...

1 views

ਦਾਸਤਾਨੇ ਜਿੰਦਗੀ....
ਕੀ ਖੱਟਿਆ ਦੁਨੀਆਂ ਤੇ ਆ ਕੇ.........ਕਦੀ- ਕਦੀ ਮਨ ਬੜਾ ਉਦਾਸ ਹੋ ਜਾਂਦਾ ਹੈ, ਜਿੰਦਗੀ ਬੇਮਾਅਨੀ ਜਿਹੀ ਲੱਗਣ ਲੱਗ ਜਾਦੀ ਹੈ। ਗੱਲ ਕੀ ਕਰਾਂ। ਬਚਪਨ ਤੋਂ ਹੀ ਇਕ ਲੱਤ ਤੋਂ ਅਪਾਹਿਜ ਸੀ ਸ਼ਾਇਦ ਇਸ ਕਰਕੇ ਹੀ ਆਪਣੇ ਆਪ ਨੂੰ ਬਾਕੀ ਸਮਾਜ ਤੋਂ ਵੱਖ ਦੇਖਿਆ। ਸੋਚਦੀ ਇਹ ਸਾਰੇ ਲੋਕ ਕਿੰਨੇ ਖੁਸ਼ ਤੇ ਖੁਸ਼ਹਾਲ ਹਨ। ਪਰਮਾਤਮਾ ਨੇ ਇਨ੍ਹਾਂ ਨੂੰ ਤੰਦਰੁਸਤ ਪੈਦਾ ਕੀਤਾ ਹੈ। ਆਪਣੇ ਆਪ ਨੂੰ ਸ਼ਾਇਦ ਇਸੇ ਲਈ ਧਰਤੀ ਤੇ ਬੋਝ ਸਮਝਦੀ ਸੀ। ਮੇਰਾ ਜੀਣ ਨੂੰ ਜੀਅ ਨਹੀਂ ਕਰਦਾ ਸੀ। ਚੱਲਣ ਫਿਰਨ ਲੱਗਿਆਂ ਡਰ ਲੱਗਦਾ ਸੀ, ਲੋਕ ਮੇਰੀ ਤੋਰ ਦੇਖ ਕੀ ਕਹਿਣਗੇ। ਇਸੇ ਲਈ ਆਪਣੇ ਆਪ ਨੂੰ ਸਭ ਤੋਂ ਪਿੱਛੇ ਰੱਖਣ ਦੀ ਆਦਤ ਪਾ ਲਈ।
ਫ਼ਿਰ ਵੱਡੀ ਹੋਈ। ਘਰਦਿਆਂ ਨੂੰ ਮੇਰੇ ਵਿਆਹ ਦੀ ਚਿੰਤਾ ਸਤਾਉਣ ਲੱਗੀ। ਭਾਵੇਂ ਉਨ੍ਹਾਂ ਨੇ ਮੈਨੂੰ ਵਕਾਲਤ ਦੀ ਡਿਗਰੀ ਕਰਵਾ ਕੇ ਇਨ੍ਹੇ ਜੋਗਾ ਕਰ ਦਿੱਤਾ ਸੀ ਕਿ ਸਮਾਂ ਪੈਣ ਤੇ ਮੈਂ ਆਪਣੇ ਪੈਰਾਂ ਤੇ ਖੜਾ ਹੋ ਸਕਾ। ਪਰ ਸਮਾਜ ਵਿੱਚ ਆਦਮੀ/ਪੁਰਸ਼ ਨਾਮ ਤੋਂ ਮੈਨੂੰ ਡਰ ਲੱਗਦਾ ਸੀ। ਸਾਰੇ ਆਦਮੀ ਬੇਵਫ਼ਾ ਹੁੰਦੇ ਹਨ, ਮਨ ਵਿੱਚ ਇਹੀ ਰਹਿੰਦਾ ਸੀ। ਸ਼ਾਇਦ ਇਹੀ ਕਾਰਣ ਸੀ ਕਿ ਕਦੇ ਕੋਈ ਆਦਮੀ ਪਸੰਦ ਨਹੀਂ ਆਉਂਦਾ ਸੀ ਤੇ ਇਸੇ ਲਈ ਕਦੀ ਵੀ ਵਿਆਹ ਨਹੀਂ ਕਰਾਉਣਾ ਚਾਹੁੰਦੀ ਸੀ।
ਹੋਰ ਲਿਖਣਾ ਔਖਾ ਹੋ ਰਿਹਾ, ਬਾਕੀ ਫੇਰ ਕਦੇ...........

© dil diyan gallan-Raj