...

6 views

ਮੈਂ ਰਾਤ ਦੀ ਦੀਵਾਨੀ.........
ਮੈਂ ਰਾਤ ਦੀ ਦੀਵਾਨੀ
ਬਹੁਤ ਕੁਜ ਲੱਬ ਲੈਂਦੀ ਹਾਂ
ਇਹਨਾਂ ਗੁਮਨਾਮ ਹਨੇਰੀਆਂ ਵਿਚੋ
ਸੁਕੂਨ ਦੇ ਦੋ ਪਲ ਤੇ ਖਾਮੋਸ਼ ਰਾਤ
ਦੋਵੇ ਇੱਕ ਅਲਗ ਦੁਨੀਆਂ ਦਾ
ਪੇਸ਼ ਧਰ ਕੇ ਘੁੰਮਦੀ ਹੈ
ਮੇਰੇ ਆਲੇ - ਦੁਆਲੇ
ਕਨ੍ਹਾਂ ਵਿਚ ਗੂੰਜਦੇ ਨੇ ਉਹ ਬੋਲ
ਰਾਤ ਚਾਨਣੀ ਦੇ
ਜੋ ਅਹਿਸਾਸ ਕਰਾਉਂਦੇ ਹਨ
ਕੀ ਤੂੰ ਕੱਲੀ ਨਹੀਂ
ਇਹ ਰਾਤ ਦੀ ਖਾਮੋਸ਼ੀ
ਚੱਨ ਦੀ ਚਾਨਣੀ ਤੇ ਅਸਮਾਨ ਦੇ
ਅਣਗਿਣਤ ਤਾਰੇ
ਸਬ ਤੇਰੇ ਨਾਲ ਨੇ .................

sona - ( बदजुबान कातिब )
🥀🖤 Sonia Thakur. ..✍️