...

4 views

ਇੱਕ ਵਾਰ ਫਿਰ ਆਲਮ ਨਸ਼ਿਆ ਦੇ
ਸੰਦਲੀ-ਸੰਦਲੀ ਧੁੱਪ ਨੂੰ
ਚੜ੍ਹਿਆ ਹੋਵੇ ਖੁਮਾਰ ਸ਼ਬਾਬਾਂ ਦਾ
ਮੈਨੂੰ ਨੀਲਾ ਰੰਗ ਵੇ ਭਾਉਂਦਾ
ਅੰਬਰਾਂ ਦਾ ਤੇ ਆਬਾਂ ਦਾ
ਇੱਕੋ ਮੱਠੀ ਛਾਂ ਵਿੱਚ ਆਵਾਂ
ਮੈਂ ਤੇ ਬਿਰਖ ਉਹ ਖਾਬਾਂ ਦਾ
ਇੱਕ ਹੱਸਦਾ ਵੱਸਦਾ ਬਾਗ਼ ਸਹਿਲਾਵਾਂ
ਮਹਿਕ ਦੀਆਂ ਗੁਲਾਬਾਂ ਦਾ..

ਉੱਤੇ ਲੱਭਾਂ, ਚਾਨਣ ਹੋਏ
ਗ਼ਮਾਂ ਦਾ ਸੁੱਚਾ ਬਾਲਣ ਹੋਏ
ਤਰਦੀ ਬੱਦਲੀ ਨੂੰ ਮਿਲ ਜਾਵੇ
ਅਮਨਾਂ ਦਾ ਭਰਿਆ ਹਾਣਨ ਹੋਏ..

ਇੱਕ ਟੱਕ ਲਾ ਕੇ ਮੈਂ ਵੀ ਵੇਖਾਂ
ਲੇਲੇ ਕਰਦੇ ਕੀ ਨੇ ਲਾਜਾਂ ਦਾ
ਉੱਤੇ ਜਦ ਬੱਦਲਾਂ ਵਿੱਚ ਝਾਕਾਂ
ਰਾਹ ਦਿਸੇ ਵੇ ਉਡਦੀਆਂ ਬਾਜਾਂ ਦਾ

ਕੁਝ ਕੁ ਬੋਲ ਚਿੜੀਆਂ ਦੇ ਹੋਵਨ
ਵਿੱਚ ਮਿਲ ਜੇ ਸੁਰ ਕੋਇਲ ਦੀ ਰਾਗਾਂ ਦਾ
ਉਥੇ ਰੁਮਕ-ਰੁਮਕ ਕੇ ਗੀਤ ਸੁਣਾਵੇ
ਹਵਾ ਜਿਵੇਂ ਰਬਾਬਾਂ ਦਾ

ਮੈਂ ਹੋਵਾਂ ਤੇ ਕੁਦਰਤ ਹੋਵੇ
ਰੱਬਾ ਕੁਝ ਤੇ ਕਰ ਅਰਦਾਸਾਂ ਦਾ
ਇੱਕ ਵਾਰ ਫਿਰ ਆਲਮ ਨਸ਼ਿਆ ਦੇ
ਇਹ ਅਣਮੁੱਲੀਆਂ ਸੌਗਾਤਾਂ ਨਾਲ

© Harf Shaad