਵਾਂ,

ਬਣ ਕੁੰਡਲੀਆ ਸੱਪ ਜਹਿਰੀਲਾ ਸੱਜਣਾ
ਮੈਂ ਹਿੱਕ ਤੇ ਬੰਦੇ ਦੀ ਲੜ ਜਾਵਾਂ,
ਮਨੁੱਖ ਸਮਝਦਾ ਆਪਣੇ ਆਪ ਨੂੰ ਕੀ
ਉਸ ਅੰਦਰ ਵੜ ਮੈਂ ਪੜ੍ਹ ਜਾਵਾਂ,
ਕੋਈ ਕਰੇ ਇੱਕ ਗਲਤੀ ਕੁਚਝੀ ਜਿਹੀ
ਤਾਂ ਮੈਂ ਭੱਜ ਕੇ ਉਹਨੂੰ ਫੜ ਜਾਵਾਂ,

ਜਿਹਨਾਂ ਦੇ ਲੇਖ ਚੰਗੇ ਨੇ ਜਨਮਾਂ ਦੇ
ਓਹਨਾਂ ਮੂਹਰੇ ਆ ਮੈਂ ਸੜ ਜਾਵਾਂ,
ਜੋ ਨਾਮ ਜਪੇਂਦੇ ਅਕਾਲ ਪੁਰਖ ਦਾ
ਓਹਨਾਂ ਲਈ ਹਮੇਸ਼ਾ ਤੜ ਜਾਵਾਂ,
ਜੋ ਮੰਦ ਕਰਮਾਂ ਦੇ ਮੋਹਰੀ ਨੇ ਰੂਪ ਸਿਆਂ
ਓਹਨਾਂ ਦੀ ਪੁੱਟ ਮੈਂ ਜੜ੍ਹ ਜਾਵਾਂ,

ਅੰਤ

ਹੁਣ ਅੰਤ ਸੁਣਾਂਦਾ ਅੱਤ ਨੂੰ ਜੀ
ਸੁਣ ਧਿਆਨ ਨਾਲ ਕੰਨ ਲਾਕੇ,
ਤੇਰੇ ਹੰਕਾਰ ਨੂੰ ਤੋੜਨ ਲਈ
ਰੱਬ ਤੋਰਿਆ ਮੈਨੂੰ ਬੰਨ ਲਾਕੇ,
ਤੂੰ ਕਿੰਨ੍ਹਾਂ ਵੀ ਸਿਰੇ ਤੇ ਚੜ ਜਾਵੇਂ
ਤੈਨੂੰ ਸੁੱਟ ਦਾਉਂ ਮੈਂ ਮੰਨ ਲਾਕੇ,

ਜੇ ਤੂੰ ਕੁੰਡਲੀਆ ਸੱਪ ਬਣ ਲੜਦੀ
ਮੈਂ ਕੀਲ ਲੈਣਾ ਤੈਨੂੰ ਸੰਨ ਲਾਕੇ,
ਜੇ ਤੂੰ ਪੜ ਲੈਂਦੀ ਸੱਭ ਅੰਦਰ ਵੜ
ਮੈਂ ਤੈਨੂੰ ਫੜਨਾ ਪਿੱਛੇ ਜੰਨ ਲਾਕੇ,
ਇਨਸਾਨ ਗਲਤੀ ਦਾ ਪੁੱਤਲਾ ਏ
ਉਸਦਾ ਇਨਸਾਫ ਕਰੂੰ ਤੰਨ ਲਾਕੇ,

ਤੇਰੀ ਜੱਦ ਹੱਦ ਹੋ ਜਾਣੀ ਕਿਸੇ ਤੇ
ਓਹਨੂੰ ਸੁਟਣਾ ਥੱਲੇ ਚੰਨ ਲਾਕੇ,
ਬੇਕਦਰੀ ਨੇ ਉਸ ਕੀਤੀ ਕਿਸੇ ਦੀ
ਬੇਕਦਰਾ ਕਰਨਾ ਸੁਵੰਨ ਲਾਕੇ,
ਜਿਹਨਾਂ ਵਸਾਇਆ ਸਤਿਗੁਰ ਪਿਆਰਾ
ਓਹਨਾਂ ਨੂੰ ਛੱਡਣਾ ਧੰਨ ਲਾਕੇ,
© jagroop singh