...

4 views

😊ਉਹਦੀ ਖੁਸ਼ੀ
ਅੱਜ ਉਹ ਖੁਸ਼ ਹੈ ਉਹਦੇ ਨਾਲ,
ਪਰ ਕਦੇ ਉਹ ਵਾਅਦੇ ਮੇਰੇ ਨਾਲ ਖੁਸ਼ ਰਹਿਣ ਦੇ ਕਰਦਾ ਸੀ।
ਅੱਜ ਕਹਿੰਦਾ ਜੋ ਉਹਦੀ ਥਾਂ ਹੈ ਮੇਰੇ ਦਿਲ ਵਿੱਚ ਉਹ ਮੈਂ ਤੈਨੂੰ ਦੱਸ ਨਹੀਂ ਸਕਦਾ,
ਪਰ ਕਦੇ ਉਹ ਮੈਨੂੰ ਰੱਬ ਦੀ ਥਾਂ ਮੰਨਦਾ ਸੀ।
ਉਹ ਖੁਸ਼ ਹੈ ਮੈਂ ਉਹਦੀ ਖੁਸ਼ੀ ਵਿੱਚ ਹੀ ਖੁਸ਼ ਹਾਂ,
ਪਰ ਕਦੇ ਉਹ ਵੀ ਅਰਦਾਸਾਂ ਮੇਰੇ ਲਈ ਕਰਦਾ ਸੀ।
ਉਹਦੀ ਖੁਸ਼ੀ ਤੇ ਮੇਰੇ ਗਮ ਦਾ ਮੇਲ ਬਸ ਇਨਾ ਕੁ ਸੀ,
ਅੱਜ ਆਪਣੀ ਖੁਸ਼ੀ ਲਈ ਕਿਸੇ ਹੋਰ ਨਾਲ ਖੁਸ਼ ਹੈ,
ਨਹੀਂ ਤਾਂ ਉਹ ਮੇਰੇ ਗਮ ਨੂੰ ਵੀ ਆਪਣਾ ਸਮਝ ਕੇ ਖੁਸ਼ੀ ਖੁਸ਼ੀ ਜਰਦਾ ਸੀ।।