...

2 views

" ਤੋੜ ਪਹਿਲੋਂ ਦੀ "
ਪਹਿਲੋਂ ਸੀ ਰੁੜ੍ਹਦਾ ਹੁੰਦਾ ...
ਹੁਣ ਪੈਰਾਂ ਤੇ ਆਪਣੇ ਤੁਰਦਾ ਜੀ !!

ਪਹਿਲੋਂ ਵਾਲ਼ੀ ਤਾਰ ਛੇੜ ...
ਫੇਰ ਰਹੇਂ ਤੂੰ , ਕਿਉਂ ਪਿੱਛੇ ਮੁੜਦਾ ਜੀ !!

ਗੋਦੀ ਚੱਕ ਖਵਾਉਂਦੇ ਸੀ ...
ਹੁਣ ਛੱਤੀ ਪਦਾਰਥ ਰਹੇਂ , ਖ਼ਾ ਨਿਬੇੜਦਾ ਜੀ !!
ਜਾਣੇ ਕਲੀ ਤੋਂ , ਫੁੱਲ ਵੀ ਬਣਕੇ ਝੜਦਾ ਜੀ ...
ਵਕਤ ਤਾਂ ਅੱਗੇ ਹੀ ਚੱਲਿਆ ,
ਕਿੱਥੇ ਕਿਸੇ ਲਈ ਖੱੜਦਾ ਜੀ !!

ਪਹਿਲੋਂ ਵਾਲ਼ੀ ਤਾਰ ਛੇੜ ...
ਫੇਰ ਰਹੇਂ ਤੂੰ , ਕਿਉਂ ਪਿੱਛੇ ਮੁੜਦਾ ਜੀ !!

ਬਚਪਨ ਬਣੇ ਜਵਾਨੀ , ਜਵਾਨੀ ਬਣੇ ਬੁਢੇਪਾ ...
ਧੁਰ ਜਾਣ ਦਾ ਪੈਂਡਾ , ਸਭਦਾ !
ਹੈ ਵੱਖੋ ਵੱਖ , ਆਖ਼ਰ ਆ ਖੱੜਦਾ ਜੀ !!
ਇਸ਼ਾਰੇ ਤੋਂ ਕਰ ਸ਼ੁਰੂ , ਸਿੱਖਿਆ ਉੜਾ ਆੜਾ ABC ...
ਅੱਜ ਸੋਹਣੀਆਂ ਨਜ਼ਮਾਂ , ਘੜਦਾ ਜੀ !!

ਪਹਿਲੋਂ ਵਾਲ਼ੀ ਤਾਰ ਛੇੜ ...
ਫੇਰ ਰਹੇਂ ਤੂੰ , ਕਿਉਂ ਪਿੱਛੇ ਮੁੜਦਾ ਜੀ !!

ਲੰਗੋਟ ਤੋਂ ਕੱਛਾ , ਕੱਛੇ ਤੋਂ ਕੁੜਤੇ ਪਜਾਮੇ ...
ਤੇ ਹੁਣ ! ਨਵੇਂ ਨਵੇਂ ਸੁੱਟਾਂ ਵਿੱਚ , ਜਾ ਵੜਦਾ ਜੀ !!
ਧੇਲੀ ਤੋਂ ਲੱਖ ਬਣਾਏ ! ਕਮਰੇ ਤੋਂ ਮਕਾਨ ...
ਸ਼ਾਮੀਂ ਆ ਵਿੱਚ ਸੁਕੂਨ ! ਘਰ ਅਪਣੇ ਵੜਦਾ ਜੀ !!
ਫ਼ੇਰ ਹੀਰੇ ਵਰਗੀ , ਸੋਚ ਲੈ " ਸੁਖਵਿੰਦਰ " ...
ਕਿਉਂ ਬਣ ਕੋਲਾ ! ਨਿੱਤ , ਚੁੱਲ੍ਹੇ ਵਿੱਚ ਰਹੇ ਸੜਦਾ ਜੀ !!

ਜੋ ਆਇਆ ਸੋ ਬਦਲੇ ! ਕੱਲਾ ਬਦਲੇ ਨਾਂ ਕੋਈ ...
ਐਥੇ ਰੱਬ ਦਾ ਨਾਮ ਵੀ ਰਹਿੰਦਾ , ਨਵਾਂ ਹੀ ਬਦਲਦਾ ਜੀ !!
ਪਹਿਲੋਂ ਵਾਲ਼ੀ ਤਾਰ ਛੇੜ ...
ਫੇਰ ਰਹੇਂ ਤੂੰ , ਕਿਉਂ ਪਿੱਛੇ ਮੁੜਦਾ ਜੀ !!
ਪਹਿਲੋਂ ਸੀ ਰੁੜ੍ਹਦਾ ਹੁੰਦਾ ...
ਹੁਣ ਪੈਰਾਂ ਤੇ ਆਪਣੇ ਤੁਰਦਾ ਜੀ !!

ਸੁਖਵਿੰਦਰ 🕊️✍️🌄✍️
© Sukhwinder

#ਪੰਜਾਬੀ #writco #writersofindia