...

6 views

" ਮੁਹੱਬਤ ਦੇ ਦੋ ਪੱਖ "
ਤੂੰ ਤਾਰੇ ਵੇਖੇ ਨੇ ...
ਤੇ ਮੈਂ ਲਾਰੇ ਵੇਖੇ ਨੇ !!

ਤੇਰੇ ਇੱਕ ਝੂਠ ਦੇ ਵਾਂਗ,
ਬਹੁਤ ਸਾਰੇ ਵੇਖੇ ਨੇ !!

ਬੇਦਰਦਾ ਵੇ ਇਸ਼ਕ ਇਸ਼ਕ ਕਰਦੇ,
ਕਈ ਮੁੱਹਬਤ ਦੇ ਮਾਰੇ ਵੇਖੇ ਨੇ !!

ਤੂੰ ਕੇਹੜੀ ਸਾਂਝ ਦੀ ਓ ਗੱਲ ਕਰਦਾਂ ...
ਇੱਕ ਡੰਗ ਤੇ, ਲੁੱਟੇ ਤਖ਼ਤ ਹਜ਼ਾਰੇ ਵੇਖੇ ਨੇ !!

ਨਾ ਰੱਖ ਪੱਕੀਆਂ ਦੀ ਉਮੀਦ ਮੈਥੋਂ " ਸੁਖਵਿੰਦਰ "
ਮੈਂ ਹਵਾ ਦੇ ਬੁੱਲੇ ਵੀ ਫੁੱਟਦੇ, ਲੈ ਨਜ਼ਾਰੇ ਵੇਖੇ ਨੇ !!

ਤੂੰ ਕਰਦਾਂ, ਵੇ ਕੇਹੜੀ ਗਹਿਰਾਈ ਦੀ ਗਲ ...
ਮੈਂ ਤੇ ਆਪਣੇ ਰੋਂਦੇ, ਬੈਠ ਕਿਨਾਰੇ ਵੇਖੇ ਨੇ !!

✍️🌄✍️

.................
© Sukhwinder

#WritcoQuote #writco #poetrycommunity #poem #punjabi #truth #vision