...

6 views

ਮੋਹੱਬਤ ਦੇ ਅਸਲ ਅਰਥ...
ਤੂੰ ਕਦੇ ਤਾਰਿਆਂ ਨਾਲ ਭਰਿਆ ਅਸਮਾਨ ਦੇਖਿਆ ,
ਓਹਨਾ ਦੇ ਨਾਲ ਗੱਲਾਂ ਕੀਤੀਆਂ ,
ਕਦੇ ਪੰਛੀਆਂ ਦੀ ਡਾਰ ਦੇਖੀ ਹੋਵੇ ,
ਕੋਈ ਮਨ ਚ ਪੈਦਾ ਹੋਈ ਹੋਵੇ ਇੱਛਾ
ਓਹਨਾ ਵਾਂਗ ਉੱਡਣ ਦੀ ,
ਕਦੇ ਦੇਖਿਆ ਹੋਵੇ ਤਿਤਲੀ ਨੂੰ ਉੱਡਦੇ ,
ਫੁੱਲ ਦੇ ਆਲੇ ਦੁਆਲੇ ,
ਕਦੇ ਮਹਿਸੂਸ ਕੀਤਾ ਹੋਵੇ
ਬਾਰਿਸ਼ ਦੀ ਧਰਤੀ ਤੇ ਪਈ
ਪਹਿਲੀ ਬੂੰਦ ਨੂੰ,
ਓਹ ਮਿੱਟੀ ਦੀ ਖੁਸ਼ਬੋ,
ਹਵਾਵਾਂ ਦੀ ਛੋਹ,
ਦੀਵੇ ਦੀ ਲੋਅ।
ਕਦੇ ਸੁਣਿਆ ਹੋਵੇ ਪੱਤਿਆਂ ਦੀ
ਸਰਸਰਾਹਟ ਤੋਂ ਪੈਦਾ ਹੋਇਆ ਸੰਗੀਤ ,
ਕਦੇ ਕੀਤੀਆਂ ਹੋਣ ਖੁਦ
ਨਾਲ ਗੱਲਾਂ,
ਤੂੰ ਕਦੇ ਤੱਕਿਆ ਕਿੰਨਾ ਪਾਕ ਏ ਪਾਣੀ,
ਕਿੰਨੀ ਸੋਹਣੀ ਏ ਕੁਦਰਤ ,
ਕਿੰਨੇ  ਸਵਾਲ ਕਰਦੇ ਨੇ ਏਹੇ ਰੁੱਖ,
ਕਿੰਨੇ ਜਵਾਬ ਦੇਂਦੇ ਨੇ ਏਹੇ ਮੌਸਮ।
ਕਦੇ ਸੁਣੀ ਹੋਵੇ ਕਿਸੇ ਦੀ ਰੂਹ ਦੀ ਆਵਾਜ਼,
ਕਿਸੇ ਦੇ ਚੁੱਪੀ ਦਾ ਸ਼ੋਰ,
ਕਿਸੇ ਦੇ ਦਿਲ ਦੀ ਹੂਕ।
ਜਾਂ ਕੀਤਾ ਹੋਵੇ ਕੋਈ ਬਿਨਾਂ ਸਵਾਰਥ ਸਫ਼ਰ,
ਝੂਲੀ ਹੋਵੇ ਖਵਾਬਾਂ ਦੀ ਪੀਂਘ,
ਦੁਆਵਾਂ ਮੰਗੀਆਂ ਹੋਣ ਕਿਸੇ
ਦੁਸ਼ਮਣ ਦੀ ਖੈਰ ਲਈ .....

ਨਹੀਂ  ਨਾ ...
ਤੱਕਿਆ ਤੂੰ ਏਹੇ ਸਭ.....
ਤਾਹੀਂ ਤੈਨੂੰ ਮੋਹੱਬਤ ਦੇ ਅਸਲ ਅਰਥ ਨਹੀਂ ਪਤਾ......
✍️R.kaur Ramgarhia🍂🍃

© R.kaur Ramgarhia