...

3 views

ਸਭ ਚੰਗਾ ਹੁੰਦਾ ਹੈ
ਰੱਬ ਜੋ ਵੀ ਕਰਦਾ ਏ, ਓ ਚੰਗਾ ਹੁੰਦਾ ਏ।
ਸਮਾਂ ਚੰਗਾ ਮਾੜਾ ਨਹੀਂ ਹੁੰਦਾ,
ਏ ਤਾਂ ਚੱਲਦਾ ਰਹਿੰਦਾ ਏ।
ਰੱਬ ਜੋ ਵੀ ਕਰਦਾ ਏ, ਓ ਚੰਗਾ ਹੁੰਦਾ ਏ।
ਅੱਜ ਦੁੱਖ ਹੰਢਾਇਆ ਮੈਂ,
ਕੱਲ ਸੁੱਖ ਵੀ ਪਾਉਣਾ ਏ।
ਇਨ੍ਹਾਂ ਖੁਸ਼ੀਆਂ ਹਾਸਿਆਂ ਨੂੰ,
ਮੈਂ ਵੀ ਹੰਢਾਉਣਾ ਏ।
ਕੁਝ ਰੁਕ ਜਾ ਰਾਜ ਕੌਰੇ,
ਸਮਾਂ ਤੇਰਾ ਵੀ ਆਉਣਾ ਏ।
ਰੱਬ ਜੋ ਵੀ ਕਰਦਾ ਏ, ਓ ਚੰਗਾ ਹੁੰਦਾ ਏ।
© dil diyan gallan-Raj