...

6 views

ਮੋਹੱਬਤ ਦੇ ਅਸਲ ਅਰਥ....2
ਉੰਝ ਮੈਂ ਕਦੇ ਮੋਹੱਬਤ ਨਹੀਂ ਕਰੀ,,
ਪਰ ਦੇਖੇ ਨੇ ਓਹ ਨੈਣ ਵੀ ਮੈਂ ,,
ਜਿਹਨਾਂ ਵਿੱਚੋਂ ਮੋਹੱਬਤ ਸਾਫ ਝਲਕਦੀ ਏ,,
ਜੋ ਬੇਫਿਕਰੇ ਜਿਹੇ ਰਹਿੰਦੇ ਨੇ ਦਿਨ ਰਾਤ,
ਜਿਹਨਾਂ ਚ ਵਿਛੜ੍ਹਨ ਦਾ ਜ਼ਰਾ ਵੀ ਭੈਅ ਨਹੀਂ,
ਜਿਹਨਾਂ ਲਈ ਰੂਹਾਂ ਦਾ ਮਿਲਣਾ ਹੀ ਸਭ ਹੁੰਦੈ,
ਜਿਹਨਾਂ ਲਈ ਯਾਰ ਦਾ ਸਾਥ ਰੱਬ ਦਾ ਰੁਤਬਾ ਹੁੰਦੈ,
ਤੇ ਪਾਣੀ ਜਿਹੇ ਪਵਿੱਤਰ ਹੁੰਦੇ ਨੇ ਓਹਨਾਂ ਦੇ ਬੋਲ,
ਬੁੱਲੀਆਂ ਤੋਂ ਆਉਂਦਾ ਹਾਸਾ ,
ਕਿਸੇ ਸਵਰਗ ਦੀ ਸੈਰ ਘੱਟ ਥੋੜੀਂ ਹੁੰਦੈ,
ਤੇ ਓਹਨਾਂ ਦਾ ਸੰਗ ,ਸਮੁੰਦਰ ਦੀ ਗਹਿਰਾਈ ਜਿੰਨਾ
ਗਹਿਰਾ ,ਜਿਹਨੂੰ ਨਾਪਣਾ ਸੌਖਾ ਨਹੀਂ,,
ਪਰ ਸੱਚੀਓਂ ਓਹ ਮੋਹੱਬਤ ਭਰੇ ਨੈਣ
ਬਾਕਮਾਲ ਨੇ,,
ਜੋ ਜਾਣਦੇ ਨੇ ਮੋਹੱਬਤ ਦਾ ਮਤਲਬ ,
ਕਿਸੇ ਨੂੰ ਪਾ ਲੈਣਾ ਨਹੀਂ ,
ਬਲਕਿ ਓਹਦੇ ਹੀ ਹੋ ਕੇ ਰਹਿ ਜਾਣਾ ਹੁੰਦੈ.....
ਓਹ ਜਾਣਦੇ ਨੇ ਮੋਹੱਬਤ ਦੀ
ਪਵਿੱਤਰਤਾ ਨੂੰ..
ਮੋਹੱਬਤ ਪਾਕ ਹੈ ,,
ਜਵਾਂ ਕਿਸੇ ਮਾਂ ਦੀ ਅਸੀਸ ਤੇ
ਪਿਉ ਦੇ ਲਾਡ ਜਿਹੀ,,
ਉੰਝ ਮੈਂ ਕਦੇ ਮੋਹੱਬਤ ਨਹੀਂ ਕਰੀ,
ਪਰ ਕੁਝ ਨੈਣਾਂ ਚੋਂ ਦੇਖੇ ਨੇ
ਮੋਹਬੱਤ ਦੇ ਅਸਲ ਅਰਥ...

✍️R.Kaur Ramgarhia

© R.kaur Ramgarhia