...

12 views

ਇਕ ਚਾਹਤ....
ਓਹ ਔਰਤ
ਜੋ ਤੁਰ ਰਹੀ ਸੀ ਕੰਡਿਆਲੀ
ਤਾਰਾਂ ਚੋਂ ਆਮ ਤੋਰ ਵਾਂਗ,
ਚੁਗ ਰਹੀ ਸੀ ਸਾਡੇ ਵਲੋਂ ਬੇਫ਼ਾਲਤੂ
ਸੁੱਟੇ ਸਮਾਨ ਨੂੰ,
ਕਿਸੇ ਬੇਸ਼ਕੀਮਤੀ ਚੀਜ਼ ਵਾਂਗ,
ਕੁੱਛੜ ਜਵਾਕ ਚੁੱਕ ਵੀ,
ਨਹੀਂ ਸੀ ਡੋਲ ਰਹੀ ਓਹਦੇ ਸਿਰ ਤੇ ਚੁੱਕੀ ਗਾਗਰ,
ਕੱਖ ਪੱਤ 'ਕੱਠੇ ਕਰ ,
ਕਰ ਰਹੀ ਸੀ ਡੰਗ ਦਾ ਇੰਤਜ਼ਾਮ,
ਜਿਸਦਾ ਜਿਸਮ ਮੰਗ ਰਿਹਾ ਸੀ,
ਇਕ ਚੰਗੀ ਪੌਸ਼ਾਕ,
ਜਿਸਦੇ ਕੇਸ ਮੰਗ ਰਹੇ ਸੀ,
ਲਟਾਂ ਸੁਲਝਾਉਣ ਲਈ ਕੁਝ,
ਜਿਸਦੀਆਂ ਤਲੀਆਂ ਚਾਹੁੰਦੀਆਂ ਸੀ,
ਕੋਈ ਮਹਿੰਦੀਆ ਰੰਗ,....
ਕਿੰਨਾ ਕੁਝ ਲੋੜੀਂਦਾ ਸੀ ਉਸ ਲਈ....
ਤੇ ਮੈਂ ਸੁਣ ਰਹੀ ਸੀ,
ਓਹਦੇ ਪੈਰਾਂ ਚ ਪਾਈਆਂ ਝਾਂਜਰਾਂ ਦੀ ਛਣਕਾਰ,
ਕੀ ਖੂਬ ਸੰਗੀਤ ਸੀ....
ਛਣ, ਛਣ, ਛਣ....
✍️Kaur Ramgarhia
© All Rights Reserved