ਓਹ ਮੋੜ
ਓਹ ਮੋੜ ਵੀ ਆਉਣਾ ਸੱਜਣਾ ਨਾ ਹੱਸਿਆ ਨਾ ਰੋਇਆ ਜਾਣਾ,
ਜ਼ਿੰਦਗੀ ਦੇ ਇਸ ਤਰਕਸ਼ ਵਿਚੋਂ ਇਕ ਇਕ ਕਰਕੇ ਸਾਲ ਨੇ ਮੁੱਕਣੇ,
ਆਪਣਾ ਭਾਰ ਹੀ ਗੋਡਿਆਂ ਉੱਤੇ ਤੈਥੋਂ ਨਹੀਂ ਫਿਰ ਢੋਹਿਆ ਜਾਣਾ,
ਬਣਕੇ ਹੀਰੋ ਦੱਸਦੈਂ ਜ਼ੀਰੋ ਫਿਰ ਇਹ ਜ਼ੋਰ ਤੇ ਜੋਸ਼ ਨਹੀਂ ਲੱਭਣਾ
ਨਹੀਂ ਰਹਿਣਾ ਫਿਰ ਧੌਣ 'ਚ ਕਿੱਲਾ ਸਿੱਧੇ ਨਹੀਂਓਂ ਖਲੋਇਆ ਜਾਣਾ,
ਸਾਰੀ ਆਕੜ ਫਿਰ ਵਿਚ ਲੱਕੜ ਚਿਣਕੇ ਤੈਨੂੰ ਅੱਗ ਲਾ ਦੇਣੀ,
ਆਪਣਿਆਂ ਕੋਲੋਂ ਤੇਰੇ ਲਈ "ਜੋਸਨ" ਦੋ ਦਿਨ ਵੀ ਨਹੀੰ ਰੋਇਆ ਜਾਣਾ
© All Rights Reserved