...

1 views

ਪੂਰੇ ਗੁਰ ਦੀ ਸਰਨ
ਸਤਿਗੁਰ ਤੇ ਇਹ ਸੁਧ ਭਈ,ਹਰਿ ਨਾਮਾ ਮੀਠਾ।
ਬਿਨ ਗੁਰ ਧਾਰੇ ਭਰਮਤੇ, ਨਾ ਕਿਨਹੀ ਡੀਠਾ।
ਜਬ ਗੁਰ ਭਏ ਦਿਆਲ ,ਬੰਧਨ ਫਿਰ ਸਗਲੇ ਕਾਟੇ।
ਧਰਮਰਾਜ ਸੇਵਾ ਕਰੇ,ਲੇਖਾ ਓਹ ਸਗਲਾ ਫਾਟੇ।
ਸਤਿਗੁਰ ਪੂਰਾ ਪਾਇ, ਹੋਤ ਫਿਰ ਸਦਾ ਅਨੰਦਾ।
ਧੰਨ ਧੰਨ ਗੁਰਦੇਵ, ਕਾਟੇ ਜਿਨ ਜਮ ਕੇ ਫੰਦਾ।
ਸਰਨ ਪਰੇ ਦੁੱਖ ਰੋਗ ਗਏ,ਨਾ ਵਿਆਪੈ ਤਾਪਾ।
ਮਨ ਵਰਜਿਓ ਇਤ ਊਤ ਤੇ, ਛੋਡਿਓ ਹੈ ਪਾਪਾ।
ਨਾਮ ਦਾਨ ਇਸ਼ਨਾਨ ਮਹਿ, ਅਬ ਲਾਈ ਪ੍ਰੀਤੀ।
ਕਾਮ ਕ੍ਰੋਧ ਲੋਭ ਮੋਹ ਤਜ, ਭਈ ਬੁੱਧ ਪੁਨੀਤੀ।
ਬੁੱਧੀ ਭਈ ਪੁਨੀਤ, ਸਦਾ ਸਦ ਪ੍ਭ ਗੁਨ ਗਾਵੈ।
ਗੁਰ ਪੂਰੇ ਕੀ ਸਰਨ ਗਹੇ ,ਨਾ ਕਾਲ ਸਤਾਵੈ।