...

3 views

ਮੈਨੂੰ ਦੀਦਾਰ ਹੋਇਆ ਮੇਰੇ ਯਾਰ ਦਾ...
ਅੱਜ ਵੱਸਿਆ ਬਾਗ ਉਜਾੜ ਦਾ,
ਮੈਨੂੰ ਦੀਦਾਰ ਹੋਇਆ ਮੇਰੇ ਯਾਰ ਦਾ...
ਧੁੰਦਾਂ ਵਿੱਚ ਚਾਨਣ ਆ‌ ਖਿੜਿਆ,
ਓਹਦੇ ਗੁਲਾਬੀ ਜਿਹੇ ਰੁਖ਼ਸਾਰ ਦਾ...
ਮੁਰਝਾਏ ਫੁੱਲ ਵੀ ਚਹਿਕ ਗਏ,
ਉਹ ਨਜ਼ਰ ਐਸੀ ਸਵੱਲੀ ਮਾਰਦਾ..
ਪੱਤਿਆਂ ਤੋਂ ਓਸ ਵੀ ਲੈ ਗਿਆ,
ਲੜ ਦਾ ਝੋਂਕਾ ਇੱਕ, ਮੁਟਿਆਰ ਦਾ...

ਮੈਂ ਬੀਜ ਸੀ ਖੋਟਾ ਜਿੱਥੇ ਬੋਇਆ,
ਵੇ ਅੱਜ ਇਕ ਬਿਰਖ ਉੱਚਾ ਹੋ ਤਾੜ ਦਾ..
ਨਾ ਕੋਈ ਟੂਣਾ, ਨਾ ਜਾਦੂ ਹੋਇਆ,
ਇਹ ਪੱਕਾ ਝੁਮਕੇ ਵਾਲਾ ਕੰਨ ਨਿਹਾਰ ਦਾ...

ਮੇਰਾ ਉਜੜਾ ਬਾਗ਼ ਸਵਾਰਿਆ,
ਇਹ ਫ਼ਜ਼ਲ ਸੀ ਮੇਰੇ ਯਾਰ ਦਾ...
ਤੇਰਾ ਸ਼ੁਕਰ ਕਿੰਝ ਮੈਂ ਆਖਾਂ,
ਕੀ ਪਾਂਵਾਂ ਮੁੱਲ ਦੀਦਾਰ ਦਾ...

© Harf Shaad


#WritecoQuote #writeco #Shayari #Love&love #pyaar #crush #punjabi #poem #Mohabbat