...

4 views

ਕਿਸੇ ਮੁੱਖ ਦੀ ਖੁਮਾਰੀ ਖੂਬ ਚੜ੍ਹੀ..
ਕਿਸੇ ਮੁੱਖ ਦੀ ਖੁਮਾਰੀ ਖੂਬ ਚੜ੍ਹੀ,
ਹਰ ਪਾਸੇ ਵਿਖਦੀ ਹੂਰ ਖੜੀ..
ਲਫ਼ਜ਼ਾਂ ਚ ਕਿੰਝ ਬੁਲਾਵਾਂ ਯਾਰਾ,
ਉਹ ਮੇਰੇ ਤੋਂ ਹੁੰਦੀ ਦੂਰ ਬੜੀ...
ਜਦ,
ਮੈਂ ਫਾਸਲਿਆਂ ਨੂੰ ਮੁਕਾ ਚੱਲਾ,
ਨੂਰਾਂ ਤੋਂ ਦੂਰੀ ਘੱਟਾ ਚੱਲਾ,
ਪਾਲੀਆਂ ਹੋਈਆਂ ਪ੍ਰੀਤਾਂ ਸੰਗ,
ਉਹਦੇ ਹਾਸਿਆਂ ਚ ਸਮਾਂ ਚੱਲਾ...
ਫੇਰ,
ਪਿਛੋਂ ਹਾਕ ਆਈ, ਇਕ ਅੱਗ ਭਰੀ,
ੳਏ ਕਿੰਝ ਭੁੱਲ ਗਿਆ ਤੂੰ, ਤਕਦੀਰ ਸੜੀ...
ਉਹਦੇ ਹਾਸਿਆਂ ਚ ਤੇਰਾ ਵਾਸਾ ਨਹੀਂ,
ਬੱਸ ਤੂੰ ਕਲਮਾਂ ਨਾਲ ਯਾਰਾ, ਲਿਖ ਮਰੀਂ...
© Harf Shaad

#WritecoQuote #writeco #Shayari #Love&love #pyaar #crush #punjabi #urdupoetry #Mohabbat