...

11 views

ah te schi kmaal hogi ਆ ਤੇ ਸਚੀ ਕਮਾਲ ਹੋਗੀ
ah te schi kmaal hogi
ਆ ਤੇ ਸਚੀ ਕਮਾਲ ਹੋਗੀ

sajjan rato rat bdle
de ke mehna vang da
satho bol v ni hoya
agg lona gehna sang da
asi lakha khat bheje
te sadi koi chaal hogi?
ah te schi kmaal hogi
ਸੱਜਣ ਰਾਤੋਂ ਰਾਤ ਬਦਲੇ ਦੇ ਕੇ ਮੇਹਣਾ ਵੰਗ ਦਾ
ਸਾਥੋਂ ਬੋਲ ਵੀ ਨਾ ਹੋਇਆ ਅੱਗ ਲਾਉਣਾ ਗਹਿਣਾ ਸੰਗ ਦਾ
ਅਸੀਂ ਲੱਖਾਂ ਖ਼ਤ ਭੇਜੇ ਤੇ ਸਾਡੀ ਚਾਲ ਹੋਗੀ
ਆ ਤੇ ਸਚੀ ਕਮਾਲ ਹੋਗੀ

shakk kre tu
te sehra gal sade kio?
aj hikk kise hor di
fe sona patt sade kio?
bol do hi tu bole
lakeer pathar te hogi ?
ah te schi kmal hogi
ਸ਼ੱਕ ਕਰੇ ਤੂੰ ਤੇ ਸਹਿਰਾ ਗਲ ਸਾਡੇ ਕਿਉਂ ?
ਅੱਜ ਹਿੱਕ ਕਿਸੇ ਹੋਰ ਦੀ
ਫੇ ਸੋਣਾ ਪੱਟ ਸਾਡੇ ਕਿਉਂ?
ਬੋਲ ਦੋ ਹੀ ਤੂੰ ਬੋਲੇ ਲਕੀਰ ਪੱਥਰ ਤੇ ਹੋਗੀ?
ਆ ਤੇ ਸਚੀ ਕਮਾਲ ਹੋਗੀ


sada nikka jeha dil
hor kini var todega ?
satho kina tu pyar lya
doona kr modega?
gussa kise hor te
takraar mere nal ho gi
ah te schi kmaal hogi
ਸਾਡਾ ਨਿੱਕਾ ਜਿਹਾ ਦਿਲ ਹੋਰ ਕਿੰਨੀ ਵਾਰ ਤੋੜੇਗਾ ?
ਸਾਥੋਂ ਕਿੰਨਾ ਤੂੰ ਪਿਆਰ ਲਿਆ ਦੂਣਾ ਕਰ ਮੋੜੇਗਾ ?
ਗੁੱਸਾ ਕਿਸੇ ਹੋਰ ਤੇ ਤਕਰਾਰ ਮੇਰੇ ਨਾਲ ਹੋਗੀ
ਆ ਤੇ ਸਚੀ ਕਮਾਲ ਹੋਗੀ


bhute sohne nai
pr jachde ta poore a
tu lakh sanu door kre
tere bina ta adhoore a
sanu kr vakh
te sade vrge di bhaal hogi
ah te schi kmaal hogi
ਬਹੁਤੇ ਸੋਹਣੇ ਨਈ ਪਰ ਜਚਦੇ ਤਾਂ ਪੂਰੇ ਆ
ਤੂੰ ਲੱਖ ਸਾਨੂੰ ਦੂਰ ਕਰੇ ਤੇਰੇ ਬਿਨਾਂ ਤਾਂ ਅਧੂਰੇ ਆ
ਸਾਨੂੰ ਕਰ ਵੱਖ ਤੇ ਸਾਡੇ ਵਰਗੇ ਦੀ ਭਾਲ ਹੋਗੀ
ਆ ਤੇ ਸਚੀ ਕਮਾਲ ਹੋਗੀ
© SpDhariwal