...

3 views

ਨੀ ਤੂੰ ਜਦ ਹੱਸੀ, ਮੈਨੂੰ ਤਾਕਦੀ
ਸੱਖੀਆਂ ਚ ਖਲੋਤੇ ਮੈਨੂੰ, ਆਵਾਜ਼ ਚ ਬੁਲਾਇਆ ਤੂੰ,
ਆਵਾਜ਼ ਕਿੰਝ ਆਖਾਂ, ਕੋਈ ਸਾਜ਼ ਸੀ ਸੁਣਾਇਆ ਤੂੰ..
ਪ੍ਰੀਤਾਂ ਦੀ ਪੀਂਘ ਵਿੱਚ, ਹੱਥ ਮੇਰਾ ਫੜ ਕੇ,
ਸੋਹਣਿਆਂ ਵੇ ਆਪ ਹੀ, ਝੂਲਾ ਵੀ ਦਵਾਇਆ ਤੂੰ...

ਨੀ ਤੂੰ ਜਦ ਹੱਸੀ, ਮੈਨੂੰ ਤਾਕਦੀ,
ਤੇਰੇ ਹਾਸਿਆਂ ਚ, ਆਪ ਨੂੰ ਗਵਾ ਲਿਆ..
ਨੀ ਖੀਵੇ ਮੈਨੂੰ, ਤੇਰੀ ਸਾਦਗੀ,
ਉਹ ਤੇਰੀ ਸਾਦਗੀ ਦਾ, ਤੀਰ ਸੀਨੇ ਖਾ ਲਿਆ..
ਨਾ ਹੁਣ, ਰੱਬ ਕੋਲੋਂ ਭਾਲ ਵੀ,
ਤੇਰੀ ਅੱਖੀਆਂ, ਨੇ ਦਿਲ ਇੰਜ ਗਾਹ ਲਿਆ..
ਨੀ ਤੂੰ ਜਦ ਹੱਸੀ, ਮੈਨੂੰ ਤਾਕਦੀ,
ਤੇਰੇ ਹਾਸਿਆਂ ਚ, ਆਪ ਨੂੰ ਗਵਾ ਲਿਆ..

© Harf Shaad

#WritecoQuote #writeco #Shayari #Love&love #pyaar #crush #punjabi #urdupoetry #Mohabbat #Kavita