...

2 views

ਮਾਂ ਦੀਆਂ ਅੜੀਆਂ

ਐਤਕੀਂ ਸਾਉਣ ਰੂਪ ਵਟਾਇਆ,
ਰੁੱਖਾਂ ਨੂੰ ਨਾ ਪੀਂਘਾਂ ਚੜ੍ਹੀਆਂ,
ਮੋਹ ਪ੍ਰੇਮ ਫੁੱਲ ਖਿੜਨ ਜਿਸ ਰੁੱਤੇ,
ਰੋਹ ਦੀਆਂ ਕਿਉਂ ਵਰ੍ਹਾਈਆਂ ਝੜੀਆਂ,
ਅਕਲੋਂ ਊਣੇ ਮੰਨਿਆ ਕੁਝ ਕਰਨ ਨਦਾਨੀ,
ਪਰ ਇੰਝ ਤਾਂ ਮਾਵਾਂ ਕਰਦੀਆਂ ਨੀਂ ਅੜੀਆਂ,
ਮਾਂ ਹੋ ਕੇ ਮਾਂ ਨੂੰ ਤੜਫਾਵੇਂ,
ਬੱਚੇ ਦੇ ਨਾਲ ਝੋਲੀ ਬਿਪਤਾ ਦੀਆਂ ਘੜੀਆਂ,
ਫ਼ਰਿਸ਼ਤੇ ਹੀ ਔਖੇ ਵੇਲੇ ਦਿਸਦੇ,
ਮਨੁੱਖਤਾ ਦੀਆਂ ਹੱਥੀਂ ਮਸ਼ਾਲਾਂ ਫੜੀਆਂ,
ਰੁੱਗ ਕੁ ਦਾਣੇ 'ਕੱਠੇ ਕਰੇ ਸੀ,
ਰੋਟੀ ਮਿਲਣ ਦੀਆਂ ਕਾਮੀ ਆਸਾਂ ਹੀ ਰੁੜ੍ਹੀਆਂ,
ਕਿੱਲਿਆਂ ਨਾਲ਼ ਬੰਨ੍ਹੇ ਬੇਜ਼ੁਬਾਨੇ,
ਤਰਸ ਨਾ ਆਇਆ ਤੂੰ ਤੋੜ ਸੁੱਟੀਆਂ ਕਿੰਝ ਧੜੀਆਂ,
ਕਿਤਾਬਾਂ ਦੇ ਨਾਲ਼ ਉਮੀਦਾਂ ਵੀ ਗਲੀਆਂ,
ਸੜਕ ਕਿਨਾਰੇ ਪੜ੍ਹਨ ਜੋ ਮੁੰਡੇ ਤੇ ਕੁੜੀਆਂ,
ਸਤਲੁਜ ,ਬਿਆਸ ਤੇ ਰਾਵੀ ਦਾ ਰੂਪ ਇਹ ਜਾਬਰ,
ਹੱਦਬੰਦੀ ਤੋੜ ਜਾ ਜੇਹਲਮ ਵਿਚ ਵੜੀਆਂ,
ਨੀਰੋ ਨੀਰ ਅੱਖੀਆਂ ਭਰਨ ਗਵਾਹੀ,
ਹੱਸਦੇ ਘਰਾਂ ਵਿੱਚ ਕਰ ਛੱਡੀਆਂ ਮੜ੍ਹੀਆਂ,
ਐ ਕੁਦਰਤ ਸਿਜਦਾ ਤੈਨੂੰ,
ਪਰ ਤੂੰ ਵੀ ਤਾਂ ਛੱਡ ਮਸ਼ਕਰੀਆਂ।

© ਦਲਜੀਤ ਹੀਰਾ ਰੰਧਾਵਾ