...

5 views

ਵਿਛੋੜੇ ਦਾ ਦਰਦ
ਉਡੀਕਣ ਅੱਖਾਂ ਰਸਤਾ ਤੇਰਾ,
ਦਿਲ ਵੀ ਵਾਜਾਂ ਮਾਰਦਾ।
ਮੁੜ ਕੇ ਆਜਾ ਮੇਰਿਆ ਯਾਰਾ,
ਵਾਸਤਾ ਈ ਤੈਨੂੰ ਪਿਆਰ ਦਾ

ਅੱਖਾਂ ਦੇ ਵਿੱਚ ਸੁਪਣੇ ਤੇਰੇ,
ਤੇ ਬੁੱਲਾਂ ਤੇ ਤੇਰਾ ਨਾਂ।
ਕੱਲਿਆਂ ਮੈਥੋਂ ਰਹਿ ਨਹੀਂ ਹੁੰਦਾ,
ਦੱਸ ਮੈਂ ਕੀ ਕਰਾਂ।

ਰਾਤੀ ਵੇਖਾਂ ਸੁਪਣੇ ਤੇਰੇ,
ਦਿਨੇ ਤੇਰੇ ਪਰਛਾਵੇਂ।
ਭੱਜ- ਭੱਜ ਜਾਵਾਂ ਰਾਹਾਂ ਦੇ ਵੱਲ,
ਕਾਸ਼ ਕਿਤੇ ਤੂੰ ਆਵੇਂ।

ਤੇਰੀਆਂ ਅਣਹੋਂਦਾਂ ਵਿੱਚ ਜ਼ਿੰਦਗੀ ,
ਜਾਪੇ ਸੁੱਕਾ ਬੂਟਾ।
ਮੁੜ ਕੇ ਆ ਜਾ ਜ਼ਿੰਦਗੀ ਦੇ ਵਿੱਚ,
ਦੇ ਦੇ ਪਿਆਰ ਦਾ ਝੂਟਾ।

ਤੇਰੇ ਨਲਤੁਰ ਗਈਆਂ ,
ਮੇਰੀ ਜ਼ਿੰਦਗੀ ਦੀਆਂ ਬਹਾਰਾਂ।
ਬੰਜਰ ਹੋ ਗਈ ਦਿਲ ਦੀ ਧਰਤੀ,
ਰੁੱਸ ਗਿਆ ਹਰ ਨਜ਼ਾਰਾ।

ਤੇਰੀ ਯਾਦ ਵਿੱਚ ਰੋਂਦੇ - ਰੋਂਦੇ,
ਟੁੱਟ ਗਈਆਂ ਮੇਰੀਆਂ ਵੰਗਾਂ।
ਸਹੁੰ ਮੁਰਸ਼ਦ ਦੀ ਤੇਰੇ ਬਾਜੋਂ,
ਹੋਰ ਨਾ ਕੁਝ ਮੈਂ ਮੰਗਾ।

ਦਿਲ ਵਿੱਚ ਮੇਰੇ ਅੱਜ ਵੀ ਵੱਸਣ,
ਪਿਆਰ ਤੇਰੇ ਦੀਆਂ ਯਾਦਾਂ।
ਇੱਕ ਵਾਰੀ ਬੱਸ ਆਕੇ ਦਿਲ ਵਿੱਚ,
ਪਿਆਰ ਦਾ ਮੀਂਹ ਬਰਸਾ ਜਾ।

ਪਿਆਰ ਤੇਰੇ ਵਿੱਚ ਝੱਲੀ ਹੋ ਕੇ,
ਛੱਡਿਆ ਇਹ ਸੰਸਾਰ।
ਲੱਖਾਂ ਕੀਤੀਆਂ ਕੋਸ਼ਸ਼ਾਂ ਪਰ,
ਨਾ ਹੋਏ ਤੇਰੇ ਦੀਦਾਰ।

ਮੇਰੇ ਦਿਲ ਦੇ ਪੰਨਿਆਂ ਤੇ ਹੈ
ਅੱਜ ਵੀ ਤੇਰੀ ਤਸਵੀਰ।
ਕਾਸ਼ ਕਿਤੇ ਬਣ ਜਾਂਦਾ ਤੂੰ,
ਮੇਰੀ ਸੋਹਣੀ ਤਕਦੀਰ ।

ਨਾ ਮੰਗੀ ਸੀ ਦੌਲਤ ਰੱਬ ਤੋਂ,
ਨਾ ਹੀ ਕੋਈ ਸੌਗਾਤ।
ਝੋਲੀ ਅੱਡ ਕੇ ਮੰਗਿਆ ਸੀ,
ਰੱਬ ਤੋਂ ਤੇਰਾ ਸਾਥ।

ਕਿਸਮਤ ਹੀ ਇੰਨੀ ਮਾੜੀ ਸੀ,
ਓਹ ਵੀ ਨਸੀਬ ਨਾ ਹੋਇਆ।
ਤੈਥੋਂ ਹੋ ਕੇ ਦੂਰ ਮੇਰਾ ਦਿਲ,
ਯਾਦ ਤੇਰੀ ਵਿੱਚ ਰੋਇਆ।

ਮੈਂ ਅੱਜ ਵੀ ਸੱਚੇ ਰੱਬ ਅੱਗੋਂ,
ਮੰਗਾਂ ਇਹੋ ਦੁਆਵਾਂ।
ਬਖ਼ਸ਼ੇ ਦਾਤਾ ਉਮਰਾਂ ਤੈਨੂੰ,
ਮੈਂ ਭਾਵੇਂ ਮਰ ਜਾਵਾਂ।

ਤੇਰੀ ਜ਼ਿੰਦਗੀ ਵਿੱਚ ਕਦੇ ਵੀ,
ਕੋਈ ਦੁੱਖ ਕਦਮ ਨਾ ਧਰੇ ।
ਝੋਲੀ ਤੇਰੀ ਸੋਹਣਾ ਮੁਰਸ਼ਦ,
ਖੇੜਿਆਂ ਨਾਲ ਭਰੇ।