ਮੈਂ ਮਰ ਵੀ ਸਕਦਾ ਹਾਂ
ਹਾਂ ਮਰ ਵੀ ਸਕਦਾ ਹਾਂ ਮੈਂ
ਕੋਈ ਵੱਡੀ ਗੱਲ ਨਹੀਂ ਹੈ
ਪਰ ਸਵਾਲ ਤਾਂ ਇਹ ਹੈ ਕੌਣ ਮਾਰੇਗਾ ਮੈਨੂੰ
ਲਫ਼ਜ਼ ਜਾਂ ਕਿਸੇ ਬੰਦੂਕ ਦੀ ਗੋਲੀ
ਮਨ ਤਾਂ ਹਰ ਪਲ ਹੀ ਲਾਸ਼ ਬਣ ਜਾਂਦਾ ਹੈ
ਲੋੜਾਂ ਨੂੰ ਤਨਖਾਹ ਮੇਰੀ ਕਦੇ ਪੂਰ ਹੀ ਨਹੀਂ ਸਕੀ
ਭਾਵੇਂ ਕਿੰਨੀ ਵਾਰ ਵੀ ਗਿਣਤੀ ਕਰ ਲਵਾਂ
ਇਹਨਾਂ ਕੁੱਝ ਕੁ ਮੁੱਲ ਦੇ ਕਾਗਜ਼ਾਂ ਦੀ
ਸ਼ੌਂਕ ਤਾਂ ਚੜ੍ਹਦੇ ਬਰੇਸ ਤੋਂ ਪਹਿਲਾਂ ਹੀ ਖ਼ੁਦਕੁਸ਼ੀਆਂ ਕਰਗੇ
ਮੇਰੇ ਸੋਹਣੇਪਣ ਨੂੰ ਮੇਰੀਆਂ ਅੱਖਾਂ ਦੀ ਘੱਟਦੀ ਰੌਸ਼ਨੀ ਖਾ ਗਈ...