...

9 views

ਅੱਜ ਦੀ ਨੌਜਵਾਨ ਪੀੜ੍ਹੀ
ਰੱਬਾ ਇਹ ਨੌਜਵਾਨ ਪੀੜ੍ਹੀ
ਪਤਾ ਨੀ ਕਿੱਧਰ ਨੂੰ ਜਾਂਦੀ ਆ ਜਾਈ।
ਖੂਨ ਪਸੀਨੇ ਦੀ ਕਰਕੇ ਕਮਾੲੀ
ਪਿਓ ਬੱਚਿਆਂ ਨੂੰ ਜਾਂਦਾ ਐਸ਼ ਕਰਵਾਈ।
ਮਾਂ ਵੀ ਕਰਕੇ ਮਿਹਨਤਾਂ
ਆਪਣੇ ਪੁੱਤ ਨੂੰ ਕੁਰਸੀ ਤੇ ਜਾਂਦੀ ਆ ਬਿਠਾੲੀ।
ਰੱਬਾ ਇਹ ਨੌਜਵਾਨ ਪੀੜ੍ਹੀ
ਪਤਾ ਨੀ ਕਿੱਧਰ ਨੂੰ ਜਾਂਦੀ ਆ ਜਾਈ।

ਪੁੱਤ ਵੀ ਅੱਗੇ ਮਾਂ ਨੂੰ
ਜਵਾਬ ਤੇ ਜਵਾਬ ਦੲੀ ਜਾਂਦਾ ਏ ਜਾੲੀ।
ਮਾਂ ਦੇ ਅੱਖਾਂ ਚੋਂ ਪਾਣੀ ਆਉਂਦੇ
ਵੇ ਪੁੱਤ ਤੂੰ ਕਿਧਰ ਨੂੰ ਜਾਂਦਾ ਏ ਜਾਈ।
ਆਪਣੇ ਮਾਂ ਪਿਓ ਨੂੰ ਲਾ ਕੇ ਕੰਮ ਤੇ
ਤੂੰ ਕਿਧਰ ਨੂੰ ਮੁੱਖ ਮੋੜਦਾ ਜਾ ਰਿਹਾ ਏ ਜਾਈ।
ਰੱਬਾ ਇਹ ਨੌਜਵਾਨ ਪੀੜ੍ਹੀ
ਪਤਾ ਨੀ ਕਿੱਧਰ ਨੂੰ ਜਾਂਦੀ ਆ ਜਾਈ।

ਮਾਂ ਸੁਪਨੇ ਸਜਾ ਕੇ
ਆਪਣੇ ਪੁੱਤਰ ਨੂੰ ਜਾਂਦੀ ਆ ਪੜਾਈ।
ਮੇਰਾ ਪੁੱਤ ਬਣ ਜੇ ਕੁਝ
ਇਹੀ ਦਿਲ ਚ ਰੀਝ ਬੈਠੀ ਆ ਲਾੲੀ।
ਕਰਕੇ ਮਿਹਨਤ ਤੂੰ ਪੁੱਤ
ਇੱਕ ਦਿਨ ਉੱਚੀ ਕੁਰਸੀ ਤੇ ਬੈਠ ਜਾਈ।
ਰੱਬਾ ਇਹ ਨੌਜਵਾਨ ਪੀੜ੍ਹੀ
ਪਤਾ ਨੀ ਕਿੱਧਰ ਨੂੰ ਜਾਂਦੀ ਆ ਜਾਈ।

ਪੁੱਤ ਕਰਕੇ ਮਿਹਨਤ
ਇੱਕ ਦਿਨ ਬੈਠ ਜਾਂਦਾ ਕੁਰਸੀ ਤੇ ਜਾਈ।
ਪੁੱਤ ਮਾਂ ਨੂੰ ਕਹਿੰਦਾ
ਕਿਹੜੇ ਪੈਸੇ ਤੂੰ ਮੇਰੇ ਉੱਤੇ ਤੂੰ ਲਾਈ।
ਪੁੱਤ ਬੈਠਾ ਕੁਰਸੀ
ਮਾਂ ਨੂੰ ਬੈਠਾ ਹੁਕਮ ਜਾਂਦਾ ਏ ਲਾਈ।
ਰੱਬ ਇਹ ਨੌਜਵਾਨ ਪੀੜ੍ਹੀ
ਪਤਾ ਨੀ ਕਿੱਧਰ ਨੂੰ ਜਾਂਦੀ ਆ ਜਾਈ।

ਮਾਂ ਨੂੰ ਆਪਣੇ ਦੀ ਥਾਂ
ਮੰਨੀ ਬੈਠਾ ਏ ਉਸਦਾ ਪੁੱਤ ਪਰਾਈ।
ਪਤਾ ਨੀ ਫਿਰ ਵੀ ਮਾਂ
ਰੱਬ ਤੋਂ ਉਹਦੀ ਰਹਿਮਤ ਮੰਗੀ ਜਾਂਦੀ ਏ ਜਾਈ।
ਕਰਕੇ ਗਲਤੀ ਦਾ ਅਹਿਸਾਸ
ਪੁੱਤ ਮਾਂ ਤੋਂ ਮਾਫ਼ੀ ਮੰਗੀ ਜਾਂਦਾ ਏ ਜਾਈ।
ਰੱਬ ਇਹ ਨੌਜਵਾਨ ਪੀੜ੍ਹੀ
ਪਤਾ ਨੀ ਕਿੱਧਰ ਨੂੰ ਜਾਂਦੀ ਆ ਜਾਈ।

ਰੱਬ ਇਹ ਨੌਜਵਾਨ ਪੀੜ੍ਹੀ
ਪਤਾ ਨੀ ਕਿੱਧਰ ਨੂੰ ਜਾਂਦੀ ਆ ਜਾਈ।
© Reet❤️