...

3 views

" ਸ਼ਾਇਰ ਬਦਨਾਮ "
" ਸ਼ਾਇਰ ਬਦਨਾਮ "

ਮੈਂ ਹਰਫ਼ਾਂ ਨੂੰ ਤਰਾਸ਼ਾਂ , ਲਿਖ ਮੇਰਾ ਹੀ ਨਾਮ ...
ਮੈਨੂੰ ਐਵੇਂ ਨਾ ਸਮਝਿਓ ! ਕੋਈ ਸ਼ਾਇਰ ਬਦਨਾਮ !! ੨ !!

ਮੇਰੀ ਆਦਤ ਗੰਦੀ ਐ ...
ਚਾਹੇ ਜੀਹਦੀ ਬੰਦੀ ਐ !!
ਅਸਾਂ ਕਰ ਦਿੱਤੀ ਤਰੀਫ਼ ..
ਗੱਲ ਲਿੱਖ ਕੋਈ ਸ਼ਰੀਫ਼ ...
ਹਰਫ਼ਾਂ ਨੂੰ ਨਾਂ ਸਾਡੇ, ਕੋਈ ਪਾਬੰਦੀ ਐ !! ੨ !!
ਭਾਵੇਂ ਪਈ ਮੰਦੀ ਐ ...
ਬੱਸ ਛੂਣੀ ਬੁਲੰਦੀ ਐ !!
ਸੋਚਿਆਂ ਨਾਂ ਫ਼ੇਰ ਹੋਣਾ , ਸਾਡਾ ਕੀ ਅੰਜਾਮ ...
ਮੇਰੀ ਚਾਹਤ ਨਾਂ ਰੱਖਿਓ ! ਤੁਸੀਂ ਬੰਦੇ ਆਮ !!
ਮੈਂ ਹਰਫ਼ਾਂ ਨੂੰ ਤਰਾਸ਼ਾਂ , ਲਿਖ ਮੇਰਾ ਹੀ ਨਾਮ ...
ਮੈਨੂੰ ਐਵੇਂ ਨਾ ਸਮਝਿਓ ! ਕੋਈ ਸ਼ਾਇਰ ਬਦਨਾਮ !! ੨ !!

ਇਹ ਦੁਨੀਆ ਚੰਗੀ ਐ ...
ਬੱਸ ਸੋਚ ਹੀ ਗੰਦੀ ਐ !!
ਇੱਕ ਦੂੱਜੇ ਦਾ ਤਾਹੀਂ ...
ਹਰ ਕੋਈ ਪ੍ਰਤਿਦ੍ਵੰਦੀ ਐ !!
ਦੋਸ਼ੀ ਤਾਂ ਮੈਂ ਪਤਾ ਨਹੀਂ ...
ਪਰ ਲਾਉਣੇ ਇਹਨਾਂ ਇਲਜ਼ਾਮ !!
ਮੇਰੀ ਵੀ ਗੱਲ ਬਨਾਉਣੀ ...
ਇਹਨਾਂ ਮੂੰਹੋਂ ਫੁਟਕੇ ਰਾਮ !!
ਮੈਨੂੰ ਪਾਗ਼ਲ ਨਾ ਸਮਝਿਓ ! ਹਾਂ ਬੰਦਾ ਮੈਂ ਵੀ ਆਮ ...
ਮੈਨੂੰ ਐਵੇਂ ਨਾ ਸਮਝਿਓ ! ਕੋਈ ਸ਼ਾਇਰ ਬਦਨਾਮ !! ੨ !!

ਮੇਰੀ ਬਾਤ ਸਿਆਣੀ ਐ ...
ਹਰਫਾਂ ਦੀ ਰਾਣੀ ਐ !!
ਦਿਲੋਂ ਨਿਕਲੀ ਕੋਈ,
ਹਾਂ ਅਸਲ ਕਹਾਣੀ ਐ !
ਖ਼ੌਰੇ, ਕੌਣ ਅੰਦਰ ਸੀਝ ਰਿਹਾ ...
ਇਹ ਜੋ " ਮੈਂ " ਮਰਜਾਣੀ ਐ !!
ਕਰੇ ਅੰਦਾਜ਼ੇ-ਬਆਂ ...
ਦੁਨੀਆ ਜੋ ਇਹ, ਮੈਥੋਂ ਅਣਜਾਣੀ ਐ !!
ਮੈਂ " ਸੁਖ " ਲੱਭਦਾ ਅੰਦਰ ...
ਹਾਂ " ਸੁਖਵਿੰਦਰ " ਨਾਹੀ ਕੋਈ ਸ਼ਯਾਮ☝️!!
ਮੈਨੂੰ ਮਾਲਕ 🤲 ਬਕਸ਼ੀ ਹੈ ! ਇਹ ਅਲਿਫ਼ ਇਹ ਵਿਰਾਮ ...
ਮੈਂ ਵੀ ਵੰਡ ਦਿੱਤੀ ਇਹ ! ਹੋ ਕੇ ਨਿਸ਼ਕਾਮ !!
ਇਹਨੂੰ ਪੜ੍ਹਕੇ ਭੁੱਲ ਜਾਇਓ ...
ਨਾ ਰੱਟਿਓ ਸਮਝ ਕੋਈ, ਪਾਕ ਕਲਾਮ !!

ਮੈਂ ਹਰਫ਼ਾਂ ਨੂੰ ਤਰਾਸ਼ਾਂ , ਲਿਖ ਮੇਰਾ ਹੀ ਨਾਮ ...
ਮੈਨੂੰ ਐਵੇਂ ਨਾ ਸਮਝਿਓ ! ਕੋਈ ਸ਼ਾਇਰ ਬਦਨਾਮ !! ੨ !!

✍️🌄✍️

© Sukhwinder

#writco #punjabi #poetsofinstagram #Life&Life #shayar #poet #writer #tale