2 Reads
ਕਹਿੰਦੇ ਮਹਫ਼ਿਲ ਨੂੰ ਵੀ ਸੁਰੂਰ ਆਇਆ ਹੈ ...
ਮਿੱਤਰਾ ਜੱਦੋਂ, ਚੇਹਰੇ ਤੇਰੇ ਤੇ ਨੂਰ ਆਇਆ ਹੈ !!
ਕਾਲੀਆਂ ਘਟਾਵਾਂ ਹੱਟ ਗਈਆਂ ਨੇ ...
ਚੰਨ ਵੀ ਲਗਦਾ, ਤਾਰਿਆਂ ਵਿੱਚ ! ਹੋ ਮਸ਼ਹੂਰ ਆਇਆ ਹੈ !!
ਖ਼ੁਸ਼ੀਆਂ ਨੇ ਝੜੀ ਓ ਲਾਈ, ਵਿਹੜੇ ਅਸਾਂ ਦੇ ...
ਯਾਰ ਤੂੰ ! ਖ਼ੌਰੇ ਕਿਹੜਾ, ਲੈ ਫਿਤੂਰ ਆਇਆ ਹੈ !!
ਪੈਮਾਨੇ 🥂🥃 ਅੱਜ, ਨਾ ਰੁਕਣ ਸਾਕੀ ਦੇ ...
ਮਹਫ਼ਿਲ ਦਾ ਛੇੜ, ਤੂੰ ਜੋ ! ਦਸਤੂਰ ਆਇਆ ਹੈ !!
ਸਿਖਰਾਂ ਤੇ ਆ ਵੱਜੀ ! ਦਿਲ - ਏ - ਗਹਿਰਾਈ ਸੁਖਵਿੰਦਰ ...
ਅੱਖਰੀਂ ਤਰਾਸ਼, ਤੂੰ ਜੋ ! ਯਾਰੜੇ ਦਾ ਗੁਰੂਰ ਆਇਆ ਹੈ !!
ਸੁਖਵਿੰਦਰ ✍️🌄✍️
.............................
#writco #tales #diary #mcdowellsno1yaari #traveldiaries #punjabi #punjabipoetry