...

7 views

Interesting Story.....
ਅੱਧੀ ਛੁੱਟੀ ਵੇਲੇ ਸਕੂਲ ਚ ਸ਼ਰਾਰਤਾਂ ਕਰਦੇ ਜੁਆਕਾਂ ਨੇ ਆਪਣੇ ਇੱਕ ਦੋਸਤ ਦੀ ਪਿੱਠ ਉੱਪਰ ਇੱਕ ਕਾਗਜ਼ ਚਿਪਕਾ ਦਿੱਤਾ, ਜਿਸ 'ਤੇ ਲਿਖਿਆ ਸੀ "ਮੈ ਮੂਰਖ ਹਾ" (I am stupid) ਅਤੇ ਸਾਰਿਆਂ ਨੇਂ ਸੌਂਹ ਪਾਂ ਦਿੱਤੀ ਕਿ ਕੋਈ ਉਸ ਮੁੰਡੇ ਨੂੰ ਕੁੱਝ ਨਹੀਂ ਦੱਸੇਗਾ।

ਬੱਚੇ ਵੱਲ ਦੇਖਕੇ ਸਾਰੀ ਜਮਾਤ ਕਿੰਨਾ ਹੀ ਸਮਾ ਸਵਾਦ ਲੈਂਦੀ ਰਹੀ, ਪਰ ਕਿਸੇ ਨੇ ਉਸਨੂੰ ਕੁੱਝ ਨਾ ਦੱਸਿਆ, ਏਸੇ ਤਰ੍ਹਾਂ ਦੋ ਤਿੰਨ ਪੀਰੀਅਡ ਲੰਘ ਗਏ।

ਕੁੱਝ ਦੇਰ ਬਾਅਦ ਗਣਿਤ ਦੀ ਕਲਾਸ ਸ਼ੁਰੂ ਹੋ ਗਈ।
ਗਣਿਤ ਦੇ ਅਧਿਆਪਕ ਨੇ ਬੋਰਡ ਤੇ ਇੱਕ ਬਹੁਤ ਔਖਾ ਸਵਾਲ ਲਿਖ ਦਿੱਤਾ।ਬਹੁਤ ਬੱਚਿਆ ਨੇ ਕੋਸ਼ਿਸ ਕੀਤੀ ਪਰ ਕੋਈ ਵੀ ਸਵਾਲ ਹੱਲ ਨਾ ਕਰ ਸਕਿਆ।

ਆਖ਼ਿਰ ਚ ਉਸ ਬੱਚੇ ਦੀ ਵਾਰੀ ਆ ਗਈ, ਜਦੋਂ ਉਸਨੇ ਬਲੈਕ ਬੋਰਡ ਤੇ ਲਿਖਣਾ ਸ਼ੁਰੂ ਕੀਤਾ ਤਾਂ ਸਾਰੀ ਜਮਾਤ ਦਾ ਹਾਸਾ ਫੁੱਟ ਪਿਆ, ਦੂਜੇ ਪਾਸੇ ਇਹਨਾ ਸਾਰੀਆਂ ਗੱਲਾਂ ਤੋਂ ਅਣਜਾਣ, ਅਪਣੀ ਦੁਨੀਆ ਚ ਮਗਨ, ਉਸ ਬੱਚੇ ਨੇ ਬੋਰਡ ਤੇ ਸਵਾਲ ਹੱਲ ਕਰ ਦਿੱਤਾ।

ਸਭ ਹੈਰਾਨ ਸਨ, ਜਮਾਤ ਚ ਹੁੰਦੀ ਘੁਸਰ- ਮੁਸਰ ਬੰਦ ਹੋ ਗਈ। ਅਧਿਆਪਕ ਨੇ ਤਾੜੀਆ ਮਾਰਕੇ ਹੋਣਹਾਰ ਬੱਚੇ ਦੀ ਹੋਂਸਲਾ ਅਫਜ਼ਾਈ ਕਰਨ ਨੂੰ ਕਿਹਾ,ਫਿਰ ਉਸ ਬੱਚੇ ਨੂੰ ਪੁੱਛਿਆ ਕਿ ਕੀ ਉਹਨੂੰ ਇੱਕ ਕਾਗਜ਼ ਬਾਰੇ ਪਤਾ,ਜਿਹੜਾ ਉਹਦੇ ਕਿਸੇ ਸਹਿਪਾਠੀ ਨੇ ਉਹਦੀ ਪਿੱਠ ਤੇ ਚਿਪਕਾਇਆ ਸੀ,ਕਿ ਕਿਉੰ ਉਹ ਕਿੰਨੀ ਦੇਰ ਤੋਂ ਮਜ਼ਾਕ ਦਾ ਪਾਤਰ ਬਣਿਆ ਹੋਇਆ ਸੀ?"
ਬੱਚੇ ਨੇ ਸਿਰ ਹਿਲਾ ਕਿ ਕਿਹਾ ਨਹੀਂ, ਅਸਲ ਚ ਉਹ ਇਸ ਗੱਲ ਤੋ ਵਾਕਿਫ਼ ਨਹੀਂ ਸੀ।

