...

4 views

" ਪੀੜ ਪਰੌਹਣੀ "
ਮੈਂ ਰੋਗੀ ! ਮੇਰਾ ਰੋਗ ਨਿਮਾਣਾ ...
ਕਿੰਝ ਮਾਣਾ ! ਤੇਰਾ☝️ਏ ਭਾਣਾ !! ੨ !!

ਵੱਖੋ ਵੱਖ ਦਵਾ ਹੈ ਦਿੰਦਾ ...
ਮਿਲ਼ਦਾ ਜੋ ਵੀ ਐਥੇ ਸਿਆਣਾ !! ੨ !!
ਮੇਰਾ ਮਰਜ਼ ! ਤੇ ਟੁੱਟਦਾ ਨਾ ਹੀ ...
ਨਾ ਹੀ ਮੁੱਕਦਾ ਐ ਮਰਜਾਨਾ !! ੨ !!

ਮੈਂ ਰੋਗੀ ! ਮੇਰਾ ਰੋਗ ਨਿਮਾਣਾ ...
ਕਿੰਝ ਮਾਣਾ ! ਤੇਰਾ☝️ਏ ਭਾਣਾ !! ੨ !!

ਕੱਲੇ ਬਹਿ ਵੀ ਵਕ਼ਤ 🕰️ ਗੁਜ਼ਾਰੇ ...
ਨਾਮ ਤੇਰਾ 🤲 ਲੈ ਲੈ ਬੜੇ ਸਵਾਰੇ !! ੨ !!
ਰੋਗੀ ਦਾ ਰੋਗ ਝੁਕਦਾ ਨਾ ਹੀ ...
ਨਾ ਹੀ ਬਲ਼ਦਾ ਐ ਪਰਵਾਨਾ !! ੨ !!

ਮੈਂ ਰੋਗੀ ! ਮੇਰਾ ਰੋਗ ਨਿਮਾਣਾ ...
ਕਿੰਝ ਮਾਣਾ ! ਤੇਰਾ☝️ਏ ਭਾਣਾ !! ੨ !!

ਦੁਨੀਆਦਾਰੀ ਨਿੱਤ ਡੰਗਦੀ ਜਾਵੇ ...
ਹੱਸ ! ਲੈ ਨਜ਼ਾਰੇ, ਲੰਘਦੀ ਜਾਵੇ !! ੨ !!
ਜਾਂਦੀ ਨਾ ਇਹ ! ਬੱਸ ਪੀੜ ਪਰੌਹਣੀ ...
ਧੁਰ ਅੰਦਰ ਘੜਿਆ ! ਜਿਸ, ਪੱਕਾ ਟਿਕਾਣਾ !! ੨ !!
" ਸੁਖਵਿੰਦਰ " ਵੀ ! ਮਨ ਲੱਗਿਆ, ਲਿੱਖਦਾ ਜਾਵੇ ...
ਆਖ਼ਰ ! ਬਣਿਆ, ਉਹ ਵੀ ਸਿਆਣਾ !!

ਮੈਂ ਰੋਗੀ ! ਮੇਰਾ ਰੋਗ ਨਿਮਾਣਾ ...
ਕਿੰਝ ਮਾਣਾ ! ਤੇਰਾ☝️ਏ ਭਾਣਾ !! ੨ !!

✍️🌄✍️
© Sukhwinder

#WritcoQuote #poetrycommunity #poetry #ਸ਼ਬਦ #punjabi #vision #microtale #music