...

5 views

ਮੇਰੇ ਡੈਡੀ ਜੀ
ਕਦੀ- ਕਦੀ ਮੈਂ ਸੋਚਦੀ ਹਾਂ !
ਸਾਲ ੨੦੨੧ ਕਦੇ ਆਉਂਦਾ ਈ ਨਾ।
ਕੀ ਜਾਣਾ ਸੀ ਰੱਬ ਦਾ,
ਜੇ ਮੇਰੇ ਸਭ ਤੋਂ ਪਿਆਰੇ "ਡੈਡੀ" ਮੇਰੇ ਤੋਂ ਖਾਉਂਦਾ ਈ ਨਾ।।
ਦੁਨੀਆਂ ਮੇਰੀ ਵੀ ਆਬਾਦ ਹੋਣੀ ਸੀ।
ਜੇ ਦੁਖਾਂ ਦਾ ਬੱਦਲ ਛਾਉਂਦਾ ਈ ਨਾ।।
ਕਦੀ- ਕਦੀ ਮੈਂ ਸੋਚਦੀ ਹਾਂ !
ਸਾਲ ੨੦੨੧ ਕਦੇ ਆਉਂਦਾ ਈ ਨਾ।
"ਡੈਡੀ" ਮੇਰੇ ਡੈਡੀ ਹੀ ਨਹੀਂ,
ਮੇਰੇ ਸਭ ਤੋਂ ਚੰਗੇ ਦੋਸਤ ਵੀ ਸਨ।
ਮੇਰੇ "ਡੈਡੀ" ਮੇਰੀ ਦੁਨੀਆਂ,
ਰਿਸ਼ਤੇ ਭਾਵੇਂ ਹੋਰ ਵੀ ਸਨ।
ਕੀ ਹੁੰਦਾ ! ਜੇ ਰੱਬ, ਏਨੀ ਜਲਦੀ
ਉਨ੍ਹਾਂ ਨੂੰ ਆਪਣੇ ਕੋਲ ਬਲਾਉਂਦਾ ਈ ਨਾ।
ਕਦੀ- ਕਦੀ ਮੈਂ ਸੋਚਦੀ ਹਾਂ !
ਸਾਲ ੨੦੨੧ ਕਦੇ ਆਉਂਦਾ ਈ ਨਾ।
ਇਕ ਲੱਤ ਤੋਂ ਅਪਾਹਿਜ ਕਰਕੇ ,
ਰੱਬ ਨੇ ਜੋ ਕੁਫ਼ਰ ਕਮਾਇਆ ਸੀ।
ਮੈਨੂੰ "ਡੈਡੀ" ਦੀ ਝੋਲੀ ਪਾ ਕੇ,
ਰੱਬ ਨੇ ਭਾਰ ੳ ਲਾਹਇਆ ਸੀ।
ਕੀ ਕਰ ਲੈਣਾ ਸੀ ਮੈਂ ਰੱਬ ਦਾ,
ਜੇ ਉਹ ਸਭ ਤੋਂ ਵਧੀਆ ਡੈਡੀ ਨਾਲ ਮਿਲਾਉਂਦਾ ਈ ਨਾ।।
ਕਦੀ- ਕਦੀ ਮੈਂ ਸੋਚਦੀ ਹਾਂ !
ਸਾਲ ੨੦੨੧ ਕਦੇ ਆਉਂਦਾ ਈ ਨਾ।
ਦੁਨੀਆਂ ਦਾ ਕੋਈ ਵੈਦ, ਹਕੀਮ, ਡਾਕਟਰ ਨਾ ਛੱਡਿਆ,
ਜਦ ਤੱਕ ਮੈਨੂੰ ਚੱਲਣਾ ਨਾ ਆਇਆ ਸੀ।
ਏਨਾ ਪੜ੍ਹਾ- ਲਿਖਾ ਕੇ ਮੈਨੂੰ,
ਪੈਰਾਂ ਸਿਰ ਖੜਨਾ ਸਿਖਾਇਆ ਸੀ।
ਅੱਜ ਵੀ ਕਿਸੇ ਮੰਜੇ ਤੇ ਸੀ ਹੋਣਾ,
ਜੇ ਰੱਬ! ਮੈਨੂੰ "ਜਸਵੰਤ ਸਿੰਘ" ਦੀ ਧੀ ਬਣਾਉਂਦਾ ਈ ਨਾ।।
ਕਦੀ- ਕਦੀ ਮੈਂ ਸੋਚਦੀ ਹਾਂ !
ਸਾਲ ੨੦੨੧ ਕਦੇ ਆਉਂਦਾ ਈ ਨਾ।
"ਡੈਡੀ" ਦੀ ਸਾਂ, ਮੈਂ ਭੈਣ ਪਿਆਰੀ,
"ਡੈਡੀ" ਨਾਲ ਹੀ ਸੀ, ਸਾਰੀ ਦੁਨੀਆਂ ਨਿਆਰੀ।
"ਡੈਡੀ" ਨਾਲ ਹੀ ਸਨ ਸਭ ਮੋਜ-ਬਹਾਰਾਂ,
"ਡੈਡੀ" ਬਿਨ ਨਹੀਂ ਕੁਝ ਵੀ ਭਾਉਂਦਾ।
ਰੱਬਾ! ਤੇਰਾ ਵੀ ਮੈਂ ਸ਼ੁਕਰ ਮਨਾਉਂਦੀ,
ਜੇ ਤੂੰ "ਡੈਡੀ" ਮੇਰੇ ਤੋਂ ਖਾਉਂਦਾ ਈ ਨਾ।।
ਕਦੀ- ਕਦੀ ਮੈਂ ਸੋਚਦੀ ਹਾਂ !
ਸਾਲ ੨੦੨੧ ਕਦੇ ਆਉਂਦਾ ਈ ਨਾ।
'ਭੈਣ...ਇੰਨੇ ਪੜ੍ਹੇ - ਲਿਖੇ ਹੋ ਕੇ,
ਏਹ ਕੀ ਗੱਲਾਂ ਕਰਦੇ ਹੋ।'
"ਡੈਡੀ" ਦੇ ਏ ਬੋਲ ਸੁਣਨ ਲਈ,
ਮੈਂ ਤੇ ਮੇਰੇ ਕੰਨ ਤਰਸਦੇ ਦੋ।
ਕੀ ਜਾਦਾਂ ਰੱਬਾ ! ਜੇ ਤੂੰ,
ਛੇ ਜੂਨ ੨੦੨੧ ਤਰੀਕ ਕਦੇ ਲਿਆਉਂਦਾ ਈ ਨਾ।।
ਕਦੀ- ਕਦੀ ਮੈਂ ਸੋਚਦੀ ਹਾਂ !
ਸਾਲ ੨੦੨੧ ਕਦੇ ਆਉਂਦਾ ਈ ਨਾ।
ਸਾਲ ੨੦੨੧ ਕਦੇ ਆਉਂਦਾ ਈ ਨਾ।

© dil diyan gallan-Raj