ਫਿਰ ਅਧਿਆਪਕ ਨੇ ਬਾਕੀ ਜਮਾਤ ਵੱਲ ਮੂੰਹ ਕਰਕੇ ਕਿਹਾ," ਇਸਤੋ ਪਹਿਲਾ ਕਿ ਮੈ ਤਹਾਨੂੰ ਸਜ਼ਾ ਦੇਵੇ, ਮੈ ਦੋ ਗੱਲਾਂ ਦੱਸਣੀਆਂ ਚਾਹਾਂਗਾ।

ਪਹਿਲੀ ਇਹ ਕਿ ਅਪਣੇ ਸਵਾਦ, ਈਰਖਾਂ ਜਾ ਨਫ਼ਰਤ ਕਾਰਨ ਉਮਰ ਭਰ ਲੋਕ ਤੁਹਾਡੀ ਪਿੱਠ ਪਿੱਛੇ ਕੋਈ ਨਾ ਕੋਈ ਠੱਪਾ (lable) ਲਾਉਂਦੇ ਰਹਿਣਗੇ,ਤਾਂ ਕਿ ਉਹ ਤੁਹਾਡੀ ਤਰੱਕੀ ਨੂੰ ਰੋਕ ਸਕਣ। ਜੇਕਰ ਉਸ ਬੱਚੇ ਨੂੰ ਕਾਗ਼ਜ਼ ਬਾਰੇ ਪਤਾ ਹੁੰਦਾ ਤਾਂ ਸ਼ਾਇਦ ਉਹ ਕਦੇ ਸਵਾਲ ਹੱਲ ਕਰਨ ਲਈ ਅੱਗੇ ਨਾ ਆਉਂਦਾ। ਇਸ ਲਈ ਲੋਕਾਂ ਦੇ ਦਿੱਤੇ ਇਹਨਾ ਠੱਪਿਆਂ ਦੀ ਕਦੀ ਪਰਵਾਹ ਨਾ ਕਰੋ,ਬਲਕਿ ਜਿੰਦਗ਼ੀ ਚ ਆਇਆ, ਹਰੇਕ ਮੌਕਾ,ਸਿੱਖਣ,ਅੱਗੇ ਵੱਧਣ,ਅਤੇ ਅਪਣੇ ਆਪ ਨੂੰ ਸੁਧਾਰਨ ਲਈ ਵਰਤੋਂ।

ਦੂਜਾ ਇਹ ਸਾਫ਼ ਹੈ ਕਿ ਤੁਹਾਡੇ ਵਿਚੋਂ ਕੋਈ ਵੀ ਇਸ ਬੱਚੇ ਦਾ ਸੱਚਾ ਦੋਸਤ ਨਹੀਂ ਜਿਹੜਾ ਕਾਗ਼ਜ਼ ਹਟਾਉਣ ਬਾਰੇ ਦੱਸ ਦਿੰਦਾ।

ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਜਿੰਦਗੀ ਦੀ ਖੂਬਸਰਤੀ ਇਸ ਵਿੱਚ ਨਹੀਂ ਕਿ ਤੁਹਾਡੇ ਕਿੰਨੇ ਦੋਸਤ ਨੇ, ਬਲਕਿ ਇਸ ਗੱਲ ਵਿੱਚ ਹੈ ਕਿ ਉਹਨਾ ਚੋ ਵਫਾਦਾਰ, ਅਤੇ ਮੁਸੀਬਤ ਸਮੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜ੍ਹਨ ਵਾਲੇ ਕਿੰਨੇ ਨੇ।

ਹੁਣ ਜਮਾਤ ਚ ਬੈਠੈ ਕਈ ਬੱਚੇ "I am stupid" ਵਾਲ਼ਾ ਕਾਗ਼ਜ਼ ਅਪਣੀ ਪਿੱਠ ਤੇ ਚਿਪਕਿਆ ਮਹਿਸੂਸ ਕਰ ਰਹੇ ਸਨ।


© Noorbir